ਸ਼ਹਿਨਾਜ਼ ਗਿੱਲ (Shehnaaz Gill) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਆਏ ਦਿਨ ਉਸ ਦਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ।

ਦਰਸ਼ਕਾਂ ਨੂੰ ਉਸ ਦਾ ਦੇਸੀ ਅੰਦਾਜ਼ (Desi Style) ਕਾਫੀ ਪਸੰਦ ਆਉਂਦਾ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਪਰ ਹੁਣ ਅਦਾਕਾਰਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

ਜਿਨ੍ਹਾਂ ‘ਚ ਉਹ ਦੇਸੀ ਅੰਦਾਜ਼ ‘ਚ ਮੰਜੇ ‘ਤੇ ਬੈਠ ਕੇ ਚਾਹ ਪੀਦੀਂ ਹੋਈ ਨਜ਼ਰ ਆ ਰਹੀ ਹੈ । ਇੱਕ ਤਸਵੀਰ ‘ਚ ਉਹ ਚਾਹ ਪੀ ਰਹੀ ਹੈ ਜਦੋਂਕਿ ਦੂਜੀ ਤਸਵੀਰ ‘ਚ ਅਦਾਕਾਰਾ ਗਮਲੇ ‘ਚ ਲੱਗੇ ਪੌਦਿਆਂ ਨੂੰ ਵੇਖਦੀ ਹੋਈ ਨਜ਼ਰ ਆ ਰਹੀ ਹੈ ।

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮਾਂ ਦੇ ਨਾਲ ਕੀਤੀ ਸੀ ।

ਜਿਸ ਤੋਂ ਬਾਅਦ ਜਲਦ ਹੀ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਜਲਦ ਹੀ ਉਹ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ ।
