ਸ਼ੁੱਕਰਵਾਰ, ਮਈ 9, 2025 10:17 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ‘ਤੇ ਵਿਸ਼ੇਸ਼: ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿਆ॥

by Gurjeet Kaur
ਅਕਤੂਬਰ 30, 2023
in ਧਰਮ
0

ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ:ਅੰਮ੍ਰਿਤਸਰ : ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਗਰੀਬ ਪਰਿਵਾਰ ਦੇ ਵਿੱਚ ਹੋਇਆ। ਮਾਪਿਆਂ ਦਾ ਵੱਡਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ।ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਗੁਰੂ ਰਾਮਦਾਸ ਜੀ ਦਾ ਆਉਣਾ -ਜਾਣਾ ਬਣਿਆ ਰਹਿੰਦਾ ਸੀ। ਇੱਥੇ ਹੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸੰਬੰਧ ਬਣ ਜਾਣ ਕਰਕੇ ਗੁਰੂ ਰਾਮਦਾਸ ਜੀ (ਜੇਠਾ ਜੀ) ਗੋਇੰਦਵਾਲ ਸਾਹਿਬ ਆ ਗਏ।

ਜੇਠਾ ਜੀ ਨੇ ਗੁਰੂ ਅਰਮਦਾਸ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਾ ਲਿਆ। ਬੀਬੀ ਭਾਨੀ ਜੀ , ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਸੀ।

ਬੀਬੀ ਭਾਨੀ ਜੀ ਪ੍ਰਮਾਤਮਾ ਦਾ ਨਾਮ ਬਹੁਤ ਜਪਦੀ ਸੀ। ਇੱਕ ਵਾਰ ਬੀਬੀ ਭਾਨੀ ਜੀ ਨੇ ਆਪਣੀ ਨੱਥ ਉਤਾਰ ਕੇ ਆਪਣੇ ਪਿਤਾ ਗੁਰੁ ਅਮਰਦਾਸ ਜੀ ਅੱਗੇ ਰੱਖ ਦਿੱਤੀ। ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਸੁਹਾਗਣਾਂ ਆਪਣੇ ਗਹਿਣੇ ਇਸ ਤਰਾਂ ਨਹੀਂ ਉਤਾਰਦੀਆਂ ਤਾਂ ਬੀਬੀ ਭਾਨੀ ਜੀ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਪਿਤਾ ਜੀ ਤੁਸੀਂ ਜਾਨੀ -ਜਾਨ ਹੋ ,ਤਹਾਨੂੰ ਪਤਾ ਹੈ ਕਿ ਮੇਰੇ ਪਤੀ ਦੀ ਉਮਰ ਬਹੁਤ ਘੱਟ ਹੈ ਤਾਂ ਮੈਂ ਕਿਸ ਖੁਸ਼ੀ ਵਿੱਚ ਸਿੰਗਾਰ ਕਰਾਂ। ਅੱਗੋਂ ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਕਿ ਭਾਈ ਜੇਠਾ ਜੀ ਦੀ ਉਮਰ ਬਹੁਤ ਹੈ ,ਉਹਨਾਂ ਨੇ ਅਜੇ ਗੁਰੂ ਘਰ ਦੀ ਬਹੁਤ ਸੇਵਾ ਕਰਨੀ ਹੈ ਤੇ ਸੋਢੀ ਪਤਾਸ਼ਾਹ ਦੇ ਨਾਮ ਨਾਲ ਜਾਣਿਆ ਜਾਣਾ ਹੈ ,ਸੋ ਆਪਣੀ ਨੱਥ ਨੂੰ ਪਹਿਣ ਲੋ।

ਬੀਬੀ ਭਾਨੀ ਜੋ ਕਿ ਗੁਰੁ ਰਾਮਦਾਸ ਜੀ ਦੀ ਪਤਨੀ ਸੀ, ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੋਈ। ਗੁਰੁ ਅਮਰਦਾਸ ਜੀ ਭਾਈ ਜੇਠਾ ਜੀ ਦੀ ਸਵਾ ਤੋਂ ਬਹੁਤ ਖੁਸ਼ ਸਨ। ਗੁਰੂ ਅਮਰਦਾਸ ਜੀ ਨੇ ਆਪਣੀ ਗੱਦੀ ਦਾ ਵਾਰਿਸ ਵੀ ਭਾਈ ਜੇਠਾ ਜੀ ਨੂੰ ਚੁਣ ਲਿਆ ਤੇ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਜਿਸ ਦਾ ਮਤਲਬ ਸ੍ਰੀ ਗੁਰੂ ਘਰ ਦਾ ਸੇਵਕ। ਇਸ ਤਰ੍ਹਾਂ ਭਾਈ ਜੇਠਾ ਜੀ ਦੀ ਨਿਮਰਤਾ ਤੇ ਰਹਿਮਤਾਂ ਦਾ ਮੀਂਹ ਵਰ੍ਹਿਆਂ ਤੇ ਲਹੌਰ ਦੇ ਬਜ਼ਾਰਾਂ ਵਿੱਚ ਅਨਜਾਣ ਘੁੰਮਦੇ ਜੇਠਾ ਜੀ ਗੁਰੂ ਘਰ ਦੇ ਵਾਰਿਸ ਬਣ ਗਏ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਮੁਖੋਂ ਖੁਦ ਉਚਾਰਨ ਕੀਤਾ ਹੈ।

