ਸੋਮਵਾਰ, ਮਈ 12, 2025 01:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਾਮ ਪੰਚਾਇਤ ਕੁਰੜਾ ਦਾ ਸਰਪੰਚ ਮੁਅੱਤਲ

Punjab News: ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਗਰਾਮ ਪੰਚਾਇਤ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕਰਕੇ ਗਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਹੈ।

by ਮਨਵੀਰ ਰੰਧਾਵਾ
ਅਪ੍ਰੈਲ 22, 2023
in ਪੰਜਾਬ
0
ਸੰਕੇਤਕ ਤਸਵੀਰ

ਸੰਕੇਤਕ ਤਸਵੀਰ

Sarpanch of Gram Panchayat Kurra suspended: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਨੇ ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਦਵਿੰਦਰ ਸਿੰਘ ਸਰਪੰਚ, ਗਰਾਮ ਪੰਚਾਇਤ ਕੁਰੜਾ, ਬਲਾਕ ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।

ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਗਰਾਮ ਪੰਚਾਇਤ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕਰਕੇ ਗਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਹੈ। ਉਕਤ ਸਰਪੰਚ ਦੁਆਰਾ ਕੰਮ ਸੁਰੂ ਕਰਨ ਤੋਂ ਪਹਿਲਾਂ ਕੋਈ ਤਖਮੀਨਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਕਰਵਾਈ ਗਈ। ਇਸ ਤਰ੍ਹਾਂ ਉਸ ਵਿਰੁੱਧ ਨਜਾਇਜ਼ ਮਾਈਨਿੰਗ ਦਾ ਦੋਸ਼ ਹੇਠ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮੁਖਤਿਆਰ ਸਿੰਘ, ਸਰਵਨਜੀਤ ਸਿੰਘ ਅਤੇ ਹੋਰ ਪਿੰਡ ਕੁਰੜਾ ਬਲਾਕ ਮੋਹਾਲੀ ਜ਼ਿਲ੍ਹਾ ਐਸ.ਏ.ਐਸ.ਨਗਰ ਵਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਐਸ.ਏ.ਐਸ.ਨਗਰ ਵਲੋਂ ਆਪਣੇ ਦਫਤਰ ਦੇ ਪੱਤਰ ਨੰ:5171, ਮਿਤੀ: 07.12.2022 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਗਿਆ ਕਿ ਸਰਪੰਚ ਵਲੋਂ ਗਰਾਮ ਪੰਚਾਇਤ ਕੁਰੜਾ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕੀਤਾ ਗਿਆ ਹੈ ਅਤੇ ਇਸ ਨਾਲ ਗਰਾਮ ਪੰਚਾਇਤ ਨੂੰ ਦਿੱਤੀ ਨੁਕਸਾਨ ਪਹੁੰਚਾਇਆ ਹੈ।

ਇਸਦੇ ਨਾਲ ਹੀ ਵਿੱਤੀ ਨੁਕਸਾਨ ਦੀ ਅਸੈਸਮੈਂਟ ਨਾ ਹੋ ਸਕੇ ਇਸ ਕਰਕੇ ਸਰਪੰਚ ਵਲੋਂ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੋਈ ਤਖਮੀਨਾ ਨਾ ਬਣਵਾ ਕੇ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਨਾ ਕਰਵਾ ਕੇ ਨਜ਼ਾਇਜ਼ ਮਾਈਨਿੰਗ ਕਰਨ ਦਾ ਦੋਸ਼ੀ ਹੈ। ਇਸ ਲਈ ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ।

