Pm Modi: ਪੀਐੱਮ ਮੋਦੀ ਨੇ ਅੱਜ ਦਿੱਲੀ ਵਿਖੇ ਇੱਕ ਭਾਸ਼ਣ ਦੌਰਾਨ ਅੱਤਵਾਦ ‘ਤੇ ਸਖਤ ਸੁਨੇਹਾ ਦਿੱਤਾ।ਉਨ੍ਹਾਂ ਕਿਹਾ ਭਾਰਤ ਲੰਬੇ ਸਮੇਂ ਤੋਂ ਅੱਤਵਾਦ ਦਾ ਸ਼ਿਕਾਰ ਹੋ ਰਿਹਾ।ਅੱਤਵਾਦ ਖਿਲਾਫ ਇਕਜੁੱਟਤਾ ਜ਼ਰੂਰੀ ਹੈ।ਪੀਐੱਮ ਮੋਦੀ ਕਹਿਣਾ ਹੈ ਕਿ ਅੱਤਵਾਦ ਦੁਨੀਆ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੈ।ਉਨਾਂ੍ਹ ਕਿਹਾ ਅੱਤਵਾਦ ਮਾਨਵਤਾ ਲਈ ਖਤਰਾ ਹੇ।ਪੀਐੱਮ ਮੋਦੀ ਨੇ ਸੁਨੇਹਾ ਦਿੰਦੇ ਕਿਹਾ ਕਿ ਅੱਤਵਾਦ ਦੇ ਖਤਰੇ ਪ੍ਰਤੀ ਸਾਵਧਾਨੀ ਜ਼ਰੂਰੀ ਹੈ।
ਪੀਐੱਮ ਮੋਦੀ ਨੇ ਨੇ ਭਾਸ਼ਣ ਦੌਰਾਨ ਕਿਹਾ ਕਿ ਅੱਤਵਾਦ ਦਾ ਆਰਥਿਕ ਢਾਂਚਾ ਖਤਮ ਹੋ ਜਾਣਾ ਚਾਹੀਦਾ ਹੈ। ਅੱਤਵਾਦ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ ਪੀਐਮ ਮੋਦੀ ਨੇ ਕਿਹਾ ਜਦੋਂ ਤੱਕ ਅੱਤਵਾਦ ਦਾ ਸਫਾਇਆ ਨਹੀਂ ਹੋ ਜਾਂਦਾ ਚੈਨ ਨਾਲ ਨਹੀਂ ਬੈਠਾਂਗੇ।
ਅੱਤਵਾਦੀਆਂ ਨੂੰ ਵੱਖ ਵੱਖ ਸਰੋਤਾਂ ਤੋਂ ਫੰਡਿੰਗ ਮਿਲ ਰਹੀ ਹੈ।ਬਹੁਤ ਪਹਿਲਾ ਦਹਿਸ਼ਤ ਦਾ ਕਾਲਾ ਚਿਹਰਾ ਦੇਖ ਲਿਆ ਸੀ,ਭਾਰਤ ਲੰਬੇ ਸਮੇਂ ਤੋਂ ਅੱਤਵਾਦ ਦਾ ਸ਼ਿਕਾਰ ਹੋ ਰਿਹਾ ਪੀਐੱਮ ਮੋਦੀ ਨੇ ਕਿਹਾ।ਪੀਐੱਮ ਮੋਦੀ ਨੇ ਭਾਸ਼ਣ ‘ਚ ਕਿਹਾ ਕਿ ਅੱਤਵਾਦ ਦੇ ਮੱਦਦਗਾਰਾਂ ਦੀ ਪਛਾਣ ਜ਼ਰੂਰੀ ਹੈ।