ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਮਨਾਲੀ ਵਿੰਟਰ ਕਾਰਨੀਵਲ ਦੌਰਾਨ ਕੋਰੋਨਾ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਐਸ.ਡੀ.ਐਮ. ਅਤੇ 8 ਸੈਲਾਨੀਆਂ ਸਮੇਤ 22 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਮਨਾਲੀ ਦੇ ਜ਼ਰੀ ਬਲਾਕ ਵਿੱਚ 13 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
ਦੱਸ ਦੇਈਏ ਕਿ ਮਨਾਲੀ ਵਿੰਟਰ ਕਾਰਨੀਵਲ 2 ਤੋਂ 6 ਜਨਵਰੀ ਤੱਕ ਆਯੋਜਿਤ ਕੀਤਾ ਗਿਆ ਸੀ। ਇਹ ਕੱਲ੍ਹ ਯਾਨੀ ਵੀਰਵਾਰ ਨੂੰ ਖ਼ਤਮ ਹੋਇਆ। ਇਥੇ ਹਰ ਸਾਲ ਦੇਸ਼ ਭਰ ਤੋਂ ਸੈਲਾਨੀ ਸ਼ਾਮਲ ਹੁੰਦੇ ਹਨ। ਹਜ਼ਾਰਾਂ ਸੈਲਾਨੀ ਵੀ ਇੱਥੇ ਸ਼ਾਮਲ ਹੋਣ ਅਤੇ ਕਾਰਨੀਵਲ ਦਾ ਆਨੰਦ ਲੈਣ ਲਈ ਆਉਂਦੇ ਹਨ ਪਰ ਕਾਰਨੀਵਲ ਦੌਰਾਨ ਲਾਪਰਵਾਹੀ ਭਾਰੀ ਪੈ ਗਈ ਅਤੇ ਐਸ.ਡੀ.ਐਮ. ਸਮੇਤ 22 ਲੋਕ ਇਕੱਠੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਬੀ.ਐਮ.ਓ. ਸਿਟੀ ਦੇ ਡਾਕਟਰ ਰਣਜੀਤ ਨੇ ਇਕੱਠੇ ਇੰਨੇ ਸਾਰੇ ਕੋਰੋਨਾ ਕੇਸ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।