[caption id="attachment_92326" align="aligncenter" width="1558"] ਭਾਰਤ ਨੂੰ ਆਜ਼ਾਦ ਕਰਾਉਣ ਲਈ ਛੋਟੀ ਉਮਰੇ ਵੱਡੀ ਕੁਰਬਾਨੀ ਕਰਨ ਵਾਲਾ ਕਰਤਾਰ ਸਿੰਘ ਸਰਾਭਾ ਯੁੱਗ ਨਾਇਕ ਰਿਹਾ। ਕਰਤਾਰ ਸਰਾਭਾ ਇੱਕ ਬਹੁਤ ਕਾਬਿਲ, ਅਗਾਂਹਬਦੁ ਆਗੂ ਵਾਲੇ ਸਾਰੇ ਗੁਣਾਂ ਦਾ ਧਾਰਨੀ ਸੀ।[/caption] [caption id="attachment_92329" align="aligncenter" width="1280"] ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਦੇ ਸਰਾਭਾ ਵਿਚ ਸਾਹਿਬ ਕੌਰ ਤੇ ਮੰਗਲ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਨਿੱਕੀ ਉਮਰੇ ਛੱਡ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਸ ਸਮੇਂ ਕਰਤਾਰ ਦੀ ਉਮਰ ਸਿਰਫ਼ 5 ਸਾਲ ਸੀ।[/caption] [caption id="attachment_92330" align="aligncenter" width="960"] ਕਰਤਾਰ ਸਰਾਭੇ ਦੀ ਪੜ੍ਹਾਈ ਅਤੇ ਪਾਲਣ ਦਾ ਜਿੰਮਾ ਦਾਦਾ ਬਦਨ ਸਿੰਘ ਸਿਰ ਆ ਗਿਆ। ਆਪ ਨੇ ਕਾਲਜੀਏਟ ਸਕੂਲ ਕਟਕ ਉੜੀਸਾ ਤੋਂ ਮੈਟ੍ਰਿਕ ਪਾਸ ਕੀਤੀ। ਉਨ੍ਹਾਂ 'ਤੇ ਸਕੂਲ ਦੇ ਮੁੱਖ ਬੇਨੀ ਦਾਸ ਦੇ ਦੇਸ਼ ਭਗਤੀ ਵਾਲੇ ਵਿਚਾਰਾਂ ਦਾ ਡੂੰਘਾ ਅਸਰ ਪਿਆ।[/caption] [caption id="attachment_92332" align="aligncenter" width="1280"] ਉਚੇਰੀ ਸਿੱਖਿਆ ਹਾਸਲ ਕਰਨ ਲਈ ਕਰਤਾਰ ਸਿੰਘ ਸਰਾਭਾ ਅਮਰੀਕਾ ਚਲੇ ਗਏ। ਉੱਥੇ ਸਰਾਭਾ ਨੇ ਬਰਕਲੇ ਯੂਨੀਵਰਸਿਟੀ 'ਚ ਦਾਖਲਾ ਲਿਆ।[/caption] [caption id="attachment_92334" align="aligncenter" width="737"] ਅਮਰੀਕਾ 'ਚ ਭਾਰਤੀ ਵਰਕਰਾਂ ਦਾ ਬੁਰਾ ਹਾਲ ਵੇਖ ਕੇ ਕਰਤਾਰ ਸਿੰਘ ਸਰਾਭਾ ਦੇ ਮਨ ਵਿਚ ਆਜ਼ਾਦੀ ਦਾ ਬੀਜ ਪੁੰਗਰ ਗਿਆ। ਉਹ ਸੋਚਦੇ ਸੀ ਜਦੋਂ ਤੱਕ ਅਸੀਂ ਆਪਣੇ ਦੇਸ਼ ਵਿਚ ਗ਼ੁਲਾਮ ਹਾਂ ਉਨ੍ਹਾਂ ਸਮਾਂ ਅਸੀਂ ਕਿਸੇ ਵੀ ਦੇਸ਼ 'ਚ ਆਜ਼ਾਦੀ ਦਾ ਨਿਗ੍ਹ ਨਹੀਂ ਮਾਣ ਸਕਦੇ।[/caption] [caption id="attachment_92336" align="aligncenter" width="915"] ਅਮਰੀਕਾ ਵਿਚ ਰਹਿੰਦੇ ਹੋਏ ਸਰਾਭਾ ਲਾਲਾ ਹਰਦਿਆਲ ,ਭਾਈ ਪਰਮਾਨੰਦ ਲਾਹੌਰ ਜਿਤੰਦਰ ਲਹਿਰੀ ਵਰਗੇ ਇਨਕਲਾਬੀਆਂ ਦੇ ਸੰਪਰਕ ਵਿਚ ਆਏ। ਇਨਕਲਾਬੀਆਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਉਨ੍ਹਾਂ ਅੰਦਾਜ਼ਾ ਲਗਾ ਲਿਆ ਕਿ ਹਥਿਆਰਬੰਦ ਘੋਲ ਰਾਹੀਂ ਹੀ ਦੇਸ਼ ਨੂੰ ਆਜ਼ਾਦ ਕਰਾਇਆ ਜਾ ਸਕਦਾ ਹੈ।[/caption] [caption id="attachment_92338" align="aligncenter" width="1280"] ਦਸੰਬਰ 1912-13 'ਚ ਭਾਰਤੀਆ ਦੀ ਅਸਟੋਰਿਆ 'ਚ ਮੀਟਿੰਗ ਹੋਈ। ਜਿਸ ਵਿਚ ਸਰਾਭਾ ਆਪਣੇ ਪਿੰਡ ਦੇ ਸਾਥੀ ਰੁਲੀਆ ਸਿੰਘ ਸਰਾਭਾ ਨਾਲ ਮੀਟਿੰਗ ਸਾਗ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਜਿਸ ਵਿਚ ਬਾਬਾ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ ਤੇ ਲਾਲਾ ਹਰਦਿਆਲ MA ਨੂੰ ਸਕੱਤਰ ਚੁਣ ਲਿਆ ਗਿਆ।