How ‘Ravish Ki Report’ Began?: ਰਵੀਸ਼ ਕੁਮਾਰ ਦਾ NDTV ਨਾਲ ਢਾਈ ਦਹਾਕਿਆਂ ਦਾ ਸਫ਼ਰ ਸਮਾਪਤ ਹੋ ਗਿਆ ਹੈ। ਉਹ ਐਨਡੀਟੀਵੀ ਇੰਡੀਆ ‘ਚ ਗਰੁੱਪ ਐਡੀਟਰ ਵਜੋਂ ਕੰਮ ਕਰ ਰਿਹਾ ਸੀ। ਬੁੱਧਵਾਰ ਨੂੰ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਤੇ ਚੈਨਲ ਨਾਲ ਆਪਣੇ ਸਾਰੇ ਰਿਸ਼ਤੇ ਖ਼ਤਮ ਕਰ ਲਏ।
ਇਸ ਤੋਂ ਪਹਿਲਾਂ, ਐਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਚੈਨਲ ਦੇ ਪ੍ਰਮੋਟਰ ਸਮੂਹ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਅਸਤੀਫਾ ਦਿੱਤਾ ਸੀ।
NDTV ‘ਚ ਰਵੀਸ਼ ਵੱਲੋਂ ਕੀਤੀ ਲੋਕ-ਪੱਖੀ ਪੱਤਰਕਾਰੀ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਰਵੀਸ਼ ਨੂੰ ਸ਼ੁਰੂਆਤੀ ਪ੍ਰਸਿੱਧੀ ‘ਰਵੀਸ਼ ਕੀ ਰਿਪੋਰਟ’ ਤੋਂ ਮਿਲੀ, ਜਿਸ ਵਿਚ ਉਹ ਗਰੀਬਾਂ, ਮਜ਼ਦੂਰਾਂ ਤੇ ਹਾਸ਼ੀਏ ‘ਤੇ ਪਏ ਲੋਕਾਂ ਦਾ ਮੁੱਦਾ ਉਠਾਉਂਦੇ। ਹਾਲਾਂਕਿ, ਰਵੀਸ਼ ਲਈ ਵੀ ਰਿਪੋਰਟਿੰਗ ਤੱਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ। NDTV ‘ਚ ਉਨ੍ਹਾਂ ਨੇ ਚਿੱਠੀਆਂ ਦੀ ਛਾਂਟੀ ਕਰਨ ਦਾ ਕੰਮ ਕਰਨ ਤੋਂ ਸ਼ੁਰੂਆਤ ਕੀਤੀ।
ਪੈਸੇ ਲਈ ਕੱਢਿਆ ਨਿਊਜ਼ਲੈਟਰ
ਇਸ ਤੋਂ ਬਾਅਦ ਰਵੀਸ਼ ਕੁਝ ਸਮੇਂ ਲਈ ਆਈਆਈਐਮਸੀ ਗਿਆ ਪਰ ਕੋਰਸ ਦੀ ਸਮਝ ਨਾ ਹੋਣ ਕਾਰਨ ਅੱਧ ਵਿਚਾਲੇ ਹੀ ਛੱਡ ਦਿੱਤਾ। ਰਵੀਸ਼ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਕਿ ਉਹ ਦੌਰ ਉਨ੍ਹਾਂ ਲਈ ਬੇਚੈਨ ਕਰਨ ਵਾਲਾ ਸੀ ਕਿਉਂਕਿ ਉਹ ਤੈਅ ਨਹੀਂ ਕਰ ਪਾ ਰਹੇ ਸੀ ਕਿ ਕੀ ਕਰਨਾ ਹੈ। ਇਸ ਦੌਰਾਨ ਮੰਗਲੇਸ਼ ਡਬਰਾਲ ਨੇ ਉਸ ਨੂੰ ਕੁਝ ਫਰੀਲਾਂਸ ਕੰਮ ਦਿੱਤਾ। ਉਸਨੇ 1994-95 ਦੇ ਪੁਸਤਕ ਮੇਲੇ ਵਿੱਚ ਪੈਸਿਆਂ ਲਈ ਸਮਾਚਾਰ ਪੱਤਰ ਕੱਢਿਆ।
ਚਿੱਠੀਆਂ ਦੀ ਛਾਂਟੀ ਲਈ ਪਹੁੰਚੇ NDTV
ਸਾਲ 1996 ‘ਚ ਰਵੀਸ਼ ਨੂੰ ਪਤਾ ਲੱਗਾ ਕਿ NDTV ‘ਚ ਨੌਕਰੀ ਹੈ। ਆਉਟਲੁੱਕ ਨੂੰ ਦਿੱਤੇ ਇੱਕ ਇੰਟਰਵਿਊ ‘ਚ ਰਵੀਸ਼ ਦਾ ਕਹਿਣਾ ਹੈ ਕਿ ਉਸ ਨੂੰ ਉੱਥੇ ਚਿੱਠੀ ਛਾਂਟਣ ਦਾ ਕੰਮ ਮਿਲਿਆ। ਉਦੋਂ ਡੀਡੀ ‘ਤੇ ਗੁੱਡ ਮਾਰਨਿੰਗ ਇੰਡੀਆ ਨਾਂ ਦਾ ਸ਼ੋਅ ਆਉਂਦਾ ਸੀ। ਰਵੀਸ਼ ਇਸ ਸ਼ੋਅ ਲਈ ਆਉਣ ਵਾਲੀਆਂ ਚਿੱਠੀਆਂ ਨੂੰ ਵੱਖਰਾ ਕਰਦਾ ਸੀ।
ਪੰਜ ਮਹੀਨੇ ਇਹ ਨੌਕਰੀ ਕਰਨ ਤੋਂ ਬਾਅਦ ਰਵੀਸ਼ ਨੇ ਐਮਫਿਲ ਵਿੱਚ ਦਾਖ਼ਲਾ ਲੈ ਲਿਆ। ਪਰ ਹੁਣ ਉਸ ਨੂੰ ਇਤਿਹਾਸ ਨਾਲੋਂ ਪੱਤਰਕਾਰੀ ‘ਚ ਜ਼ਿਆਦਾ ਦਿਲਚਸਪੀ ਸੀ। ਇਸ ਲਈ ਉਹ ਮੁੜ ਐਨਡੀਟੀਵੀ ਪਹੁੰਚਿਆ ਤੇ ਉੱਥੇ ਉਸ ਨੂੰ ਅਨੁਵਾਦਕ ਦੀ ਨੌਕਰੀ ਮਿਲ ਗਈ। ਜਦੋਂ NDTV ਇੰਡੀਆ ਲਾਂਚ ਕੀਤਾ ਗਿਆ, ਤਾਂ ਉਸਨੂੰ ਡੈਸਕ ਨੌਕਰੀ ਦਿੱਤੀ ਗਈ।
ਰਾਧਿਕਾ ਰਾਏ ਦੀ ਈਮੇਲ
ਇੱਕ ਦਿਨ ਆਪਣੇ ਡੈਸਕ ‘ਤੇ ਕੰਮ ਕਰਦਿਆਂ ਰਵੀਸ਼ ਨੂੰ NDTV ਦੀ ਸਹਿ-ਸੰਸਥਾਪਕ ਰਾਧਿਕਾ ਰਾਏ ਦੀ ਇੱਕ ਈਮੇਲ ਮਿਲੀ। ਰਵੀਸ਼ ਕਹਿੰਦੇ ਹਨ, “ਇੱਕ ਦਿਨ ਰਾਧਿਕਾ ਰਾਏ ਨੇ ਮੈਨੂੰ ਇੱਕ ਮੇਲ ਲਿਖ ਕੇ ਪੁੱਛਿਆ ਕਿ ਕੀ ਮੈਂ ਰਿਪੋਰਟਿੰਗ ਕਰਨਾ ਚਾਹੁੰਦਾ ਹਾਂ। ਮੈਨੂੰ ਯਾਦ ਹੈ ਕਿ ਮੈਂ ਮਹਿਮੂਦ ਫਾਰੂਕੀ ਨੂੰ ਆਪਣੇ ਵਲੋਂ ਈਮੇਲ ਦਾ ਜਵਾਬ ਲਿਖਣ ਲਈ ਮਿਲਿਆ ਸੀ। ਮੈਨੂੰ ਡਰ ਸੀ ਕਿ ਉਹ ਮੇਰੀ ਖ਼ਰਾਬ ਅੰਗਰੇਜ਼ੀ ਕਾਰਨ ਉਹ ਆਪਣਾ ਫੈਸਲਾ ਰੱਦ ਕਰ ਦੇਣ। ਦੱਸ ਦੇਈਏ ਕਿ ਰਵੀਸ਼ ਨੇ ਕਈ ਵਾਰ ਕਿਹਾ ਹੈ ਕਿ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦਾ।
ਕਿਵੇਂ ਹੋਈ ‘ਰਵੀਸ਼ ਕੇ ਰਿਪੋਰਟ’ ਦੀ ਸ਼ੁਰੂਆਤ ?
