SGPC ਵੱਲੋਂ ਅੱਜ ਪੰਥਕ ਜਥੇਬੰਦੀ ਵਿੱਚ ਵੱਡੀ ਫੇਰ ਬਦਲ ਕੀਤੀ ਗਈ ਹੈ ਜਿਸ ਵਿੱਚ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ SGPC ਅੰਤ੍ਰਿੰਗ ਵਲੋਂ ਗਿਆਨੀ ਰਘੁਬੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਹੈ।
ਦੱਸ ਦੇਈਏ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪੁੱਤਰ ਸਰਦਾਰ ਨਰਿੰਦਰ ਸਿੰਘ ਪਿੰਡ ਜੱਬੋਵਾਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਗੁਰਮਤਿ ਤਜੁਰਬਾ ਹੈ, ਉਹ 2001 ਤੋਂ ਸਿੱਖ ਕਥਾਵਾਚਕ ਹਨ। ਉਹਨਾਂ ਨੇ ਸਿੱਖ ਮਿਸ਼ਨਰੀ ਕਾਲਜ ਤੋਂ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ ਹੈ ਅਤੇ ਇਤਿਹਾਸ ਵਿੱਚ MA ਕੀਤੀ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਪਿਛਲੇ 12 ਸਾਲ ਤੋਂ ਗਰੀਬ ਅਤੇ ਯਤੀਮ ਬੱਚਿਆਂ ਦੇ ਰਹਿਣ ਬਸੇਰੇ ਅਤੇ ਪੜਾਈ ਦਾ ਉਪਰਾਲਾ ਕਰ ਰਹੇ ਹਨ।