ICC Ranking: ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਬੁੱਧਵਾਰ ਨੂੰ ਆਈਸੀਸੀ ਵੱਲੋਂ ਜਾਰੀ ਤਾਜ਼ਾ ਰੈਂਕਿੰਗ ਵਿੱਚ ਟੀਮ ਇੰਡੀਆ ਟੈਸਟ ਵਿੱਚ ਵੀ ਨੰਬਰ-1 ਬਣ ਗਈ ਹੈ। ਇਹ ਇਤਿਹਾਸਕ ਹੈ ਕਿਉਂਕਿ ਟੀਮ ਇੰਡੀਆ ਇਸ ਸਮੇਂ ਟੀ-20, ਵਨਡੇ ਅਤੇ ਟੈਸਟ ਤਿੰਨੋਂ ਫਾਰਮੈਟਾਂ ਦੀ ਰੈਂਕਿੰਗ ਵਿੱਚ ਨੰਬਰ-1 ਸਥਾਨ ‘ਤੇ ਹੈ। ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਇੱਕ ਟੀਮ ਇੱਕੋ ਸਮੇਂ ਤਿੰਨਾਂ ਫਾਰਮੈਟਾਂ ਵਿੱਚ ਨੰਬਰ-1 ‘ਤੇ ਹੈ ਅਤੇ ਇਹ ਇਤਿਹਾਸ ਭਾਰਤੀ ਟੀਮ ਨੇ ਰਚਿਆ ਹੈ।
ਤਿੰਨਾਂ ਫਾਰਮੈਟਾਂ ਵਿੱਚ ਭਾਰਤੀ ਟੀਮ
T20 ਰੈਂਕਿੰਗ – ਭਾਰਤ ਨੰਬਰ 1, 267 ਰੇਟਿੰਗ
ODI ਰੈਂਕਿੰਗ – ਭਾਰਤ ਨੰਬਰ 1, 114 ਰੇਟਿੰਗ
ਟੈਸਟ ਰੈਂਕਿੰਗ – ਭਾਰਤ ਨੰਬਰ 1, 115 ਰੇਟਿੰਗ
ਆਈਸੀਸੀ ਵੱਲੋਂ ਹਰ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਨਾਗਪੁਰ ਟੈਸਟ ਦੇ ਖਤਮ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਰੈਂਕਿੰਗ ਨੂੰ ਅਪਡੇਟ ਕੀਤਾ ਗਿਆ ਹੈ, ਜਿਸ ਕਾਰਨ ਟੀਮ ਇੰਡੀਆ ਨੂੰ ਇੱਥੇ ਬੰਪਰ ਫਾਇਦਾ ਹੋਇਆ ਹੈ। ਹੁਣ ਭਾਰਤ ਦੇ ਟੈਸਟ ‘ਚ 115 ਰੇਟਿੰਗ ਅੰਕ ਹਨ, ਜਦਕਿ ਆਸਟ੍ਰੇਲੀਆ ਨੰਬਰ-2 ‘ਤੇ ਪਹੁੰਚ ਗਿਆ ਹੈ ਅਤੇ ਉਸ ਦੇ 111 ਰੇਟਿੰਗ ਅੰਕ ਹਨ।
ਕ੍ਰਿਕਟ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪੁਰਸ਼ ਟੀਮ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਬਣੀ ਹੈ। ਭਾਰਤੀ ਟੀਮ ਟੀ-20 ਅਤੇ ਵਨਡੇ ਫਾਰਮੈਟਾਂ ‘ਚ ਪਹਿਲਾਂ ਹੀ ਨੰਬਰ-1 ‘ਤੇ ਸੀ, ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਟੈਸਟ ‘ਚ ਨੰਬਰ-2 ਸੀ ਪਰ ਨਾਗਪੁਰ ‘ਚ ਪਾਰੀ ਅਤੇ 132 ਦੌੜਾਂ ਦੀ ਜਿੱਤ ਤੋਂ ਬਾਅਦ ਇੱਥੇ ਵੀ ਭਾਰਤ ਨੰਬਰ-1 ਬਣ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h