ਭਾਰਤ ‘ਚ ਪਤੀ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਪਰ ਨੈਸ਼ਨਲ ਫੈਮਿਲੀ ਹੈਲਥ ਸਰਵੇ (2019-2021) ਦੀ ਰਿਪੋਰਟ ਮੁਤਾਬਕ ਪੰਜਾਬ ‘ਚ 11.6% ਔਰਤਾਂ ਪਤੀ ਵਲੋਂ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹਨ। ਇਸ ਮਾਮਲੇ ‘ਚ ਹਰਿਆਣਾ ਵਿਚ ਸਥਿਤੀ ਤਾਂ ਹੋਰ ਵੀ ਮਾੜੀ ਹੈ। ਇੱਥੇ 17.9% ਔਰਤਾਂ ਪਤੀ ਦੁਆਰਾ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।
ਜੇਕਰ ਗੱਲ ਕਰੀਏ ਚੰਡੀਗੜ੍ਹ (9.7%) ਤੇ ਹਿਮਾਚਲ (8.6%) ਦਾ ਤਾਂ ਇੱਥੇ ਔਰਤਾਂ ਦੀ ਸਥਿਤੀ ਥੋੜ੍ਹੀ ਬਿਹਤਰ ਹੈ। ਰਿਪੋਰਟ ਮੁਤਾਬਕ ਭਾਵਨਾਤਮਕ ਹਿੰਸਾ ਪੰਜਾਬ ਅਤੇ ਹਰਿਆਣਾ ਵਿੱਚ ਵੀ ਜ਼ਿਆਦਾ ਹੈ। ਔਰਤਾਂ ਅਤੇ ਰਿਸ਼ਤੇਦਾਰਾਂ ਦੀਆਂ ਗਾਲ੍ਹਾਂ ਅਤੇ ਤਾਅਨੇ ਸੁਣੇ।
ਹਰ 3 ਚੋਂ 1 ਔਰਤ ਕਿਸੇ ਨਾ ਕਿਸੇ ਹਿੰਸਾ ਦਾ ਸ਼ਿਕਾਰ
ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆ ਭਰ ‘ਚ 3 ਚੋਂ 1 ਔਰਤ (15 ਸਾਲ ਤੋਂ ਵੱਧ ਉਮਰ ਦੀ) ਕਿਸੇ ਨਾ ਕਿਸੇ ਰੂਪ ਵਿੱਚ ਹਿੰਸਾ ਦਾ ਸ਼ਿਕਾਰ ਹੁੰਦੀ ਹੈ। 2021 ‘ਚ ਦੁਨੀਆ ਵਿੱਚ 74 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਸੀ।
ਇਸ ਦਿਨ ਦੀ ਨੀਂਹ 1960 ਵਿੱਚ ਤਿੰਨ ਭੈਣਾਂ ਦੇ ਕਤਲ ਦੇ ਵਿਰੋਧ ਕਾਰਨ ਰੱਖੀ
25 ਨਵੰਬਰ 1960 ਨੂੰ ਡੋਮਿਨਿਕਨ ਸ਼ਾਸਕ ਰਾਫੇਲ ਟਰੂਜਿਲੋ (1930-1961) ਦੇ ਹੁਕਮਾਂ ‘ਤੇ ਤਿੰਨ ਭੈਣਾਂ ਪੈਟਰੀਆ ਮਰਸੀਡੀਜ਼ ਮੀਰਾਬੈਲ, ਮਾਰੀਆ ਅਰਜਨਟੀਨਾ ਮਿਨਰਵਾ ਮੀਰਾਬੈਲ ਅਤੇ ਐਂਟੋਨੀਆ ਮਾਰੀਆ ਟੇਰੇਸਾ ਮੀਰਾਬੈਲ ਨੂੰ 1960 ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਤਿੰਨਾਂ ਭੈਣਾਂ ਨੇ ਤਤਕਾਲੀ ਟਰੂਜੀਲੋ ਦੀ ਤਾਨਾਸ਼ਾਹੀ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਈ। ਭਾਵੇਂ ਇਸ ਦਿਨ ਨੂੰ ਔਰਤਾਂ ਦੇ ਹੱਕਾਂ ਦੀ ਪੈਰਵੀ ਕਰਨ ਵਾਲਿਆਂ ਨੇ 1981 ਤੋਂ ਯਾਦਗਾਰੀ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਪਰ 1999 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 25 ਨਵੰਬਰ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h