ਜਯਾ ਪ੍ਰਦਾ ਆਪਣੇ ਸਮੇਂ ‘ਚ ਖੂਬਸੂਰਤ ਅਤੇ ਗਲੈਮਰਸ ਐਕਟਰਸ ‘ਚ ਗਿਣੀ ਜਾਂਦੀ ਸੀ। ਉਸ ਨੇ ਆਪਣੇ ਸਮੇਂ ‘ਚ ਕਈ ਵੱਡੇ ਸਿਤਾਰਿਆਂ ਨਾਲ ਜੋੜੀ ਬਣਾਈ ਅਤੇ ਅਣਗਿਣਤ ਹਿੱਟ ਫਿਲਮਾਂ ਦਿੱਤੀਆਂ।
ਆਪਣੀ ਖੂਬਸੂਰਤੀ ਅਤੇ ਸਟਾਈਲ ਕਾਰਨ ਉਸ ਦੇ ਲੱਖਾਂ ਫੈਨਸ ਹਨ। ਹਾਲਾਂਕਿ ਬਾਅਦ ‘ਚ ਉਹ ਇੰਡਸਟਰੀ ਛੱਡ ਕੇ ਰਾਜਨੀਤੀ ‘ਚ ਨਜ਼ਰ ਆਈ ,ਪਰ ਅੱਜ ਵੀ ਉਨ੍ਹਾਂ ਦੀ ਫੈਨ ਫੋਲੋਇੰਗ ਘੱਟ ਨਹੀਂ। ਹਾਲ ਹੀ ‘ਚ ਜਯਾ ਪ੍ਰਦਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਦੱਸ ਦੇਈਏ ਕਿ ਜਯਾ ਪ੍ਰਦਾ ਦਾ ਜਨਮ ਆਂਧਰਾ ਪ੍ਰਦੇਸ਼ ‘ਚ ਸਥਿਤ ਰਾਜਮੁੰਦਰੀ ਦੇ ਇੱਕ ਮੱਧਵਰਗੀ ਪਰਿਵਾਰ ‘ਚ ਹੋਇਆ। ਉਸਦੇ ਪਿਤਾ ਕ੍ਰਿਸ਼ਨਾ ਇੱਕ ਤੇਲਗੂ ਫਿਲਮ ਫਾਈਨਾਂਸ ਦੇਖਦੇ ਸੀ। ਉਸਦੀ ਮਾਂ ਨੀਲਾਵਾਨੀ ਨੇ ਉਸਨੂੰ ਛੋਟੀ ਉਮਰ ਵਿੱਚ ਹੀ ਡਾਂਸ ਅਤੇ ਸੰਗੀਤ ਦੀਆਂ ਕਲਾਸਾਂ ਵਿੱਚ ਦਾਖਲ ਕਰਵਾਇਆ।
ਜਦੋਂ ਉਹ ਚੌਦਾਂ ਸਾਲ ਦੀ ਹੋਈ , ਉਸਨੇ ਆਪਣੇ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਇੱਕ ਡਾਂਸ ਪੇਸ਼ ਕੀਤਾ। ਇੱਕ ਫਿਲਮ ਡਾਇਰੈਕਟਰ ਵੀ ਦਰਸ਼ਕਾਂ ਵਿੱਚ ਸੀ ਅਤੇ ਜਯਾ ਪ੍ਰਦਾ ਨੂੰ ਤੇਲਗੂ ਫਿਲਮ ‘ਭੂਮੀਕੋਸਮ’ ਵਿੱਚ ਤਿੰਨ ਮਿੰਟ ਲਈ ਡਾਂਸ ਦਾ ਆਫਰ ਕੀਤਾ।
ਜਯਾ ਪ੍ਰਦਾ ਝਿਜਕਦੀ ਸੀ, ਪਰ ਉਸਦੇ ਪਰਿਵਾਰ ਨੇ ਉਸਨੂੰ ਆਫਰ ਸਵੀਕਾਰ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਫਿਲਮ ‘ਚ ਕੰਮ ਕਰਨ ਲਈ ਸਿਰਫ 10 ਰੁਪਏ ਦਿੱਤੇ ਗਏ ,ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਆਫਰ ਮਿਲਣ ਲੱਗੇ। ਬਾਅਦ ਵਿੱਚ ਉਹ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆਈ।
ਜਯਾ ਪ੍ਰਦਾ ਨੇ ‘ਸਰਗਮ’, ‘ਮਾਂ’, ‘ਘਰ ਘਰ ਕੀ ਕਹਾਣੀ’, ‘ਤੂਫਾਨ’, ‘ਸਵਰਗ ਸੇ ਸੁੰਦਰ’, ‘ਸੰਜੋਗ’, ‘ਮੁੱਦਤ’, ‘ਸੰਦੂਰ’, ‘ਜਬਰਦਸਤ’ ਸਮੇਤ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER