ਭਾਰਤ ਵਿੱਚ, ਚਾਹ ਸਿਰਫ਼ ਇੱਕ ਪੀਣ ਵਾਲਾ ਪਦਾਰਥ ਨਹੀਂ ਹੈ ਬਲਕਿ ਇੱਕ ਵਿਸ਼ਵਵਿਆਪੀ ਊਰਜਾ ਬੂਸਟਰ (Energy Booster) ਹੈ। ਆਮ ਤੌਰ ‘ਤੇ ਲੋਕਾਂ ਦਾ ਮੰਨਣਾ ਹੈ ਕਿ ਇਸ ਨੂੰ ਪੀਣ ਨਾਲ ਨੀਂਦ ਇਕਦਮ ਦੂਰ ਹੋ ਜਾਂਦੀ ਹੈ ਅਤੇ ਅਸੀਂ ਆਸਾਨੀ ਨਾਲ ਆਪਣੇ ਕੰਮ ‘ਤੇ ਧਿਆਨ ਦੇ ਸਕਦੇ ਹਾਂ। ਇੰਨਾ ਹੀ ਨਹੀਂ ਤੇਜ਼ੀ ਨਾਲ ਬਦਲਦੇ ਮਾਹੌਲ ‘ਚ ਵੀ ਹੁਣ ਮਹਿਮਾਨਾਂ ਨੂੰ ਪਹਿਲਾਂ ਚਾਹ ਪਰੋਸੀ ਜਾਂਦੀ ਹੈ।
ਇਹ ਭਾਰਤੀ ਜੀਵਨ ਸ਼ੈਲੀ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਦਿਨ ਵਿੱਚ ਵੱਖ-ਵੱਖ ਸਮੇਂ ਇਸ ਦਾ ਸੇਵਨ ਕਰਨਾ ਆਮ ਗੱਲ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਪਹਿਰ ਵੇਲੇ ਚਾਹ ਪੀਣ ਨਾਲ ਤੁਹਾਡੀ ਇਮਿਊਨ ਸਿਸਟਮ ‘ਤੇ ਕੀ ਪ੍ਰਭਾਵ ਪੈਂਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਸਿਹਤ ਮਾਹਿਰਾਂ ਅਤੇ ਵਿਗਿਆਨੀਆਂ ਨਾਲ ਗੱਲ ਕੀਤੀ।
ਕੀ ਦੁਪਹਿਰ ਵੇਲੇ ਚਾਹ ਪੀਣ ਨਾਲ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ?
ਬਹੁਤ ਸਾਰੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਦੁਪਹਿਰ ਵੇਲੇ ਚਾਹ ਪੀਣ ਨਾਲ ਤੁਹਾਡੀ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ, ਪਰ ਇਹ ਪੂਰੀ ਤਰ੍ਹਾਂ ਨਾਲ ਚਾਹ ਦੀ ਮਾਤਰਾ ਅਤੇ ਇਸ ਵਿੱਚ ਪਾਏ ਜਾਣ ਵਾਲੇ ਤੱਤਾਂ ‘ਤੇ ਨਿਰਭਰ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਵਿਗਿਆਨਕ ਕਾਰਨਾਂ ਬਾਰੇ।
ਕੀ ਕਹਿੰਦੇ ਹਨ ਮਾਹਿਰ
ਮਾਹਰਾਂ ਦਾ ਕਹਿਣਾ ਹੈ ਕਿ ਚਾਹ ਦਾ ਸੇਵਨ ਦੁਪਹਿਰ ਵੇਲੇ ਓਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਲੋੜ ਹੋਵੇ। ਕਿਉਂਕਿ ਚਾਹ ਵਿੱਚ ਮੌਜੂਦ ਕੈਫੀਨ ਅਤੇ ਟੈਨਿਨ ਇਮਿਊਨ ਸਿਸਟਮ ‘ਤੇ ਹਲਕਾ ਮਾੜਾ ਅਸਰ ਪਾ ਸਕਦੇ ਹਨ। ਖਾਸ ਕਰਕੇ ਜਦੋਂ ਇਸਨੂੰ ਭੋਜਨ ਦੇ ਨਾਲ ਜਾਂ ਖਾਲੀ ਪੇਟ ਲਿਆ ਜਾਂਦਾ ਹੈ। ਦੁਪਹਿਰ ਨੂੰ ਹਰਬਲ ਜਾਂ ਗ੍ਰੀਨ ਟੀ ਦਾ ਸੇਵਨ ਕਰਨਾ ਬਿਹਤਰ ਹੋਵੇਗਾ। ਜਿਸ ਵਿੱਚ ਕੈਫੀਨ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਜੋ ਪਾਚਨ ਵਿੱਚ ਮਦਦ ਕਰ ਸਕਦੀ ਹੈ।
ਕੀ ਚਾਹ ਪੀਣੀ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ ?
ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਸ ਲਈ ਚਾਹ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰਨ ਦੀ ਲੋੜ ਨਹੀਂ ਹੈ, ਸਗੋਂ ਇਸ ਨੂੰ ਸੀਮਤ ਅਤੇ ਸੰਤੁਲਿਤ ਮਾਤਰਾ ਵਿਚ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਸਵੇਰੇ ਜਾਂ ਸ਼ਾਮ ਚਾਹ ਦਾ ਆਨੰਦ ਲਓ ਅਤੇ ਦੁਪਹਿਰ ਨੂੰ ਘੱਟ ਕਰੋ।
ਇਮਿਊਨ ਸਿਸਟਮ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਤੁਹਾਨੂੰ ਦੱਸ ਦੇਈਏ ਕਿ ਸਿਹਤ ਵਿਭਾਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਵਿੱਚ ਮੌਜੂਦ ਕੈਫੀਨ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਦੇ ਪੱਧਰ ਨੂੰ ਵਧਾ ਸਕਦੀ ਹੈ। ਕੋਰਟੀਸੋਲ ਇੱਕ ਤਣਾਅ ਵਾਲਾ ਹਾਰਮੋਨ ਹੈ ਅਤੇ ਇਸਦਾ ਉੱਚ ਪੱਧਰ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦਾ ਹੈ। ਜਦੋਂ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਤਾਂ ਸਰੀਰ ਕਈ ਤਰ੍ਹਾਂ ਦੀਆਂ ਲਾਗਾਂ ਲਈ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ। ਦੁਪਹਿਰ ਨੂੰ ਚਾਹ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਚਾਹ ਵਿੱਚ ਮੌਜੂਦ ਟੈਨਿਨ ਸਰੀਰ ਵਿੱਚ ਆਇਰਨ ਦੇ ਸੋਖਣ ਨੂੰ ਘੱਟ ਕਰ ਸਕਦਾ ਹੈ, ਜੋ ਕਿ ਇਮਿਊਨ ਸਿਸਟਮ ਲਈ ਜ਼ਰੂਰੀ ਹੈ। ਆਇਰਨ ਦੀ ਕਮੀ ਸਰੀਰ ਦੀ ਇਮਿਊਨਿਟੀ ਨੂੰ ਕਮਜ਼ੋਰ ਕਰ ਸਕਦੀ ਹੈ।