Tribute to Sidhu Moosewala: Sidhu Moosewala ਦੀ ਦੁਖਦਾਈ ਮੌਤ ਤੋਂ ਬਾਅਦ ਦੁਨੀਆ ਭਰ ਦੇ ਵੱਖ-ਵੱਖ ਕਲਾਕਾਰਾਂ ਅਤੇ ਸੰਸਥਾਵਾਂ ਵਲੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਹਾਲ ਹੀ ਵਿੱਚ ਇੱਕ ਮੇਟਾਵਰਸ (Metaverse) ਕੰਪਨੀ ਵਲੋਂ ਸਿੱਧੂ ਨੂੰ ਟ੍ਰਿਬਊਟ ਦੇਣ ਲਈ ਇੱਕ ਮਿਊਜ਼ਿਕ ਕੌਨਸਰਟ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।
ਦੱਸ ਦਈਏ ਕਿ ਕੂਪਵਰਸ (KoopVerse) ਦੇ ਨਾਂਅ ਨਾਲ ਜਾਣ ਵਾਲੀ ਕੰਪਨੀ ਨੇ ਹਾਲ ਹੀ ਵਿੱਚ ਇੱਕ ਮੇਟਾਵਰਸ ਵਰਲਡ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕੌਨਸਰਟ ਕਰਵਾਉਣ ਦਾ ਐਲਾਨ ਕੀਤਾ। ਕੌਨਸਰਟ ਦੀਆਂ ਟਿਕਟਾਂ ਵੀ ਵਿਕਰੀ ਲਈ ਰੱਖੀਆਂ ਗਈਆਂ ਸੀ। ਵਰਚੁਅਲ ਕੰਸਰਟ ਦਾ ਐਲਾਨ ਇੱਕ ਟੀਜ਼ਰ ਰਾਹੀਂ ਕੀਤਾ ਗਿਆ ਸੀ।
ਹਾਲਾਂਕਿ, ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਅਧਿਕਾਰਤ ਤੌਰ ‘ਤੇ ਉਸ ਦੇ ਪ੍ਰਬੰਧਨ ਨੂੰ ਸੰਭਾਲਣ ਵਾਲੇ ਬੰਟੀ ਬੈਂਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਿਊਜ਼ਿਕ ਕੌਨਸਰਟ ਅਧਿਕਾਰਤ ਨਹੀਂ ਹੈ। ਉਸਨੇ, ਸਿੱਧੂ ਮੂਸੇਵਾਲਾ ਦੇ ਮਾਪਿਆਂ ਵਲੋਂ ਵੀ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਲ ਵਿੱਚ ਨਾ ਫਸਣ ਤੇ ਕੋਈ ਵੀ ਟਿਕਟ ਨਾ ਖਰੀਦੇ।
ਸਿੱਧੂ ਬਾਰੇ ਕੰਟੈਂਟ ‘ਤੇ ਨਜ਼ਰ ਰੱਖਣ ਲਈ, ਉਸ ਦੇ ਮਾਪਿਆਂ ਨੇ ਸਾਰਿਆਂ ਨੂੰ ਸਿੱਧੂ ਮੂਸੇਵਾਲਾ ਬਾਰੇ ਕੋਈ ਵੀ ਪ੍ਰੋਗਰਾਮ ਪੋਸਟ ਕਰਨ ਜਾਂ ਕਰਨ ਤੋਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਇਜਾਜ਼ਤ ਲੈਣ ਦੀ ਅਪੀਲ ਕੀਤੀ ਸੀ।
ਹੁਣ ਇਹ ਮਿਊਜ਼ਿਕ ਕੌਨਸਰਟ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਵਲੋਂ ਅਧਿਕਾਰਤ ਨਹੀਂ ਹੈ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਦੇ ਸੰਚਾਲਨ ਦੀ ਇਜਾਜ਼ਤ ਨਹੀਂ ਦਿੱਤੀ। ਦੁਨੀਆ ਭਰ ਦੇ ਫੈਨਸ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਸਰੋਤ ਤੋਂ ਟਿਕਟ ਨਾ ਖਰੀਦਣ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h