Benefits of Cardamom: ਥੋੜ੍ਹੀ ਜਿਹੀ ਇਲਾਇਚੀ ਦੇ ਇੰਨੇ ਫਾਇਦੇ ਹੁੰਦੇ ਹਨ, ਕਿ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ। ਇਲਾਇਚੀ ਬੇਸ਼ੱਕ ਛੋਟੀ ਹੁੰਦੀ ਹੈ, ਪਰ ਇਹ ਸਾਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਦੀ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਹੈ, ਇਹ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਣ ਦਾ ਕੰਮ ਕਰਦੀ ਹੈ, ਸਗੋਂ ਇਸ ਦਾ ਸੇਵਨ ਕਰਨ ਨਾਲ ਸਾਡੀ ਸਿਹਤ ਵੀ ਚੰਗੀ ਰਹਿੰਦੀ ਹੈ।
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਹੋਟਲਾਂ ਵਿੱਚ ਖਾਣ ਤੋਂ ਬਾਅਦ ਸੌਂਫ, ਇਲਾਇਚੀ ਤੇ ਖੰਡ ਦਿੱਤੀ ਜਾਂਦੀ ਹੈ, ਲੋਕ ਇਸਨੂੰ ਵੀ ਖਾਂਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸਨੂੰ ਕਿਉਂ ਦਿੱਤਾ ਜਾਂਦਾ ਹੈ ਤੇ ਇਸਦੇ ਕੀ ਫਾਇਦੇ ਹਨ, ਅਸਲ ‘ਚ ਇਹਨਾਂ ਤਿੰਨਾਂ ਨੂੰ ਖਾਣ ਨਾਲ ਸਾਡੀ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ।
ਖੰਘ ਤੋਂ ਰਾਹਤ
ਜਦੋਂ ਕਿਸੇ ਨੂੰ ਖੰਘ ਦੀ ਸਮੱਸਿਆ ਹੋਵੇ ਤਾਂ ਸੁਪਾਰੀ ਦੇ ਪੱਤੇ ‘ਚ ਇਲਾਇਚੀ, ਅਦਰਕ ਦਾ ਟੁਕੜਾ, ਲੌਂਗ ਤੇ ਤੁਲਸੀ ਦੇ ਪੱਤੇ ਪਾ ਕੇ ਖਾਓ। ਇਸ ਦਾ ਸੇਵਨ ਕਰਨ ਨਾਲ ਖਾਂਸੀ ਤੋਂ ਤੁਰੰਤ ਰਾਹਤ ਮਿਲਦੀ ਹੈ।
ਗਲ਼ੇ ਦੇ ਦਰਦ ਤੋਂ ਰਾਹਤ
ਸਰਦੀਆਂ ਦੇ ਮੌਸਮ ‘ਚ ਅਕਸਰ ਗਲੇ ‘ਚ ਖਰਾਸ਼ ਹੁੰਦੀ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ, ਪਰ ਕੋਈ ਖਾਸ ਫਾਇਦਾ ਨਹੀਂ ਹੁੰਦਾ। ਜੇਕਰ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ, ਤਾਂ ਰੋਜ਼ਾਨਾ ਸਵੇਰੇ-ਸ਼ਾਮ ਇਲਾਇਚੀ ਨੂੰ ਚੰਗੀ ਤਰ੍ਹਾਂ ਚਬਾਓ ਤੇ ਕੋਸਾ ਪਾਣੀ ਪੀਓ। ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲਦੀ ਹੈ।
ਮੂੰਹ ਦੀ ਬਦਬੂ ਨੂੰ ਹਟਾਓ
ਕਈ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ ਕਿ ਉਨ੍ਹਾਂ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਪਰ ਫਿਰ ਵੀ ਉਨ੍ਹਾਂ ਦੀ ਸਮੱਸਿਆ ਦੂਰ ਨਹੀਂ ਹੁੰਦੀ। ਜੇਕਰ ਤੁਸੀਂ ਵੀ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋ, ਤਾਂ ਇਲਾਇਚੀ ਨੂੰ ਮੂੰਹ ‘ਚ ਪਾ ਕੇ ਚਬਾਓ, ਅਜਿਹਾ ਕਰਨ ਨਾਲ ਬਦਬੂ ਦੂਰ ਹੁੰਦੀ ਹੈ ਤੇ ਚੰਗੀ ਖੁਸ਼ਬੂ ਆਉਂਦੀ ਹੈ।
ਛਾਲੇ ਹਟਾਓ
ਅਕਸਰ ਲੋਕਾਂ ਨੂੰ ਮੂੰਹ ‘ਚ ਛਾਲਿਆਂ ਦੀ ਸਮੱਸਿਆ ਹੁੰਦੀ ਹੈ ਤੇ ਇਸ ‘ਚ ਬਹੁਤ ਦਰਦ ਹੁੰਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਛਾਲਿਆਂ ਤੋਂ ਪਰੇਸ਼ਾਨ ਹੋ, ਤਾਂ ਇਲਾਇਚੀ ‘ਚ ਚੀਨੀ ਮਿਲਾ ਕੇ ਪੀਸ ਕੇ ਇਸ ਦਾ ਸੇਵਨ ਕਰਨ ਨਾਲ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
ਹਿਚਕੀ ਨੂੰ ਰੋਕੋ
ਜੇਕਰ ਤੁਹਾਨੂੰ ਅਚਾਨਕ ਹਿਚਕੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਰੁਕ ਨਹੀਂ ਰਹੀ ਹੈ, ਤਾਂ ਇਸਦੇ ਲਈ ਤੁਹਾਨੂੰ ਜਲਦੀ ਇੱਕ ਇਲਾਇਚੀ ਲੈ ਕੇ ਆਪਣੇ ਮੂੰਹ ਵਿੱਚ ਪਾ ਲੈਣਾ ਚਾਹੀਦਾ ਹੈ। ਹੁਣ ਇਸ ਨੂੰ ਹੌਲੀ-ਹੌਲੀ ਚਬਾਓ, ਇਸ ਨਾਲ ਤੁਹਾਡੀ ਹਿਚਕੀ ਬੰਦ ਹੋ ਜਾਵੇਗੀ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਕੇਵਲ ਵਿਦਿਅਕ ਅਤੇ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਕੋਈ ਵੀ ਉਪਾਅ ਜਾਂ ਨੁਸਖ਼ਾ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਲਓ। Pro Punjab TV ਵੈੱਬਸਾਈਟ ਕਿਸੇ ਵੀ ਕਿਸਮ ਦੀ ਡਾਕਟਰੀ ਸਲਾਹ ਦਾ ਸਮਰਥਨ ਨਹੀਂ ਕਰਦੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h