ਪ੍ਰਾਪਤ ਹੋਈ ਰਿਪੋਰਟ ਦੀ ਫੋਟੋਕਾਪੀ ਇਸ ਦਫਤਰ ਦੇ ਪੱਤਰ ਨੰ:6/12/21- ਐਸ.ਏ.ਐਸ.ਨਗਰ-ਸ,634 ਮਿਤੀ 25.01.2023 ਰਾਹੀਂ ਦਵਿੰਦਰ ਸਿੰਘ ਨੂੰ ਭੇਜ ਕੇ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਪੇਸ ਕਰਨ ਲਈ ਲਿਖਿਆ ਗਿਆ। ਇਸ ਸਬੰਧੀ ਸਰਪੰਚ ਵਲੋਂ ਜਵਾਬ ਪ੍ਰਾਪਤ ਹੋਇਆ। ਉਸ ਵਲੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਉਸ ਨੂੰ ਜਾਰੀ ਨੋਟਿਸ ਦਾਖਲ ਦਫਤਰ ਕਰਨ ਸਬੰਧੀ ਬੇਨਤੀ ਕੀਤੀ ਗਈ। ਜਵਾਬ ਨੂੰ ਵਾਚਣ ਉਪਰੰਤ ਕੇਸ ਨਿੱਜੀ ਸੁਣਵਾਈ ਲਈ ਮਿਤੀ: 10.04.2023 ਨੂੰ ਨਿਸਚਿਤ ਕੀਤੀ ਗਈ। ਨਿਸ਼ਚਿਤ ਮਿਤੀ 10.04.2023 ਨੂੰ ਸੁਣਵਾਈ ਸਮੇਂ ਉਤਰਵਾਦੀ ਧਿਰ/ਸ਼ਿਕਾਇਤਕਰਤਾ ਧਿਰ ਦੀ ਤਰਫ ਤੋਂ ਐਡਵੋਕੇਟ ਹਾਜ਼ਰ ਹੋਏ ਅਤੇ ਆਪਣੇ ਆਪਣੇ ਮੁਵੱਕਲ ਦਾ ਪੱਖ ਪੇਸ਼ ਕੀਤਾ।

ਸੁਣਵਾਈ ਦੌਰਾਨ ਸ਼ਿਕਾਇਤਕਰਤਾ ਧਿਰ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ,ਐਸ.ਏ.ਐਸ.ਨਗਰ ਵਲੋਂ ਆਪਣੇ ਦਫਤਰ ਦੇ ਪੱਤਰ ਨੂੰ: 2082, ਮਿਤੀ 10.04.2023 ਨਾਲ ਨੱਥੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਦੇ ਦਫਤਰ ਪੱਤਰ ਨੰ: 1623 ਮਿਤੀ 06:04,2023 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਕਿ ਥਾਣਾ ਸੋਹਾਣਾ ਵਿਖੇ ਇਕ FIR ਉਕਤ ਗਰਾਮ ਪੰਚਾਇਤ ਦੇ ਵਿਰੁੱਧ ਕੀਤੀ ਗਈ ਹੈ। ਇਹ FIR ਮਨਦੀਪ ਸਿੰਘ ਪੰਚਾਇਤ ਅਫਸਰ ਵਲੋਂ ਕੀਤੇ ਜਾ ਰਹੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਸਰਕਾਰੀ ਕਰਮਚਾਰੀ ਅਧਿਕਾਰੀ ਨੇ ਧਮਕੀਆਂ ਦੇਣ ਅਤੇ ਸਰਕਾਰੀ ਕਰਮਚਾਰੀ ਤੇ ਨਿੱਜੀ ਹਮਲਾ ਕਰਨ ਦੇ ਦੋਸ਼ਾਂ ਤਹਿਤ ਦਾਇਰ ਕੀਤੀ ਗਈ ਹੈ।

ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਧਿਰ ਦੇ ਐਡਵੋਕੇਟ ਵਲੋਂ ਪੁੱਟੀ ਗਈ ਮਿੱਟੀ ਸਬੰਧੀ ਕੁਝ ਫੋਟੋ ਵੀ ਸਬੂਤ ਦੇ ਤੌਰ ‘ਤੇ ਪੇਸ਼ ਕੀਤੇ।ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪਿੰਡ ਦੇ ਕੁਝ ਵਸਨੀਕਾਂ ਦੇ ਸਵੈ-ਘੋਸ਼ਣਾ ਪੱਤਰ ਵੀ ਪੇਸ਼ ਕੀਤੇ ਗਏ , ਜਿਸ ਅਨੁਸਾਰ ਸੜਕ ਦੀਆਂ ਬਰਮਾਂ ‘ਤੇ ਪਿੰਡ ਕੁਰੜਾ ਦੀ ਪੰਚਾਇਤ ਨੇ ਜੋ ਮਿੱਟੀ ਪਾਈ ਸੀ ਉਹ ਉਨ੍ਹਾਂ ਦੇ ਖੇਤ ਵਿਚੋਂ ਚੁੱਕ ਕੇ ਪਾਈ ਸੀ। ਇਹ ਮਿੱਟੀ ਕਿਸੇ ਵੀ ਹੋਰ ਜਗ੍ਹਾ ਤੋਂ ਲਿਆ ਕੇ (ਬਾਹਰ ਤੋਂ ) ਨਹੀਂ ਪਾਈ ਗਈ ਸੀ।