[/caption] [caption id="attachment_92340" align="aligncenter" width="758"] ਗ਼ਦਰ ਪਾਰਟੀ ਵਲੋਂ ਆਪਣਾ ਅਖ਼ਬਾਰ ਪ੍ਰਕਾਸ਼ਿਤ ਕੀਤਾ ਗਿਆ। ਜਿਸ ਲਈ ਲਾਲਾ ਹਰਦਿਆਲ ਨੂੰ ਐਡੀਟਰ ਤੇ ਕਰਤਾਰ ਸਰਾਭਾ ਨੂੰ ਸਬ ਐਡੀਟਰ ਲਾਇਆ ਗਿਆ ਤੇ ਨਾਲ ਗ਼ਦਰ ਕਾਵਿ ਗ਼ਦਰ ਦੀ ਗੂੰਜ ਹਾਫ਼ਤੇਵਾਰੀ ਪ੍ਰਕਾਸ਼ਿਤ ਕੀਤਾ ਜਾਂਦਾ।[/caption] [caption id="attachment_92342" align="aligncenter" width="660"] ਕਰਤਾਰ ਸਿੰਘ ਸਰਾਭਾ ਅਖ਼ਬਾਰ ਲਈ ਲਗਾਤਾਰ ਲੇਖ ਤੇ ਕਵਿਤਾਵਾਂ ਲਿਖਦਾ ਤੇ ਉਨ੍ਹਾਂ ਦਾ ਪੰਜਾਬੀ ਵਿਚ ਤਰਜ਼ਮਾ ਕਰਦਾ।[/caption] [caption id="attachment_92343" align="aligncenter" width="1200"] ਸਤੰਬਰ 1914 'ਚ ਕਰਤਾਰ ਸਿੰਘ ਸਰਾਭਾ ਕਲੰਬੋ ਹੁੰਦਾ ਹੋਇਆ। ਉਹ ਅਮਰੀਕਾ ਤੋਂ ਭਾਰਤ ਪੁੱਜਾ ਤੇ ਪੰਜਾਬ ਵਿਚ ਗ਼ਦਰ ਦੀ ਤਿਆਰੀ 'ਤੇ ਹਥਿਆਰਬੰਦ ਸੰਘਰਸ ਲਈ ਰਾਤ ਦਿਨ ਇੱਕ ਕੀਤਾ।[/caption] [caption id="attachment_92346" align="aligncenter" width="734"] ਕਰਤਾਰ ਸਿੰਘ ਸਰਾਭਾ ਨੇ ਹਰ ਰੋਜ਼ ਸਾਇਕਲ ਚਲਾ ਚਲਾ ਕੇ ਗ਼ਦਰ ਪਾਰਟੀ ਦੀ ਲਾਮਬੰਦੀ ਕੀਤੀ। ਕਿਰਪਾਲ ਸਿੰਘ ਵਲੋਂ ਗ਼ਦਰ ਦੀ ਤਾਰੀਖ ਦੀ ਯੋਜਨਾ ਪਹਿਲਾਂ 21 ਫਰਬਰੀ, ਫਿਰ 19 ਫਰਬਰੀ 1915 ਬਾਰੇ ਅੰਗਰੇਜ ਹਕੂਮਤ ਨਾਲ ਸਾਂਝੀ ਕੀਤੀ। ਜਿਸ ਨਾਲ ਗ਼ਦਰ ਪਾਰਟੀ ਨੂੰ ਡੂੰਘੀ ਸੱਟ ਲੱਗੀ।[/caption] [caption id="attachment_92349" align="aligncenter" width="808"] ਇਸ ਘਟਨਾ ਮਗਰੋਂ ਪੂਰੇ ਪੰਜਾਬ ਵਿਚ ਗ਼ਦਰੀਆਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਤੇ ਕਿਸੇ ਗਦਾਰ ਦੀ ਮੁਖਬਰੀ ਕਾਰਨ ਕਰਤਾਰ ਸਿੰਘ ਸਰਾਭਾ ਵੀ ਗ੍ਰਿਫ਼ਤਾਰ ਹੋ ਗਏ।[/caption] [caption id="attachment_92350" align="aligncenter" width="745"] ਕਰਤਾਰ ਸਿੰਘ ਸਰਾਭਾ ਨੂੰ ਪਹਿਲੇ ਲਾਹੌਰ ਕੇਸ ਤਹਿਤ 13 ਸਤੰਬਰ 1915 ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਫਾਂਸੀ ਤੇ ਜਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। 16 ਨਵੰਬਰ 1915 ਨੂੰ 7 ਮਹਾਨ ਗ਼ਦਰੀ ਯੋਧਿਆਂ ਸਮੇਤ ਕਰਤਾਰ ਸਰਾਭਾ ਨੂੰ ਫਾਂਸੀ ਦਿੱਤੀ ਗਈ।[/caption] [caption id="attachment_92353" align="aligncenter" width="766"] ਦੱਸ ਦਈਏ ਕਿ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਸਭ ਤੋਂ ਖ਼ਤਰਨਾਕ ਗ਼ਦਰੀ ਕਿਹਾ।[/caption]