ਸਮਰਾਲਾ ਤੋਂ ਇਕ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਕਰੀਬ 9 ਵਜੇ ਸਮਰਾਲਾ ਦੇ ਨਜਦੀਕ ਪਿੰਡ ਢਿੱਲਵਾਂ ਵਿਖੇ ਤੇਜ ਰਫਤਾਰ ਸਕੋਰਪੀਓ ਗੱਡੀ ਨੇ ਐਕਟੀਵਾ ਸਵਾਰ ਚਾਲਕ ਨੂੰ ਟੱਕਰ ਮਾਰ ਦਿੱਤੀ।
ਇੰਨਾ ਹੀ ਨਹੀਂ ਸਕਾਰਪੀਓ ਗੱਡੀ ਐਕਟੀਵਾ ਨੂੰ ਸਮੇਤ ਚਾਲਕ ਕਈ ਮੀਟਰ ਤੱਕ ਘਸੀੜ ਦੀ ਲੈ ਗਈ। ਜਿਸ ਵਿੱਚ ਐਕਟੀਵਾ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪਿਲ ਮਰਵਾਹਾ ਉਮਰ 48 ਸਾਲ ਨਿਵਾਸੀ ਸਮਰਾਲਾ ਵਜੋਂ ਹੋਈ ਹੈ। ਇਸ ਦੁਰਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਅਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਨਿਵਾਸੀ ਕਪਿਲ ਮਰਵਾਹਾ 48 ਸਾਲ ਰੋਜਾਨਾ ਦੀ ਤਰ੍ਹਾਂ ਖੰਨੇ ਐਕਟੀਵਾ ਤੇ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਿਹਾ ਸੀ ਜਦੋਂ ਮ੍ਰਿਤਕ ਪਿੰਡ ਢਿਲਵਾਂ ਨਜ਼ਦੀਕੀ ਪੈਟਰੋਲ ਪੰਪ ਤੇ ਐਕਟੀਵਾ ਵਿੱਚ ਪੈਟਰੋਲ ਪਾਉਣ ਲਈ ਮੁੜਿਆ ਤਾਂ ਖੰਨਾ ਤਰਫ ਤੋਂ ਆ ਰਹੀ ਤੇਜ ਰਫਤਾਰ ਸਕਾਰਪੀਓ ਗੱਡੀ ਨੇ ਐਕਟੀਵਾ ਨੂੰ ਬੁਰੀ ਤਰ੍ਹਾਂ ਦਰੜਤਾ ਅਤੇ ਕਈ ਮੀਟਰ ਐਕਟੀਵਾ ਸਮੇਤ ਚਾਲਕ ਨੂੰ ਘਸੀਟ ਕੇ ਲੈ ਗਿਆ।
ਜਿਸ ਵਿੱਚ ਐਕਟੀਵਾ ਸਵਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ।ਮ੍ਰਿਤਕ ਕਪਿਲ ਮਰਵਾਹਾ ਦੀ ਮੌਤ ਦੀ ਖ਼ਬਰ ਸੁਣ ਇਲਾਕੇ ਚ ਸ਼ੋਕ ਦੀ ਲਹਿਰ ਦੌੜ ਗਈ।ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ ।