MP Amritpal Singh News: ਫਰਵਰੀ 2023 ਦੇ ਵਿੱਚ ਅਜਨਾਲਾ ਵਿਖੇ ਪੁਲਿਸ ਸਟੇਸ਼ਨ ਦੇ ਹੋਏ ਹਮਲੇ ਦੇ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਅਸਾਮ ਦੀ ਜੇਲ ‘ਚ ਬੰਦ ਕਰਕੇ ਉਹਨਾਂ ਤੇ NSA ਲਗਾਈ ਗਈ ਸੀ।
ਜਿਵੇਂ ਹੀ ਹੁਣ ਅੰਮ੍ਰਿਤ ਪਾਲ ਦੇ ਸਾਥੀਆਂ ਦੇ ਉੱਪਰ ਲੱਗੀ NSA ਖਤਮ ਹੋ ਰਹੀ ਹੈ ਉਵੇਂ ਹੀ ਉਹਨਾਂ ਨੂੰ ਦੁਬਾਰਾ ਅਜਨਾਲਾ ਦੀ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ‘ਤੇ ਚਲਦੇ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅਜਨਾਲਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਅਜਨਾਲਾ ਅਦਾਲਤ ਦੇ ਬਾਹਰ ਤੋਂ ਉਹਨਾਂ ਦੇ ਵਕੀਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ, ਭਗਵੰਤ ਸਿੰਘ ਬਾਜੇਖਾਨਾ, ਗੁਰਮੀਤ ਸਿੰਘ ਬੁੱਕਣਵਾਲਾ, ਸਰਬਜੀਤ ਸਿੰਘ ਕਲਸੀ, ਰਣਜੀਤ ਸਿੰਘ ਕਲਸੀ, ਗੁਰਿੰਦਰ ਪਾਲ ਸਿੰਘ, ਗੁਰੀ ਔਜਲਾ, ਹਰਜੀਤ ਸਿੰਘ ਉਰਫ ਚਾਚਾ ਤੇ ਕੁਲਵੰਤ ਸਿੰਘ ਸ਼ਾਮਿਲ ਹਨ।
ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੁਲਿਸ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇ ਲੇਕਿਨ ਅਸੀਂ ਅਦਾਲਤ ਦੇ ਅੰਦਰ ਇਸ ਮੁੱਦੇ ਦੇ ਉੱਪਰ ਪੂਰੀ ਬਹਿਸ ਕਰਾਂਗੇ ਕਿਉਂਕਿ ਅੱਜ ਤੱਕ ਕਿਸੇ ਵੀ ਤਰੀਕੇ ਦੀ ਰਿਕਵਰੀ ਇਹਨਾਂ ਤੋਂ ਨਹੀਂ ਹੋਈ ਤੇ ਰਿਮਾਂਡ ਨਹੀਂ ਮਿਲਣਾ ਚਾਹੀਦਾ ਦੂਜੇ ਪਾਸੋਂ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਨੂੰ ਪੰਜਾਬ ਦੀ ਹੀ ਕਿਸੇ ਜੇਲ ਵਿੱਚ ਰੱਖਿਆ ਜਾ ਸਕਦਾ ਹੈ।