ਪੰਜਾਬ ਸੀਐੱਮ ਭਗਵੰਤ ਮਾਨ ਨੇ ਵੀਰਵਾਰ ਨੂੰ ਨਸ਼ੇ ਦੇ ਮੁੱਦੇ ‘ਤੇ ਪੁਲਿਸ ਕਮਿਸ਼ਨਰ, ਐੱਸਐੱਸਪੀ ਅਤੇ ਡਿਪਟੀ ਕਮਿਸ਼ਨਰਾਂ ਨਾਲ ਚੰਡੀਗੜ੍ਹ ‘ਚ ਮੀਟਿੰਗ ਕੀਤੀ।ਇਸ ਤੋਂ ਬਾਅਦ ਸੀਐੱਮ ਨੇ ਕਿਹਾ ਕਿ ਅਫ਼ਸਰਾਂ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਜਿੱਥੇ ਨਸ਼ਾ ਵਿਕ ਰਿਹਾ, ਉਸ ਥਾਣੇ ਦਾ ਐੱਸਐੱਚਓ ਅਤੇ ਐੱਸਐੱਸਪੀ ਜ਼ਿੰਮੇਵਾਰ ਹੋਵੇਗਾ।ਇਸ ਤੋਂ ਇਲਾਵਾ ਸਾਰੇ ਐੱਸਅੇੱਸਪੀ ਅਤੇ ਪੁਲਿਸ ਕਮਿਸ਼ਨਰ ਨੂੰ ਕਿਹਾ ਹੈ ਕਿ ਜੇਕਰ ਸਪੈਸ਼ਲ ਟਾਸਕ ਫੋਰਸ ਕੋਈ ਨਸ਼ਾ ਫੜਨ ਜਾ ਕਿਤੋਂ ਸ਼ਿਕਾਇਤ ਮਿਲੇ ਤਾਂ ਤੁਰੰਤ ਪਰਚਾ ਦਰਜਾ ਕੀਤਾ ਜਾਵੇ।
ਪੁਲਿਸ ਜਿੱਥੇ ਸਪਲਾਈ ਹੁੰਦੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੇ।ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਪੰਜਾਬ ‘ਚ ਡਰੱਗ ਸਮੱਸਿਆ ਖ਼ਤਮ ਕਰਨ ਲਈ ਰੋਡਮੈਪ ਬਣਾ ਕੇ ਸਖ਼ਤ ਹਿਦਾਇਤਾਂ ਦਿੱਤੀਆਂ ਹਨ।ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਜੋ ਨਸ਼ਾ ਕਰਦੇ ਹਨ ਉਹ ਤਸਕਰ ਨਹੀਂ ਮਰੀਜ਼ ਹਨ।ਉਨ੍ਹਾਂ ਨੂੰ ਅਸੀਂ ਹਸਪਤਾਲ ਲੈ ਕੇ ਜਾਵਾਂਗੇ।ਇਸਦੇ ਲਈ 208 ਹੋਰ ਕਲੀਨਿਕਾਂ ਨੂੰ ਵਧਾ ਕੇ ਇੱਕ ਹਜ਼ਾਰ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਨੌਜਵਾਨਾਂ ਨੂੰ ਹੁਣ ਅੱਗੇ ਨਸ਼ਾ ਕਰਨ ਵਾਲਿਆਂ ਨੂੰ ਕਾਊਂਸਲਿੰਗ ਕਰਨਗੇ।ਉਨ੍ਹਾਂ ਨੂੰ ਮੁਫ਼ਤ ਨਹੀਂ ਸਗੋਂ ਸਰਕਾਰ ਪੈਸੇ ਦੇ ਕੇ ਹਾਇਰ ਕਰੇਗੀ।ਮਾਨ ਸਰਕਾਰ ਨੇ ਕਿਹਾ ਕਿ ਸਰਕਾਰ ਸੱਚੇ ਦਿਲੋਂ ਅਤੇ ਗੰਭੀਰਤ ਨਾਲ ਨਸ਼ਾ ਖ਼ਤਮ ਕਰਨ ‘ਤੇ ਲੱਗੀ ਹੈ।ਨਸ਼ਾ ਛੱਡਣ ਵਾਲਿਆਂ ਦੀ ਮੈਡੀਕਲ ਮਦਦ ਤੋਂ ਇਲਾਵਾ ਕਾਊਂਸਲਿੰਗ ਅਤੇ ਰੁਜ਼ਗਾਰ ਦਿਵਾਇਆ ਜਾਵੇਗਾ।ਸਰਕਾਰ ਉਨ੍ਹਾਂ ਦੀ ਟ੍ਰੇਨਿੰਗ ਵੀ ਕਰੇਗੀ, ਤਾਂ ਕਿ ਉਹਦੁਬਾਰਾ ਨਸ਼ਾ ਨਾ ਕਰਨ।
ਮਾਨ ਸਰਕਾਰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਵੀ ਪੁਨਰਗਠਨ ਕਰ ਰਹੀ ਹੈ। ਇਸ ਤਹਿਤ ਹੁਣ ਹਰ ਜ਼ਿਲ੍ਹੇ ਵਿੱਚ ਐਸਟੀਐਫ ਦੀਆਂ 2-2 ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਸਰਹੱਦੀ ਖੇਤਰ ਵਿੱਚ 4-4 ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸੀਐਮ ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ, ਐਸਐਸਪੀ ਅਤੇ ਪੁਲਿਸ ਕਮਿਸ਼ਨਰਾਂ ਨੂੰ ਐਸਟੀਐਫ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਦੇ ਆਦੇਸ਼ ਜਾਰੀ ਕੀਤੇ ਹਨ।