ਅਕਸਰ ਹੀ ਆਪਾਂ ਦੇਖਦੇ ਹਾਂ ਕਿ ਤੇਜ਼ ਰਫਤਾਰ ਜਾਂ ਗਲਤ ਡਰਾਈਵਿੰਗ ਦੇ ਨਾਲ ਐਕਸੀਡੈਂਟ ਹੋ ਜਾਂਦੇ ਹਨ ਜਿਸ ਵਿੱਚ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਕਈ ਫੱਟੜ ਹੋ ਜਾਂਦੇ ਹਨ। ਕਈਆਂ ਦੇ ਘਰ ਇਸ ਕਦਰ ਬਰਬਾਦ ਹੋ ਜਾਂਦੇ ਹਨ ਕੀ ਉਸ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਦਾ ਇੱਕ ਹਾਦਸਾ ਜੀਰਾ ਦੇ ਪਿੰਡ ਨੀਲੇਵਾਲਾ ਦੇ ਰਹਿਣ ਵਾਲੇ ਬੱਚੇ ਮਨਿੰਦਰ ਸਿੰਘ ਨਾਲ ਵਾਪਰਿਆ ਜੋ ਕਿ ਸਵੇਰੇ ਆਪਣੇ ਡੇਰੀ ਤੇ ਕੰਮ ਕਰਨ ਵਾਸਤੇ ਪਿੰਡ ਤੋਂ ਜੀਰਾ ਦਾਣਾ ਮੰਡੀ ਨਜ਼ਦੀਕ ਜਦ ਪੁੱਜਾ ਤਾਂ ਇੱਕ ਕੈਂਟਰ ਦੇ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋਣ ਕਰਕੇ ਮੌਤ ਹੋ ਗਈ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜਦ ਉਸਦੀ ਡੈਡ ਬਾਡੀ ਐਬੂਲੈਂਸ ਵਿੱਚ ਲੈ ਕੇ ਪਿੰਡ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਕਾਰ ਡਰਾਈਵਰ ਜੋ ਨਸ਼ੇ ਨਾਲ ਧੁੱਤ ਸੀ ਉਸ ਵੱਲੋਂ ਓਵਰਟੇਕ ਕਰਨ ਨਾਲ ਐਬੂਲੈਂਸ ਜੀਰਾ ਦੇ ਨਾਲ ਲੱਗਦੇ ਪਿੰਡ ਲਹਿਰਾ ਰੋਹੀ ਦੇ ਚੌਂਕ ਵਿੱਚ ਪਲਟ ਗਈ।
ਜਿਸ ਦੌਰਾਨ ਉਸ ਨੌਜਵਾਨ ਦੀ ਚਾਚੀ ਜਿਸ ਦੀਆਂ ਪਰਿਵਾਰ ਵਿੱਚ ਛੇ ਬੇਟੀਆਂ ਤੋਂ ਬਾਅਦ ਇੱਕ ਬੇਟਾ ਹੈ ਦੀ ਮੌਤ ਹੋ ਗਈ ਤੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਸੱਟਾਂ ਲੱਗੀਆਂ ਜਿਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਵਿੱਚ ਇਲਾਜ ਲਈ ਲਿਆਂਦਾ ਗਿਆ।
ਇਸ ਦੌਰਾਨ SMO ਜੀਰਾ ਮਨਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਇੱਕ ਮਰੀਜ਼ ਜਾਇਦਾ ਜ਼ਖਮੀ ਹੋਣ ਕਰਕੇ ਉਸਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਬਾਕੀਆਂ ਦਾ ਇਲਾਜ ਸਰਕਾਰੀ ਹਸਪਤਾਲ ਜੀਰਾ ਵਿੱਚ ਹੀ ਚੱਲ ਰਿਹਾ ਹੈ