ਚੀਨ ਦੇ ਸ਼ੰਘਾਈ ਵਿਖੇ ਹੋ ਰਹੇ ਤੀਰਅੰਦਾਜ਼ੀ ਵਰਲਡ ਕੱਪ ਸਟੇਜ-1 ਵਿਚ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਟਲੀ ਨੂੰ ਹਰਾਅ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ।
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀ ਜੰਮਪਲ ਪਰਨੀਤ ਕੌਰ ਨੇ ਤੀਰਅੰਦਾਜ਼ੀ ਵਰਲਡ ਕੱਪ ਵਿਚ ਇਹ ਪੰਜਵਾਂ ਸੋਨ ਤਗ਼ਮਾ ਜਿੱਤਿਆ ਹੈ। ਉਹ ਹੁਣ ਤੱਕ ਵੀਹ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁਕੀ ਹੈ ਜੋ ਜ਼ਿਆਦਾਤਰ ਸੋਨ ਤਗ਼ਮੇ ਹੀ ਹਨ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਵਿਚ ਕੈਡਟ ਵਰਲਡ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ, ਯੂਥ ਵਰਲਡ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ, ਸੀਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿਚ ਸੋਨ ਤਗ਼ਮਾ, ਏਸ਼ੀਆ ਕੱਪ ਵਿਚ ਸੋਨ ਤਗ਼ਮਾ, ਵਰਲਡ ਕੱਪ ਵਿਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿਚ ਸੋਨ ਤਗ਼ਮਾ ਸ਼ਾਮਲ ਹਨ।
ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਡੀ ਸਟਾਰ ਤੀਰਅੰਦਾਜ਼ ਪ੍ਰਨੀਤ ਕੌਰ, ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਨੇ ਸ਼ੰਘਾਈ 2024 ਵਿੱਚ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ-1 ਵਿੱਚ ਟੀਮ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਭਾਰਤੀ ਟੀਮ ਨੇ ਫਾਈਨਲ ਵਿੱਚ ਇਟਲੀ ਨੂੰ ਹਰਾਇਆ।
ਮੈਂ ਪਰਨੀਤ ਨੂੰ ਵਧਾਈ ਦਿੰਦਾ ਹਾਂ, ਉਸਦੇ ਮਾਣਮੱਤੇ ਕੋਚ ਸ. ਸੁਰਿੰਦਰ ਸਿੰਘ, ਉਸਦੇ ਮਾਤਾ-ਪਿਤਾ, ਸਾਡੇ ਡੀਨ ਸਪੋਰਟਸ ਡਾ. ਗੁਰਸ਼ਰਨ ਸਿੰਘ ਗਿੱਲ ਅਤੇ ਖਾਲਸਾ ਕਾਲਜ ਦੇ ਸਾਰੇ ਹਿੱਸੇਦਾਰ। ਪਰਨੀਤ ਕੌਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਮੈਨੂੰ ਵੀ ਖੁਸ਼ੀ ਹੋ ਰਹੀ ਹੈ।
ਕੈਡੇਟ ਵਿਸ਼ਵ ਚੈਂਪੀਅਨਸ਼ਿਪ – ਗੋਲਡ
ਯੂਥ ਵਿਸ਼ਵ ਚੈਂਪੀਅਨਸ਼ਿਪ – ਗੋਲਡ
ਸੀਨੀਅਰ ਵਿਸ਼ਵ ਚੈਂਪੀਅਨਸ਼ਿਪ – ਗੋਲਡ
ਏਸ਼ੀਆਈ ਖੇਡਾਂ-2022 ਗੋਲਡ
ਆਈਸਨ ਚੈਂਪੀਅਨਸ਼ਿਪ – ਗੋਲਡ
ਏਸ਼ੀਆ ਕੱਪ- 5 ਵਾਰ- ਗੋਲਡ
ਵਿਸ਼ਵ ਕੱਪ- 2 ਵਾਰ- ਗੋਲਡ
ਇਨਡੋਰ ਵਰਲਡ ਸੀਰੀਜ਼- ਗੋਲਡ
ਪੰਜਾਬ ਦੀ ਇਸ ਧੀ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਲਈ ਸੀਐੱਮ ਭਗਵੰਤ ਮਾਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਸਰਾਹਿਆ ਗਿਆ ਸੀ ਤੇ ਵਧਾਈਆਂ ਦਿੱਤੀਆਂ ਗਈਆਂ ਸਨ।