Roger Federer Announces Retirement: ਟੈਨਿਸ (Tennis) ਦੇ ਮਹਾਨ ਖਿਡਾਰੀ ਰੋਜਰ ਫੈਡਰਰ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਉਹ ਲੈਵਰ ਕੱਪ ਤੋਂ ਬਾਅਦ ਸੰਨਿਆਸ ਲੈਣਗੇ। ਦੱਸ ਦਈਏ ਕਿ ਉਨ੍ਹਾਂ ਦੇ ਨਾਂ 20 ਗ੍ਰੈਂਡ ਸਲੈਮ ਖਿਤਾਬ ਹਨ। ਫੈਡਰਰ (Roger Federer) ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ (Grand Slam title) 2003 ਵਿੰਬਲਡਨ ਵਿੱਚ ਜਿੱਤਿਆ ਸੀ, ਰੋਜਰ ਨੇ ਹੁਣ ਤੱਕ 6 ਆਸਟ੍ਰੇਲੀਅਨ ਓਪਨ, 1 ਫਰੈਂਚ ਓਪਨ, 8 ਵਿੰਬਲਡਨ ਅਤੇ 5 ਯੂਐਸ ਓਪਨ ਖਿਤਾਬ ਜਿੱਤੇ ਹਨ। ਉਹ ਲੰਬੇ ਸਮੇਂ ਤੋਂ ਗੋਡੇ ਦੀ ਸੱਟ ਨਾਲ ਜੂਝ ਰਿਹਾ ਸੀ।
To my tennis family and beyond,
With Love,
Roger pic.twitter.com/1UISwK1NIN— Roger Federer (@rogerfederer) September 15, 2022
ਇਹ ਹੋਵੇਗਾ ਰੋਜਰ ਆਖਰੀ ਮੈਚ
ਅਗਲੇ ਹਫ਼ਤੇ ਲੰਡਨ ਵਿੱਚ ਹੋਣ ਵਾਲਾ ਲੇਵਰ ਕੱਪ ਆਖਰੀ ਏਟੀਪੀ ਈਵੈਂਟ ਹੋਵੇਗਾ ਜਿਸ ਵਿੱਚ ਰੋਜਰ ਫੈਡਰਰ ਹਿੱਸਾ ਲੈਣਗੇ। ਫੈਡਰਰ ਨੇ ਆਪਣੇ ਪੂਰੇ ਕਰੀਅਰ ਦੇ ਸਫਰ ਦੌਰਾਨ ਪ੍ਰਸ਼ੰਸਕਾਂ ਅਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 41 ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਛੱਡਣ ਦਾ ਸਮਾਂ ਆ ਗਿਆ ਹੈ। ਲੇਵਰ ਕੱਪ ਅਗਲੇ ਹਫ਼ਤੇ 23 ਤੋਂ 25 ਸਤੰਬਰ ਤੱਕ ਲੰਡਨ ‘ਚ ਹੋਵੇਗਾ। ਉਨ੍ਹਾਂ ਕਿਹਾ,”ਮੈਂ 41 ਸਾਲ ਦਾ ਹਾਂ। ਮੈਂ 24 ਸਾਲਾਂ ਵਿੱਚ 1500 ਤੋਂ ਵੱਧ ਮੈਚ ਖੇਡੇ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਟੈਨਿਸ ਨੇ ਮੇਰੇ ਨਾਲ ਵਧੇਰੇ ਉਦਾਰਤਾ ਨਾਲ ਪੇਸ਼ ਆਇਆ ਹੈ। ਅਤੇ ਹੁਣ ਮੈਨੂੰ ਇਹ ਪਛਾਣਨਾ ਹੋਵੇਗਾ ਕਿ ਮੇਰੇ ਪ੍ਰਤੀਯੋਗੀ ਕਰੀਅਰ ਦੇ ਅੰਤ ਦਾ ਸਮਾਂ ਕਦੋਂ ਹੈ।”
— Roger Federer (@rogerfederer) September 15, 2022
ਦੱਸ ਦਈਏ ਕਿ ਰੋਜਰ ਫੈਡਰਰ ਨੇ ਆਖਰੀ ਵਾਰ 2021 ਫ੍ਰੈਂਚ ਓਪਨ ਵਿੱਚ ਹਿੱਸਾ ਲਿਆ ਸੀ। ਰੋਜਰ ਫੈਡਰਰ ਪਿਛਲੇ 3 ਸਾਲਾਂ ਤੋਂ ਲਗਾਤਾਰ ਸੱਟ ਨਾਲ ਜੂਝ ਰਹੇ ਸੀ, ਅਤੇ ਸੰਨਿਆਸ ਦੇ ਫੈਸਲੇ ਪਿੱਛੇ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸੁਨੀਲ ਗਰੋਵਰ ਹਾਰ ਵੇਚਣ ਪਹੁੰਚੇ ਸੜਕ ਕਿਨਾਰੇ , ਗਾਹਕ ਨੂੰ ਕਿਹਾ ਕੁੱਝ ਅਜਿਹਾ ਕਿ ਤੁਸੀਂ ਵੀ ਹਾਸਾ ਨਹੀਂ ਰੋਕ ਸਕੋਗੇ