ਇਸ ਤੋਂ ਇਲਾਵਾ ਉਕਤ ਗਰਾਮ ਪੰਚਾਇਤ ਦੇ ਖਿਲਾਫ ਬਲਾਕ ਦਫਤਰ ਦੇ ਕਰਮਚਾਰੀ ਪੰਚਾਇਤ ਅਫਸਰ ਨਾਲ ਬਦ-ਸਲੂਕੀ ਕਰਨ ‘ਤੇ ਥਾਣਾ ਸੋਹਾਣਾ ਵਿਖੇ FIR ਵੀ ਦਰਜ ਹੋਈ ਹੈ।ਲਿਹਾਜ਼ਾ ਉਕਤ ਦੋਸ਼ਾਂ ਨੂੰ ਮੱਦੇਨਜ਼ਰ ਅਤੇ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਦਵਿੰਦਰ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Anti-Corruption DriveCharges of Illegal Miningpro punjab tvpunjab governmentpunjab newspunjabi newsSarpanch of Gram Panchayat KurraSarpanch Suspended
Share211Tweet132Share53

Related Posts

ਭਾਰਤ ਨੇ ਏਅਰਪੋਰਟ ਨੂੰ ਲੈਕੇ ਕੀਤਾ ਵੱਡਾ ਫੈਸਲਾ, ਜਾਣੋ ਕਿਹੜੇ ਏਅਰਪੋਰਟ ਖੁੱਲੇ

ਮਈ 12, 2025

ਪੰਜਾਬ ਯੂਨੀਵਰਸਟੀ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ

ਮਈ 12, 2025

ਪੰਜਾਬ ਦੇ ਇਹਨਾਂ ਜ਼ਿਲਿਆਂ ਚ ਹਲੇ ਵੀ ਬ੍ਲੈਕ ਆਉਟ, ਸਰਕਾਰ ਨੇ ਜਾਰੀ ਕੀਤਾ ਹੁਕਮ

ਮਈ 12, 2025

ਅੰਮ੍ਰਿਤਸਰ ਏਅਰਪੋਰਟ ਬੰਦ ਹੋਣ ‘ਤੇ ਰੇਲਵੇ ਦਾ ਵੱਡਾ ਫੈਸਲਾ, ਯਾਤਰੀਆਂ ਨੂੰ ਹੋਵੇਗਾ ਵੱਡਾ ਫਾਇਦਾ

ਮਈ 12, 2025

ਪੰਜਾਬ ਦੇ ਇਹ ਸਕੂਲ ਅੱਜ ਵੀ ਰਹਿਣਗੇ ਬੰਦ, ਛੁੱਟੀਆਂ ਨਹੀਂ ਹੋਈਆਂ ਖ਼ਤਮ

ਮਈ 12, 2025

ਚੰਡੀਗੜ੍ਹ ਮੋਹਾਲੀ ਦੇ ਇਹਨਾਂ ਇਲਾਕਿਆਂ ਚ ਹਟੀ ਪਾਬੰਦੀ, DC ਨੇ ਜਾਰੀ ਕੀਤੇ ਨਵੇਂ ਨਿਰਦੇਸ਼

ਮਈ 11, 2025
Load More

Recent News

ਭਾਰਤ ਨੇ ਏਅਰਪੋਰਟ ਨੂੰ ਲੈਕੇ ਕੀਤਾ ਵੱਡਾ ਫੈਸਲਾ, ਜਾਣੋ ਕਿਹੜੇ ਏਅਰਪੋਰਟ ਖੁੱਲੇ

ਮਈ 12, 2025

ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਲਿਆ ਸਨਿਆਸ ਪੋਸਟ ਸਾਂਝੀ ਕਰ ਕਹੀ ਇਹ ਗੱਲ

ਮਈ 12, 2025

ਪੰਜਾਬ ਯੂਨੀਵਰਸਟੀ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ

ਮਈ 12, 2025

ਭਾਰਤ-ਪਾਕਿਸਤਾਨ ਜੰਗ ਦੇ ਪਰਛਾਵੇਂ ਹੇਠ, ਸ਼ਹੀਦ ਹੋਏ ਇਹ ਭਾਰਤੀ ਸੈਨਾ ਦੇ ਜਵਾਨ

ਮਈ 12, 2025

ਪੰਜਾਬ ਦੇ ਇਹਨਾਂ ਜ਼ਿਲਿਆਂ ਚ ਹਲੇ ਵੀ ਬ੍ਲੈਕ ਆਉਟ, ਸਰਕਾਰ ਨੇ ਜਾਰੀ ਕੀਤਾ ਹੁਕਮ

ਮਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.