sikh football playe: ਸਪੇਨ ‘ਚ ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਫੁੱਟਬਾਲ ਮੈਚ ਦੌਰਾਨ ਇਕ ਰੈਫਰੀ ਨੇ ਉਸਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ। ਰੈਫਰੀ ਨੇ ਉਸਨੂੰ ਕਿਹਾ ਕਿ ਖੇਡ ਨਿਯਮਾਂ ਅਨੁਸਾਰ ਦਸਤਾਰ ਬੰਨ੍ਹਣਾ ਪਾਬੰਦੀਸ਼ੁਦਾ ਹੈ, ਇਸ ਲਈ ਉਹ ਇਸ ਨੂੰ ਉਤਾਰ ਲੈਣ।
ਸਿੱਖ ਐਕਸਪੋ ਦੇ ਇੰਸਟਾਗ੍ਰਾਮ ਪੇਜ ਨੇ ਲਾ ਵੰਗਾਰਡੀਆ ਅਖਬਾਰ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਸਾਰੇ ਮੈਚਾਂ ਵਿਚ ਰੈਫਰੀ ਨੇ ਅਰਾਟੀਆ ਸੀ ਟੀਮ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਦਸਤਾਰ ਬੰਨ੍ਹਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ, ਮੈਚ ਦੌਰਾਨ ਖਿਡਾਰੀਆਂ ਨੇ ਇਹ ਸਮਝਾਉਣ ਦੀ ਸਿਫਾਰਸ਼ ਕੀਤੀ ਕਿ ਇਹ ਉਨ੍ਹਾਂ ਦੇ ਧਰਮ ਨਾਲ ਜੁੜਿਆ ਮਹੱਤਵਪੂਰਨ ਹਿੱਸਾ ਹੈ। ਜਿਸ ਦੇ ਨਾਲ ਉਹ ਹਮੇਸ਼ਾ ਖੇਡਿਆ ਹੈ ਪਰ ਰੈਫਰੀ ਆਪਣੀ ਗੱਲ ‘ਤੇ ਕਾਇਮ ਰਿਹਾ। ਜਿਸ ਤੋਂ ਬਾਅਦ ਦੋਵਾਂ ਟੀਮਾਂ ਨੇ ਰੈਫਰੀ ਦੇ ਫੈਸਲੇ ਦੇ ਖਿਲਾਫ ਮੈਚ ਨਾ ਖੇਡਣ ਦਾ ਫੈਸਲਾ ਕੀਤਾ।
ਕਲੱਬ ਅਰਾਟੀਆ ਦੇ ਪ੍ਰਧਾਨ ਨੇ ਕੀਤਾ ਗੁਰਪ੍ਰੀਤ ਦਾ ਸਮਰਥਨ
ਕਲੱਬ ਅਰਾਟੀਆ ਦੇ ਪ੍ਰਧਾਨ ਪੇਡਰੋ ਓਰਮਜ਼ਾਬਲ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਸ ਤਰ੍ਹਾਂ ਖੇਡ ਰਿਹਾ ਹੈ ਤੇ ਇਸ ਦੌਰਾਨ ਉਸ ਨੂੰ ਕੋਈ ਸਮੱਸਿਆ ਨਹੀਂ ਆਈ। ਨਾਲ ਹੀ ਟੀਮ ਦੇ ਖਿਡਾਰੀਆਂ ਨੇ ਵੀ ਇਸ ‘ਤੇ ਕੋਈ ਇਤਰਾਜ਼ ਨਹੀਂ ਜਤਾਇਆ। ਇਹ ਅਜਿਹੀ ਚੀਜ਼ ਹੈ ਜੋ ਪੂਰੀ ਤਰ੍ਹਾਂ ਨਾਲ ਸਾਧਾਰਨਤਾ ਨਾਲ ਕੀਤੀ ਜਾਂਦੀ ਹੈ ਪਰ ਮੈਚ ਦੌਰਾਨ ਖਿਡਾਰੀ ਗੁਰਪ੍ਰੀਤ ਦੀ ਦਸਤਾਰ ਨੂੰ ਲੈ ਕੇ ਰੈਫਰੀ ਵੱਲੋਂ ਸਵਾਲ ਉਠਾਏ ਗਏ। ਅਸੀਂ ਮੰਨਦੇ ਹਾਂ ਕਿ ਇਹ ਉਨ੍ਹਾਂ ਦੇ ਧਰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਗੁਰਪ੍ਰੀਤ ਦੀ ਹਮਾਇਤ ‘ਚ ਆਈ ਵਿਰੋਧੀ ਟੀਮ
ਕਲੱਬ ਅਰਾਟੀਆ ਦੇ ਪ੍ਰਧਾਨ ਨੇ ਦੱਸਿਆ ਕਿ ਜਦੋਂ ਗੁਰਪ੍ਰੀਤ ਨੂੰ ਦਸਤਾਰ ਲਾਹੁਣ ਲਈ ਕਿਹਾ ਗਿਆ ਤਾਂ ਉਸ ਦੇ ਸਾਥੀ ਖਿਡਾਰੀਆਂ ਨੇ ਸਭ ਤੋਂ ਪਹਿਲਾਂ ਉਸ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਕੋਚ ਵੀ ਇਸ ਬਾਰੇ ਬਿਲਕੁਲ ਸਪੱਸ਼ਟ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਵਿਰੋਧੀ ਟੀਮ ਨੇ ਗੁਰਪ੍ਰੀਤ ਦਾ ਸਾਥ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h