Navjot Sidhu at Moosa Village: ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ 01 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਚੋਂ ਰਿਹਾਅ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਣ 03 ਅਪ੍ਰੈਲ ਨੂੰ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਨਵਜੋਤ ਸਿੱਧੂ ਸੋਮਵਾਰ ਨੂੰ ਪਿੰਡ ਮੂਸੇ ਵਿਖੇ ਸਿੰਗਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ।

ਮੂਸਾ ਪਿੰਡ ਪਹੁੰਚੇ ਨਵਜੋਤ ਸਿੱਧੂ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸਿੱਧੂ ਨੇ ਮੂਸੇਵਾਲਾ ਦੇ ਪਰਿਵਾਰ ਸਮੇਤ ਮੀਡੀਆ ਨਾਲ ਗੱਲਬਾਤ ਕੀਤੀ।

ਸਿੱਧੂ ਨੇ ਮੂਸੇਵਾਲਾ ਦੇ ਕਤਲ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਘਟਾ ਕੇ ਸੂਚੀ ਜਨਤਕ ਕਿਉਂ ਕੀਤੀ ਗਈ।

ਨਾਲ ਹੀ ਉਨ੍ਹਾਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਸਰਕਾਰ ਅਪਰਾਧ ਦੀ ਰਾਖੀ ਹੈ ਜਾਂ ਅਪਰਾਧ ਕਰਨ ਵਾਲੀ।
ਦੱਸ ਦਈਏ ਕਿ ਨਵਜੋਤ ਸਿੱਧੂ ਤੇ ਰਾਜਾ ਵੜਿੰਗ ਹੀ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਲੈ ਕੇ ਆਏ ਸੀ। ਉਨ੍ਹਾਂ ਨੂੰ ਵੀ ਹਾਈਕਮਾਂਡ ਨੇ ਸਿੱਧੂ ਦੀ ਸਲਾਹ ‘ਤੇ ਹੀ ਚੋਣ ਟਿਕਟ ਦਿੱਤੀ ਸੀ। ਇਹ ਨਵਜੋਤ ਸਿੱਧੂ ਹੀ ਸੀ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਰਾਹੁਲ ਗਾਂਧੀ ਨਾਲ ਵੀ ਮਿਲਾਇਆ ਸੀ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਸੁਰੱਖਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਜੋ ਸਿੱਧੂ ਮੂਸੇਵਾਲਾ ਨਾਲ ਹੋਇਆ, ਉਹੀ ਮੇਰੇ ਨਾਲ ਹੋ ਰਿਹਾ ਹੈ। 13 ਬੰਦੂਕਧਾਰੀ ਬਚੇ ਹਨ। ਉਹ ਚਾਹੁੰਦੇ ਹਨ ਕਿ ਮੈਂ ਨਿਰਾਸ਼ ਹੋਵਾਂ ਤੇ ਘਰ ਤੋਂ ਬਾਹਰ ਨਾ ਜਾਵਾਂ। ਮੈਂ ਆਪਣਾ ਸੀਨਾ ਠੋਕ ਕੇ ਆਖਦਾ ਹਾਂ, ਮੈਂ ਮੌਤ ਤੋਂ ਨਹੀਂ ਡਰਦਾ। ਲਾਭ ਤੇ ਨੁਕਸਾਨ ਤੋਂ ਉੱਪਰ ਹਾਂ। ਮੇਰੀ ਸੁਰੱਖਿਆ ਵਾਪਸ ਲੈ ਕੇ ਮੈਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।

ਕੌਣ ਹੈ ਗੈਂਗਸਟਰ? ਗੈਂਗਸਟਰ ਸਾਡੇ ਹੀ ਗੁੰਮਰਾਹ ਨੌਜਵਾਨ ਹਨ ਜੋ ਜੇਲ੍ਹਾਂ ਵਿੱਚ ਬੰਦ ਹਨ। ਜਿਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੁੰਮਰਾਹ ਹੋਏ ਲੋਕਾਂ ਨੂੰ ਵਾਪਸ ਲਿਆਇਆ ਜਾ ਸਕਦਾ ਹੈ, ਪਰ ਜੇ ਉਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ। ਇਨ੍ਹਾਂ ਪਿੱਛੇ ਗੰਦੀ ਰਾਜਨੀਤੀ ਹੈ। ਮੂਸੇਵਾਲਾ ਵਰਗੇ ਬੱਚੇ ਦੀ ਸੁਰੱਖਿਆ ਵਾਪਸ ਲੈ ਲਈ ਗਈ ਪਰ ਗੈਂਗਸਟਰਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ।