Health Tips: ਆਓ ਜਾਣਦੇ ਹਾਂ ਕਿ 9-1 ਰੂਲ ਕੀ ਹੈ ਤੇ ਸਰੀਰ ਨੂੰ ਇਸ ਤੋਂ ਕੀ-ਕੀ ਫਾਇਦੇ ਹੋ ਸਕਦੇ ਹਨ।
ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਇੱਥੇ 9 ਦਾ ਮਤਲਬ ਰੋਜ਼ਾਨਾ ਦੀ 9 ਹਜ਼ਾਰ ਸਟੇਪਸ ਤੋਂ ਹੈ।ਭਾਵ ਤੁਹਾਨੂੰ ਫਿਟ ਰਹਿਣ ਦੇ ਲਈ ਹਰ ਦਿਨ ਨੌ ਹਜ਼ਾਰ ਸਟੇਪਸ ਕੰਪਲੀਟ ਕਰਨੇ ਚਾਹੀਦੇ।
ਦੱਸ ਦੇਈਏ ਕਿ ਫਿਟ ਰਹਿਣ ਲਈ ਘੱਟ ਤੋਂ ਘੱਟ ਨੌਂ ਹਜ਼ਾਰ ਸਟੇਪਸ ਜ਼ਰੂਰ ਚੱਲਣੇ ਚਾਹੀਦੇ।ਇਸ ਤੋਂ 250 ਤੋਂ 250 ਕੈਲੋਰੀ ਬਰਨ ਕਰ ਸਕਦੇ ਹੋ।ਇਨ੍ਹਾਂ ਸਟੈਪਸ ਨੂੰ ਤੁਸੀਂ ਪੂਰੇ ਦਿਨ ‘ਚ ਕਦੇ ਵੀ ਕਰ ਸਕਦੇ ਹੋ।
9-1 ਰੂਲ ‘ਚ ਅੱਠ ਦਾ ਮਤਲਬ ਹੈ 8 ਗਿਲਾਸ ਪਾਣੀ, ਵੇਟ ਮੈਨੇਜ ਕਰਨ ਲਈ ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੈ।ਹਰ ਦਿਨ ਘੱਟ ਤੋਂ ਘੱਟ 8 ਗਲਾਸ ਪਾਣੀ ਪੀਓ।ਇਸ ਨਾਲ ਤੁਹਾਡੇ ਸਰੀਰ ਦੇ ਅੰਗ ਚੰਗੀ ਤਰ੍ਹਾਂ ਕੰਮ ਕਰਨਗੇ ਤੇ ਵੇਟ ਲੂਜ਼ ਕਰਨ ‘ਚ ਮਦਦ ਮਿਲੇਗੀ।
9-1 ਰੂਲ ‘ਚ 7 ਦਾ ਮਤਲਬ 7 ਘੰਟੇ ਸੌਣ ਤੋਂ ਹੈ, ਵੇਟ ਮੈਨੇਜ ਕਰਨ ਲਈ ਇਕ ਵਿਅਕਤੀ ਨੂੰ ਘੱਟ ਤੋਂ ਘੱਟ 7 ਘੰਟੇ ਸੌਣਾ ਚਾਹੀਦਾ।ਇਸ ਰੂਲ ‘ਚ 6 ਦਾ ਮਤਲਬ ਹੈ 6 ਮਿੰਟ ਦਾ ਮੈਡੀਟੇਸ਼ਨ।
9-1 ਰੂਲ ਦਾ ਪੰਜਵਾਂ ਨਿਯਮ ਹੈ ਕਿ ਤੁਹਾਨੂੰ ਹਰ ਰੋਜ਼ 5 ਤਰ੍ਹਾਂ ਦੇ ਫਲ ਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ।ਭਾਵ ਤੁਹਾਨੂੰ ਘੱਟ ਤੋਂ ਘੱਟ ਦੋ ਸਰਵਿੰਗ ਫ੍ਰੂਟ ਦੇ 3 ਸਰਵਿੰਗ ਸਬਜ਼ੀਆਂ ਖਾਣੀਆਂ ਚਾਹੀਦੀਆਂ।ਇਸ ਨਾਲ ਡਾਇਬਟੀਜ਼, ਬਲੱਡ ਪ੍ਰੈਸ਼ਰ ਤੇ ਹਾਰਟ ਦੀਆਂ ਬੀਮਾਰੀਆਂ ਦਾ ਰਿਸਕ ਘੱਟ ਹੁੰਦਾ ਹੈ।
