ਕਾਂਗਰਸੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਬੇਟੇ ਉਦੈਵੀਰ ਸਿੰਘ ਰੰਧਾਵਾ ਨੇ ਬੀਤੀ ਰਾਤ ਇੱਥੇ ਇੱਕ ਨੌਜਵਾਨ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਉਸਨੂੰ ਗੱਡੀ ਵਿੱਚ ਬੰਦੂਕ ਦੀ ਨੋਕ ’ਤੇ ਬਿਠਾ ਦਿੱਤਾ।
ਇਸ ਸਬੰਧੀ ਪੀੜ੍ਹਤ ਨੌਜਵਾਨ ਨਰਵੀਰ ਸਿੰਘ ਗਿੱਲ ਨੇ ਬੀਤੀ ਰਾਤ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਨਰਵੀਰ ਸਿੰਘ ਗਿੱਲ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਉਹ ਚੰਡੀਗੜ੍ਹ ਦੇ ਸੈਕਟਰ 17 ਸਥਿਤ ਇੱਕ 5-ਤਾਰਾ ਹੋਟਲ ਵਿੱਚ ਗਿਆ ਜਿੱਥੇ ਉਦੈਵੀਰ ਉਸ ਨੂੰ ਵਾਸ਼ਰੂਮ ਵਿੱਚ ਮਿਲਿਆ, ਜਿਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ।