ਦੱਸ ਦੇਈਏ ਕਿ ਅੱਜ 14 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਡਾਕਟਰ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਸੁਰਜੀਤ ਪਾਤਰ ਮੈਮੋਰਿਅਲ ਫੰਕਸ਼ਨ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ
ਇਸ ਮੌਕੇ CM ਮਾਨ ਵੱਲੋਂ ਗੱਲਬਾਤ ਕੀਤੀ ਗਈ ਅਤੇ ਸੁਰਜੀਤ ਪਾਤਰ ਜੀ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਕਵਿਤਾਵਾਂ ਦੀਆਂ ਸਤਰਾਂ ਸੁਣਾਈਆ ਗਈਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਹਿਤ ਜਗਤ ਅਤੇ ਪੰਜਾਬੀ ਮਾਂ ਬੋਲੀ ਨੂੰ ਅਗਲੀ ਪੀੜੀ ਲਈ ਸੰਭਾਲਣਾ ਚਾਹੀਦਾ ਹੈ।
ਸੁਰਜੀਤ ਪਾਤਰ ਜੀ ਦੀਆਂ ਕਿਤਾਬਾਂ ਨੂੰ ਜਲਦ ਰਿਲੀਜ ਕਰਾਂਗੇ ਜਾਂ ਫਿਰ ਏ ਲਾਂਚ ਕੀਤੀਆਂ ਜਾਣਗੀਆਂ ਤਾਂ ਕਿ ਨਵੀਂ ਪੀੜੀ ਆਪਣਾ ਵਿਰਸਾ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲ ਜੁੜੇ ਰਹਿ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਰਜੀਤ ਪਾਤਰ ਜੀ ਦੇ ਨਾਮ ‘ਤੇ ਅਵਾਰਡ ਫੰਕਸ਼ਨ ਵੀ ਰਖਵਾਏ ਜਾਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਜੀ ਦੇ ਨਾਮ ਤੇ ਇੱਕ ਸੈਂਟਰ ਖੋਲਿਆ ਜਾਏਗਾ ਜਿਸ ਦਾ ਨਾਮ ”ਸੁਰਜੀਤ ਪਾਤਰ ਸੈਂਟਰ ਫਾਰ ਐਥਿਕਲ AI” ਰੱਖਿਆ ਜਾਵੇਗਾ।
ਸੁਰਜੀਤ ਪਾਤਰ ਪੰਜਾਬ ਦੇ ਦਿਲ ਵਿੱਚ ਹਮੇਸ਼ਾ ਰਹਿਣਗੇ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਬੇਹੱਦ ਚੰਗੇ ਢੰਗ ਨਾਲ ਸੰਭਾਲ ਕੇ ਰੱਖਿਆ ਜਾਏਗਾ।