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ

ਜੇਕਰ ਗੁਰੂ ਸਾਹਿਬ ਦੇ ਜੀਵਨ ਉੱਤੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਿਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇੱਕ ਕੇਂਦਰੀ ਸਥਾਨ ਦੀ ਲੋੜ ਮਹਿਸੂਸ ਕੀਤੀ ਤੇ ਰਾਮਦਾਸਪੁਰ ਨਗਰ ਵਸਾਇਆ ,ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਖੁਦਵਾਏ, ਜਿੱਥੇ ਹਰ ਕਿਸੇ ਦਾ ਦੁੱਖ ਦਰਦ ਦੂਰ ਹੁੰਦਾ।

ਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਸ਼ੋਬਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ ਵਿੱਚ । ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ ,ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।

ਸੋ ਗੁਰੂ ਰਾਮਦਾਸ ਜੀ ਨੇ ਸਾਰਾ ਸਮਾਂ ਸੱਚੂੀ ਮਨੁੱਖਤਾ ਦੀ ਸੇਵਾ ਕੀਤੀ ਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਅਦਾਰਾ ਪੀਟੀਸੀ ਨੈਟਵਰਕ ਵਲੋਂ ਆਪ ਸਭ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਆਈ ਪੁਰਬ ਦੀਆਂ ਬਹੁਤ ਬਹੂਤ ਮੁਬਾਰਕਾਂ।

 

 

 

Tags: amritsargurpurab sri guru ramdas jiparkash purabpro punjab tvpunjabpunjabi newssikhsikh gurusikh historysri guru ramdas ji
Share257Tweet161Share64

Related Posts

Kedarnath Yatra: ਹੁਣ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਨਹੀਂ ਖੜਨਾ ਪਵੇਗਾ ਲੰਬੀਆਂ ਕਤਾਰਾਂ ‘ਚ, ਪ੍ਰਸ਼ਾਸਨ ਨੇ ਨਿਯਮਾਂ ‘ਚ ਕੀਤੇ ਇਹ ਬਦਲਾਅ

ਮਈ 2, 2025

45 ਦਿਨਾਂ ਤੱਕ ਚੱਲਣ ਵਾਲਾ ਮਹਾਂ ਕੁੰਭ ਸਮਾਪਤ, ਬਣਿਆ ਦੁਨੀਆ ਦਾ ਸਭ ਤੋਂ ਵੱਡਾ ਸੰਗਮ

ਫਰਵਰੀ 27, 2025

Mahakumbh 2025: ਦੁਨੀਆ ਦੇ ਸਭ ਤੋਂ ਵੱਡੇ ਸੰਗਮ ਦਾ ਆਖਰੀ ਦਿਨ, ਹੁਣ ਤੱਕ 65 ਕਰੋੜ ਸ਼ਰਧਾਲੂ ਕਰ ਚੁੱਕੇ ਇਸ਼ਨਾਨ

ਫਰਵਰੀ 26, 2025

ਮਹਾਕੁੰਭ ਭਗਦੜ ‘ਤੇ ਮਮਤਾ ਬੈਨਰਜੀ ਦਾ ਬਿਆਨ, ਘਟਨਾਵਾਂ ‘ਤੇ ਜਤਾਈ ਚਿੰਤਾ ਕਿਹਾ ਇਹ…ਪੜ੍ਹੋ ਪੂਰੀ ਖਬਰ

ਫਰਵਰੀ 18, 2025

‘ਨਮਸਤੇ ਯੋਜਨਾ’ ਤਹਿਤ ਸਫਾਈ ਕਰਮਚਾਰੀਆਂ ਨੂੰ ਵੰਡੀਆਂ PPE ਕਿੱਟਾਂ, ਦੇਖੋ ਕਿਹੜੇ ਲੋਕਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ

ਫਰਵਰੀ 18, 2025

Mahakumbh Stampede: ਭਗਦੜ ਤੋਂ ਬਾਅਦ ਦਿੱਲੀ ਸਟੇਸ਼ਨ ‘ਤੇ ਵਧਾਈ ਚੌਕਸੀ, ਸਟੇਸ਼ਨ ਤੇ ਸੁਰੱਖਿਆ ਬਲ ਤਇਨਾਤ, ਪੜ੍ਹੋ ਪੂਰੀ ਖਬਰ

ਫਰਵਰੀ 17, 2025
Load More

Recent News

ਭਾਰਤ ਦੇ ਅਸਮਾਨ ਦਾ ਸਭ ਤੋਂ ਖਤਰਨਾਕ ਸ਼ਿਕਾਰੀ ਹੈ S-400 ‘SUDARSHAN’

ਮਈ 8, 2025

ਭਾਰਤ ਪਾਕਿ ਦੇ ਵੱਧਦੇ ਤਣਾਅ ਨੂੰ ਦੇਖਦੇ ਹੋਏ US ਨੇ ਜਾਰੀ ਕੀਤੀ ਐਡਵਾਇਜ਼ਰੀ

ਮਈ 8, 2025

UGC ਨੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਨਵੇਂ ਨਿਰਦੇਸ਼, ਹੁਣ ਵਿਦਿਆਰਥੀ ਲੈ ਸਕਦੇ ਹਨ ਕੋਈ ਵੀ ਕੋਰਸ

ਮਈ 8, 2025

ਪੰਜਾਬ ਹਰਿਆਣਾ ਦੇ ਪਾਣੀ ਵਿਵਾਦ ਵਿਚਾਲੇ ਨੰਗਲ ਡੈਮ ਪਹੁੰਚੇ CM ਮਾਨ

ਮਈ 8, 2025

ਗਰਮੀਆਂ ‘ਚ ਦਿਨ ਸਮੇਂ ਸੋਣਾ ਫਾਇਦੇਮੰਦ ਜਾਂ ਨੁਕਸਾਨਦਾਇਕ

ਮਈ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.