Longest Day And Shortest Night Know Reasons: ਸਾਲ ‘ਚ 365 ਦਿਨ ਹੁੰਦੇ ਹਨ ਤੇ ਹਰ ਦਿਨ 24 ਘੰਟਿਆਂ ਦਾ ਹੁੰਦਾ ਹੈ। ਇਹ ਗੱਲ ਤਾਂ ਹਰ ਕੋਈ ਜਾਣਦਾ ਹੈ ਪਰ ਸਾਲ ਵਿੱਚ 4 ਦਿਨ ਅਜਿਹੇ ਹੁੰਦੇ ਹਨ, ਜੋ ਸਭ ਤੋਂ ਲੰਬੇ ਹੁੰਦੇ ਹਨ। ਇੰਨਾ ਹੀ ਨਹੀਂ, ਇਨ੍ਹੀਂ ਦਿਨੀਂ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤੁਹਾਡਾ ਪਰਛਾਵਾਂ ਤੁਹਾਨੂੰ ਛੱਡ ਜਾਂਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਸਾਲ ਵਿੱਚ ਜਦੋਂ ਸਭ ਤੋਂ ਲੰਬੇ ਦਿਨ ਹੁੰਦੇ ਹਨ ਉਨ੍ਹਾਂ ‘ਚ 21 ਮਾਰਚ, 21 ਜੂਨ, 23 ਸਤੰਬਰ ਤੇ 22 ਦਸੰਬਰ ਸ਼ਾਮਲ ਹਨ। ਇਨ੍ਹਾਂ ਵਿਚੋਂ 21 ਜੂਨ ਦਾ ਦਿਨ ਅਜਿਹਾ ਹੈ, ਜੋ ਬਹੁਤ ਲੰਬਾ ਤੇ ਰਾਤ ਛੋਟੀ ਹੋਵੇਗੀ। ਅਜਿਹਾ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਉੱਤਰੀ ਗੋਲਿਸਫਾਇਰ ਵਿੱਚ ਮੌਜੂਦ ਸਾਰੇ ਦੇਸ਼ਾਂ ਵਿੱਚ ਹੋਵੇਗਾ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ 21 ਜੂਨ ਨੂੰ ਦੁਪਹਿਰ ਵੇਲੇ ਅਜਿਹਾ ਸਮਾਂ ਆਉਂਦਾ ਹੈ, ਜਿਸ ਵਿਚ ਕਿਸੇ ਵਿਅਕਤੀ ਦਾ ਪਰਛਾਵਾਂ ਵੀ ਨਜ਼ਰ ਨਹੀਂ ਆਉਂਦਾ।
21 ਜੂਨ ਨੂੰ ਦਿਨ 12 ਦੀ ਬਜਾਏ 14 ਘੰਟੇ ਦਾ
ਅਸਲ ਵਿੱਚ ਆਮ ਦਿਨਾਂ ਵਿੱਚ ਦਿਨ ਅਤੇ ਰਾਤ 12-12 ਘੰਟੇ ਦੀ ਹੁੰਦੀ ਹੈ ਪਰ 21 ਦਸੰਬਰ ਤੋਂ ਬਾਅਦ ਰਾਤਾਂ ਛੋਟੀਆਂ ਹੋਣ ਲੱਗਦੀਆਂ ਹਨ ਤੇ ਦਿਨ ਲੰਬੇ ਹੋ ਜਾਂਦੇ ਹਨ। ਇਸ ਤੋਂ ਬਾਅਦ 21 ਜੂਨ ਸਭ ਤੋਂ ਲੰਬਾ ਦਿਨ ਹੈ। ਇਹ ਦਿਨ ਪੂਰੇ 2 ਘੰਟੇ ਵਧਦਾ ਹੈ। ਯਾਨੀ 21 ਜੂਨ ਦਾ ਦਿਨ 12 ਦੀ ਬਜਾਏ 14 ਘੰਟਿਆਂ ਦਾ ਹੈ। ਇਸ ਦੇ ਨਾਲ ਹੀ ਰਾਤ ਵੀ ਆਮ ਦਿਨਾਂ ਨਾਲੋਂ ਛੋਟੀ ਹੋਵੇਗੀ। ਇਹ ਪ੍ਰਕਿਰਿਆ 21 ਦਸੰਬਰ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ।
21 ਜੂਨ ਸਭ ਤੋਂ ਵੱਡਾ ਦਿਨ ਕਿਉਂ
ਹਰ ਕੋਈ ਜਾਣਦਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇਸ ਪਰਿਕਰਮਾ ਦੇ ਵਿਚਕਾਰ, ਸੂਰਜ 21 ਜੂਨ ਦੀ ਦੁਪਹਿਰ ਨੂੰ ਕਰਕ ਰੇਖਾ ਦੇ ਉੱਤੇ ਆਉਂਦਾ ਹੈ। ਇਸ ਕਾਰਨ 21 ਜੂਨ ਨੂੰ ਸੂਰਜ ਦੀ ਰੌਸ਼ਨੀ ਧਰਤੀ ‘ਤੇ ਸਭ ਤੋਂ ਲੰਬੇ ਸਮੇਂ ਤੱਕ ਪੈਂਦੀ ਹੈ। ਇਸ ਕਾਰਨ ਦਿਨ ਦਾ ਸਮਾਂ ਲੰਬਾ ਅਤੇ ਰਾਤ ਛੋਟੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸੂਰਜ ਦੇ ਕਰਕ ਦੇ ਉੱਪਰ ਹੋਣ ਕਾਰਨ ਪਰਛਾਵਾਂ ਵੀ ਨਜ਼ਰ ਨਹੀਂ ਆਉਂਦਾ।
21 ਜੂਨ ਤੋਂ ਬਾਅਦ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ
21 ਦਸੰਬਰ ਤੋਂ ਬਾਅਦ ਹੌਲੀ-ਹੌਲੀ ਦਿਨ ਛੋਟੇ ਤੇ ਰਾਤਾਂ ਲੰਬੀਆਂ ਹੋਣ ਲੱਗਦੀਆਂ ਹਨ। ਇਸੇ ਤਰ੍ਹਾਂ 21 ਜੂਨ ਤੋਂ ਬਾਅਦ ਦਿਨ ਹੌਲੀ-ਹੌਲੀ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ, 21 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੋ ਜਾਂਦੇ ਹਨ। 22 ਦਸੰਬਰ ਨੂੰ ਉੱਤਰੀ ਗੋਲਿਸਫਾਇਰ ਵਿੱਚ ਰਾਤ ਸਭ ਤੋਂ ਲੰਬੀ ਅਤੇ ਦਿਨ ਸਭ ਤੋਂ ਛੋਟਾ ਹੋ ਜਾਂਦਾ ਹੈ। ਇਸ ਤੋਂ ਬਾਅਦ 21 ਮਾਰਚ ਤੋਂ ਸੂਰਜ ਭੂਮੱਧ ਰੇਖਾ ਦੇ ਉੱਪਰ ਆਉਂਦਾ ਹੈ। ਅਜਿਹੀ ਸਥਿਤੀ ਵਿੱਚ, ਦਿਨ ਅਤੇ ਰਾਤ ਦਾ ਸਮਾਂ ਇੱਕ ਹੋ ਜਾਂਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਆਮ ਵਿਸ਼ਵਾਸਾਂ ਅਤੇ ਜਾਣਕਾਰੀ ‘ਤੇ ਅਧਾਰਤ ਹੈ। Pro Punjab TV ਇਸ ਦੀ ਪੁਸ਼ਟੀ ਨਹੀਂ ਕਰਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h