ਰਵੀਸ਼ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਰਿਪੋਰਟਿੰਗ ਸ਼ੁਰੂ ਕੀਤੀ ਸੀ, ਤਾਂ ਇਹ ਪਹਿਲਾਂ ਹੀ ਤੈਅ ਸੀ ਕਿ ਵੱਡੇ ‘ਬੀਟ’ ਕਿਹੜੇ ਕਿਹੜੇ ਹਨ। ਪਹਿਲਾਂ ਹੀ ਸਥਾਪਤ ਲੋਕ ਕਸ਼ਮੀਰ, ਸੰਸਦ, ਅਪਰਾਧ, ਰਾਜਨੀਤੀ ਵਰਗੀਆਂ ਬੀਟਾਂ ‘ਤੇ ਕੰਮ ਕਰ ਰਹੇ ਸੀ।
‘ਰਵੀਸ਼ ਦੀ ਰਿਪੋਰਟ’ ਦੀ ਸ਼ੁਰੂਆਤ ਦੀ ਕਹਾਣੀ ਦੱਸਦਿਆਂ ਉਨ੍ਹਾਂ ਕਿਹਾ ਕਿ, “ਮੈਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਦੀਆਂ ਬੱਸਾਂ ਵਿੱਚ ਸਫ਼ਰ ਕਰਨਾ ਸ਼ੁਰੂ ਕੀਤਾ ਅਤੇ ਇੱਕ ਡਾਇਰੀ ਵਿੱਚ ਆਪਣੇ ਵਿਚਾਰ ਲਿਖਣੇ ਸ਼ੁਰੂ ਕੀਤੇ। ਮੈਂ ਭਜਨਪੁਰਾ ਤੇ ਗੋਵਿੰਦਪੁਰੀ ਦੀਆਂ ਗਲੀਆਂ ਵਿੱਚ ਫਿਰਦਾ। ਉਨ੍ਹਾਂ ਤਸਵੀਰਾਂ ਅਤੇ ਆਵਾਜ਼ਾਂ ਨੂੰ ਅਜੇ ਮੁੱਖ ਧਾਰਾ ਮੀਡੀਆ ਵਿੱਚ ਜਗ੍ਹਾ ਨਹੀਂ ਮਿਲੀ। ਇਸ ਲਈ ਮੈਂ ਉਨ੍ਹਾਂ ਸਾਰੇ ਤਜ਼ਰਬਿਆਂ ਵਿੱਚ ਡੁੱਬਿਆ ਅਤੇ ਕਹਾਣੀਆਂ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ।”
ਇਹ ਵੀ ਪੜ੍ਹੋ : Big Breaking : ਗੈਂਗਸਟਰ ਗੋਲਡੀ ਬਰਾੜ ਗ੍ਰਿਫ਼ਤਾਰ !
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h