ਵਿਸਾਖੀ ਮੌਕੇ ਐੱਸਐੱਸਪੀ ਸਾਹਿਬ ਨੂੰ ਸਕੂਲ ਦੇ ਬੱਚੇ ਮਿਲਣ ਆਏ ਅਤੇ ਐੱਸਐੱਸਪੀ ਸਾਹਿਬ ਨੇ ਉਨਾਂ੍ਹ ਨੂੰ ਆਪਣੀ ਕੁਰਸੀ ‘ਤੇ ਬਿਠਾ ਕੇ ਕੁਝ ਪਲਾਂ ਲਈ ਐੱਸਐੈੱਸਪੀ ਬਣਾਇਆ।ਦਰਅਸਲ ਸੰਗਰੂਰ ਦੇ ਇੱਕ ਨਿੱਜੀ ਸਕੂਲ ਦੇ ਬੱਚੇ ਵਿਸਾਖੀ ਤਿਉਹਾਰ ਮੌਕੇ ‘ਤੇ ਜ਼ਿਲ੍ਹਾ ਸੰਗਰੂਰ ਦੇ ਅੇੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਮਿਲਣ ਲਈ ਐੱਸਐੱਸਪੀ ਦਫ਼ਤਰ ਆਏ ਸਨ
ਅਤੇ ਐੱਸਐੱਸਪੀ ਸਾਹਿਬ ਨੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਤਾਂ ਕਿਹਾ ਕਿ ਅਸੀਂ ਵੀ ਐੱਸਐੱਸਪੀ ਬਣਨਾ ਚਾਹੁੰਦੇ ਹਾਂ ਤਾਂ ਫਿਰ ਐੱਸਐੱਸਪੀ ਸਾਹਿਬ ਨੇ ਬੱਚਿਆਂ ਦੀ ਇੱਛਾ ਪੂਰੀ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਕੁਰਸੀ ‘ਤੇ ਬਿਠਾ ਕੇ ਕੁਝ ਸਮੇਂ ਲਈ ਐੱਸਐੱਸਪੀ ਸੰਗਰੂਰ ਬਣਾ ਦਿੱਤਾ।
ਐੱਸਪੀ ਸਾਹਿਬ ਨੇ ਦੱਸਿਆ ਕਿ ਜੇਕਰ ਅਸੀਂ ਬੱਚਿਆਂ ਨੂੰ ਖੁਸ਼ ਕਰਾਂਗੇ ਤਾਂ ਉਤਸ਼ਾਹਿਤ ਹੋ ਕੇ ਉਹ ਬੱਚੇ ਵੱਡੇ ਹੋ ਕੇ ਕੋਈ ਵੱਡਾ ਅਫਸਰ ਬਣ ਕੇ ਜਾਂ ਡਾਕਟਰ ਬਣ ਕੇ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੇ ਹਨ।ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਕੁਰਸੀ ‘ਤੇ ਬਿਠਾ ਕੇ ਬੱਚਿਆਂ ਤੋਂ ਪੁੱਛਿਆ ਕਿ ਐਸਐਸਪੀ ਬਣ ਕੇ ਕੀ ਕੀ ਕਰੋਗੇ ਤਾਂ ਬੱਚਿਆਂ ਨੇ ਕਿਹਾ ਕਿ ਅਸੀਂ ਟ੍ਰੈਫਿਕ ਦਾ ਸੁਧਾਰ ਕਰਾਂਗੇ ਕ੍ਰਾਈਮ ਨੂੰ ਰੋਕਾਂਗੇ ਅਤੇ ਰੁੱਖ ਲਗਾ ਕੇ ਪ੍ਰਦੂਸ਼ਣ ਨੂੰ ਖਤਮ ਕਰਾਂਗੇ।