ਇਸ ਤੋਂ ਬਚਣ ਲਈ ਕੁਝ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ ਤੇ ਗਰਮ ਪਾਣੀ ਵੀ ਪੀਂਦੇ ਹਨ। ਜ਼ਿਆਦਾਤਰ ਲੋਕ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਨੇ ਕਿ ਸਰਦੀਆਂ ਵਿਚ ਗਰਮ ਪਾਣੀ ਨਾਲ ਨਹਾਉਣਾ ਲਾਭਦਾਇਕ ਹੈ ਜਾਂ ਠੰਢੇ ਪਾਣੀ ਨਾਲ।ਜੇਕਰ ਤੁਸੀਂ ਵੀ ਗਰਮ ਅਤੇ ਠੰਢੇ ਪਾਣੀ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਬਾਰੇ ਆਯੁਰਵੇਦ ਦੀ ਰਾਏ ਜਾਣਨੀ ਚਾਹੀਦੀ ਹੈ। ਜਿਸ ਨਾਲ ਤੁਸੀਂ ਸਰਦੀਆਂ ਵਿੱਚ ਆਪਣੇ ਆਪ ਨੂੰ ਸਿਹਤਮੰਦ ਅਤੇ ਫਿੱਟ ਰੱਖ ਸਕੋਗੇ।
ਯੂਪੀ ਦੇ ਅਸਿਸਟੈਂਟ ਪ੍ਰੋਫੈਸਰ ਡਾ: ਅਭਿਨਵ ਰਾਜ (MD) ਮੁਤਾਬਕ ਸਿਆਲ ‘ਚ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਲਾਭਦਾਇਕ ਦੱਸਿਆ ਗਿਆ ਹੈ। ਕੋਸੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਸਰੀਰ ਦਾ ਖੂਨ ਸੰਚਾਰ ਠੀਕ ਰਹਿੰਦਾ ਹੈ ਅਤੇ ਜ਼ੁਕਾਮ ਅਤੇ ਕਠੋਰਤਾ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।ਕੋਸਾ ਪਾਣੀ ਸਰੀਰ ਨੂੰ ਬਿਹਤਰ ਤਰੀਕੇ ਨਾਲ ਸਾਫ਼ ਕਰਦਾ ਹੈ ਅਤੇ ਤੁਸੀਂ ਪੂਰੀ ਤਰ੍ਹਾਂ ਤਰੋਤਾਜ਼ਾ ਮਹਿਸੂਸ ਕਰਦੇ ਹੋ। ਦੱਸ ਦਈਏ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ, ਨਹੀਂ ਤਾਂ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
ਜਿਹੜੇ ਲੋਕ ਕਿਸੇ ਵੀ ਚਮੜੀ ਦੇ ਰੋਗ ਤੋਂ ਪੀੜਤ ਹਨ, ਉਨ੍ਹਾਂ ਲੋਕਾਂ ਨੂੰ ਗਰਮ ਪਾਣੀ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ।ਆਯੁਰਵੇਦ ‘ਚ ਵੀ ਠੰਢੇ ਪਾਣੀ ਨੂੰ ਸਰਦੀਆਂ ‘ਚ ਹਾਨੀਕਾਰਕ ਨਹੀਂ ਮੰਨੀਆ। ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਹੈ ਅਤੇ ਉਨ੍ਹਾਂ ਨੂੰ ਜ਼ੁਕਾਮ ਦੀ ਸਮੱਸਿਆ ਨਹੀਂ ਹੁੰਦੀ ਉਹ ਠੰਢੇ ਪਾਣੀ ਨਾਲ ਨਹਾ ਸਕਦੇ ਨੇ।
ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ ਅਤੇ ਜ਼ੁਕਾਮ ਜਲਦੀ ਹੋ ਜਾਂਦਾ ਹੈ, ਅਜਿਹੇ ਲੋਕਾਂ ਨੂੰ ਠੰਢੇ ਪਾਣੀ ਤੋਂ ਬਚਣਾ ਚਾਹੀਦਾ ਹੈ। ਕੁੱਲ ਮਿਲਾ ਕੇ ਇਹ ਲੋਕਾਂ ਦੀ ਸਿਹਤ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਪਾਣੀ ਨਾਲ ਸਿਹਤਮੰਦ ਰਹਿ ਸਕਦੇ ਨੇ।
ਆਯੁਰਵੇਦ ਵਿੱਚ ਕੋਸੇ ਪਾਣੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਦੱਸਿਆ ਗਿਆ ਹੈ। ਕੋਸਾ ਪਾਣੀ ਪੀਣ ਨਾਲ ਸਰੀਰ ‘ਚ ਜਮ੍ਹਾ ਚਰਬੀ ਬਾਹਰ ਨਿਕਲਦੀ ਹੈ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ।ਗਰਮ ਪਾਣੀ ਹਰ ਮੌਸਮ ਵਿੱਚ ਲਾਭਦਾਇਕ ਹੁੰਦਾ ਹੈ ਅਤੇ ਖਾਸ ਕਰਕੇ ਸਰਦੀਆਂ ਵਿੱਚ ਜਰੂਰ ਪੀਣਾ ਚਾਹੀਦਾ ਹੈ।
ਸਰਦੀਆਂ ‘ਚ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਪੂਰੀ ਤਾਕਤ ਨਾਲ ਕਸਰਤ ਕਰਨੀ ਚਾਹੀਦੀ ਹੈ ਅਤੇ ਚੰਗੀ ਖੁਰਾਕ ਲੈਣੀ ਚਾਹੀਦੀ ਹੈ। ਇਸ ਮੌਸਮ ‘ਚ ਪਾਚਨ ਤੰਤਰ ਠੀਕ ਹੋ ਜਾਂਦਾ ਹੈ ਅਤੇ ਤੁਸੀਂ ਭਾਰੀ ਭੋਜਨ ਨੂੰ ਆਸਾਨੀ ਨਾਲ ਪਚਾ ਸਕਦੇ ਹੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER