Auto Expo 2023: ਟਾਟਾ ਮੋਟਰਜ਼ (TATA Motors) ਨੇ ਆਟੋ ਐਕਸਪੋ 2023 ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਆਪਣੀਆਂ ਆਉਣ ਵਾਲੀਆਂ CNG ਕਾਰਾਂ ਦੇ ਨਾਲ-ਨਾਲ ਇਲੈਕਟ੍ਰਿਕ ਕਾਰਾਂ ਤੋਂ ਪਰਦਾ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜੀ ਹਾਂ, ਆਟੋ ਐਕਸਪੋ ਵਿੱਚ, ਟਾਟਾ ਨੇ Punch CNG ਤੇ Altroz CNG ਦੇ ਨਾਲ Harrier EV, Sierra EV, Curve EV ਤੇ Avinya EV ਵਰਗੀਆਂ ਕਾਰਾਂ ਨੂੰ ਸ਼ੋਅਕੇਸ ਕੀਤਾ। Curvv ਤੇ Avinya ਦੇ ਨਾਲ, Sierra ਈਵੀ ਕੰਸੈਪਟ ਅਤੇ ਹੈਰੀਅਰ ਈਵੀ ਨੇ ਵੀ ਲੋਕਾਂ ਦੇ ਦਿਲ ਜਿੱਤ ਲਏ।
ਟਾਟਾ ਦੀਆਂ 2 ਹੋਰ CNG ਕਾਰਾਂ
ਟਾਟਾ ਮੋਟਰਸ ਨੇ ਭਾਰਤੀ ਬਾਜ਼ਾਰ ‘ਚ ਦੋ ਨਵੇਂ ਟਰਬੋਚਾਰਜਡ ਪੈਟਰੋਲ ਇੰਜਣ ਵੀ ਪੇਸ਼ ਕੀਤੇ ਹਨ, ਜੋ ਆਉਣ ਵਾਲੇ ਸਮੇਂ ‘ਚ ਟਾਟਾ ਦੀਆਂ ਐੱਸਯੂਵੀ ‘ਚ ਵੇਖਣ ਨੂੰ ਮਿਲਣਗੇ। ਫਿਲਹਾਲ ਦੱਸ ਦੇਈਏ ਕਿ ਆਟੋ ਐਕਸਪੋ ‘ਚ ਸ਼ੋਅਕੇਸ ਪੰਚ ਤੇ ਅਲਟ੍ਰੋਸ ਦੇ CNG ਵੇਰੀਐਂਟ ਨੂੰ ਦੇਖਣ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਟਾਟਾ ਜਲਦ ਹੀ Tiago ਅਤੇ Tigor CNG ਨੂੰ ਸਪੋਰਟ ਕਰੇਗੀ ਅਤੇ ਮਾਰੂਤੀ ਸੁਜ਼ੂਕੀ-Hyundai Motors ਦੀਆਂ CNG ਕਾਰਾਂ ਨਾਲ ਮੁਕਾਬਲਾ ਕਰਨ ਲਈ ਦੋ ਨਵੀਆਂ CNG ਕਾਰਾਂ ਆ ਰਹੀਆਂ ਹਨ, ਜੋ ਫੀਚਰਸ ਅਤੇ ਮਾਈਲੇਜ ਦੇ ਲਿਹਾਜ਼ ਨਾਲ ਬਿਹਤਰ ਸਾਬਤ ਹੋਣਗੀਆਂ।
ਟਾਟਾ ਦੀਆਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ
ਦੱਸ ਦੇਈਏ ਕਿ ਟਾਟਾ ਮੋਟਰਸ ਆਉਣ ਵਾਲੇ ਸਮੇਂ ‘ਚ ਇਲੈਕਟ੍ਰਿਕ ਕਾਰ ਸੈਗਮੈਂਟ ‘ਚ ਇੱਕ ਤੋਂ ਵਧ ਕੇ ਇੱਕ ਪ੍ਰੋਡਕਟ ਪੇਸ਼ ਕਰਨ ਜਾ ਰਹੀ ਹੈ ਤੇ ਇਸ ਦੀ ਝਲਕ ਆਟੋ ਐਕਸਪੋ 2023 ‘ਚ ਵੀ ਦੇਖਣ ਨੂੰ ਮਿਲੀ ਹੈ। ਟਾਟਾ ਮੋਟਰਸ ਨੇ ਇਸ ਸਾਲ Harrier EV ਅਤੇ Sierra EV ਦੇ ਕਾਨਸੈਪਟ ਮਾਡਲਾਂ ਦਾ ਵੀ ਪਰਦਾਫਾਸ਼ ਕੀਤਾ ਹੈ।
ਇਸ ਦੇ ਨਾਲ ਹੀ ਅਵਿਨਿਆ ਅਤੇ ਕਰਵ ਵੀ ਪਹਿਲੀ ਵਾਰ ਲੋਕਾਂ ਨੂੰ ਮਿਲ ਰਹੇ ਹਨ। ਇਹ ਸਾਰੀਆਂ ਇਲੈਕਟ੍ਰਿਕ ਕਾਰਾਂ ਆਉਣ ਵਾਲੇ 2-3 ਸਾਲਾਂ ‘ਚ ਭਾਰਤੀ ਸੜਕਾਂ ‘ਤੇ ਦਿਖਾਈ ਦੇਣਗੀਆਂ। ਮੰਨਿਆ ਜਾ ਰਿਹਾ ਹੈ ਕਿ ਲੁੱਕ ਅਤੇ ਫੀਚਰਸ ਦੇ ਨਾਲ-ਨਾਲ ਬੈਟਰੀ ਰੇਂਜ ਅਤੇ ਸਪੀਡ ਦੇ ਲਿਹਾਜ਼ ਨਾਲ ਇਹ ਕਾਰਾਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਕਾਫੀ ਹੋਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h