9-1 ਦਾ ਚੌਥਾ ਨਿਯਮ ਹੈ ਕਿ ਤੁਹਾਨੂੰ 8 ਘੰਟੇ ਦੇ ਵਰਕਿੰਗ ਆਵਰ ‘ਚੋਂ ਘੱਟ ਤੋਂ ਘੱਟ ਚਾਰ ਛੋਟੇ ਬ੍ਰੇਕ ਲੈਣ ਚਾਹੀਦੇ।ਸ਼ਾਰਟ ਬ੍ਰੇਕਸ ਤੁਹਾਡੀ ਪ੍ਰਾਡਕਿਟਿਵਿਟੀ ਵਧਾਉਂਦੇ ਹਨ।ਤੁਸੀਂ ਕਾਫੀ-ਚਾਹ ਦੇ ਬ੍ਰੇਕ ਜਾਂ ਸੀਟ ‘ਤੇ ਹੀ ਬੈਠੇ ਬੈਠੇ ਸਟ੍ਰੇਚਿੰਗ ਕਰ ਸਕਦੇ ਹਨ।ਇਸ ਨਾਲ ਤੁਹਾਡੀ ਮੈਂਟਲ ਹੈਲਥ ਚੰਗੀ ਹੋਵੇਗੀ।
9-1 ਰੂਲ ਦਾ ਤੀਜਾ ਨਿਯਮ ਹੈ ਦਿਨ ‘ਚ 3 ਹੈਲਦੀ ਮੀਲ।ਬ੍ਰੇਕਫਾਸਟ, ਲੰਚ ਤੇ ਡਿਨਰ ਨੂੰ ਸਕਿਪ ਨਾ ਕਰੋ ਕਿਉਂਕਿ ਇਸ ਨਾਲ ਤੁਸੀਂ ਬੇਵਕਤੀ ਓਵਰਈਟਿੰਗ ਕਰਨ ਲੱਗਦੇ ਹੋ।ਤੁਹਾਡੀਆਂ ਇਹ ਤਿੰਨ ਮੀਲ ਪੂਰੀ ਤਰ੍ਹਾਂ ਹੈਲਦੀ ਤੇ ਪੋਸ਼ਣ ਨਾਲ ਭਰਪੂਰ ਹੋਣੀਆਂ ਚਾਹੀਦੀਆਂ।
9-1 ਰੂਲ ‘ਚ ਦੂਜਾ ਨਿਯਮ ਹੈ ਕਿ ਤੁਹਾਨੂੰ ਸੌਣ ਤੇ ਡਿਨਰ ਦੇ ਵਿਚਾਲੇ ਦੋ ਘੰਟਿਆਂ ਦਾ ਗੈਪ ਰੱਖਣਾ ਚਾਹੀਦਾ।ਭਾਰ ਘਟਾਉਣ ਤੇ ਹੈਲਦੀ ਰਹਿਣ ਲਈ ਜਲਦੀ ਡਿਨਰ ਕਰਨਾ ਜ਼ਰੂਰੀ ਹੈ।9-1 ਰੂਲ ‘ਚ 1 ਦਾ ਮਤਲਬ ਡੇਲੀ ਕੋਈ ਵੀ ਇਕ ਫਿਜ਼ੀਕਲ ਐਕਟਿਵਿਟੀ ਕਰਨਾ ਜ਼ਰੂਰੀ ਹੈ।ਇਸ ‘ਚ ਵਾਕ, ਜਾਗਿੰਗ, ਰਨਿੰਗ ਜਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਸ਼ਾਮਿਲ ਹੋ ਸਕਦੀ ਹੈ।
Disclaimer: ਇਸ ਖਬਰ ‘ਚ ਦੱਸੇ ਗਏ ਸੁਝਾਅ ਸਧਾਰਨ ਜਾਣਕਾਰੀ ਤੇ ਅਧਾਰਿਤ ਹੈ ਇਸ ਲਈ ਕਿਸੇ ਵੀ ਇਲਾਜ/ਦਵਾਈ/ਡਾਈਟ ਨੂੰ ਅਮਲ ਕਰਨ ਤੋਂ ਪਹਿਲਾਂ ਡਾਕਟਰ ਜਾਂ ਸਬੰਧਿਤ ਐਕਸਪਰਟ ਦੀ ਸਲਾਹ ਜ਼ਰੂਰ ਲਓ।