ਚੰਡੀਗੜ੍ਹ: ਪੰਜਾਬ ‘ਚ ਇਸ ਸਮੇਂ ਜ਼ਿਆਦਾਤਰ ਥਾਵਾਂ ‘ਤੇ ਧਰਨੇ ਜਾਰੀ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਸਰਹੱਦ (Chandigarh Border) ‘ਤੇ ਵੀ ਸਿੱਖ ਜਥੇਬੰਦੀਆਂ (Sikh organizations) ਨੇ ਡੇਰਾ ਲਾਇਆ ਹੋਇਆ ਹੈ। ਦੱਸ ਦਈਏ ਕਿ ਇਹ ਜੱਥੇਬੰਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ‘ਚ ਬੰਦ ਸਿੱਖਾਂ ਦੀ ਰਿਹਾਈ (Sikh Bandi in jails) ਦੀ ਪੂਰਜ਼ੋਰ ਮੰਗ ਕਰ ਰਹੀਆਂ ਹਨ।
ਇਸੇ ਮੰਗ ਦੇ ਚਲਦਿਆਂ ਚੰਡੀਗੜ੍ਹ ਸਰਹੱਦ ਨੇੜੇ ਮੋਹਾਲੀ ਵਿੱਚ ਸਿੱਖ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਰਹੀਆਂ ਹਨ। ਇੱਥੇ ਲੱਗੇ ਪੱਕਾ ਮੋਰਚੇ ਦਾ ਬੁੱਧਵਾਰ ਨੂੰ ਪੰਜਵਾਂ ਦਿਨ ਹੈ। ਇਸ ਦੇ ਨਾਲ ਹੀ ਸਰਹੱਦ ‘ਤੇ ਚੰਡੀਗੜ੍ਹ ਪੁਲਿਸ ਦੀ ਤਾਇਨਾਤੀ ਵੀ ਵਧ ਗਈ ਹੈ। ਪੁਲਿਸ ਵਾਟਰ ਕੈਨਨ ਤੇ ਦੰਗਾ ਵਿਰੋਧੀ ਦਸਤਾ ਨਾਲ ਇੱਥੇ ਮੌਜੂਦ ਹੈ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇੱਥੇ ਟੈਂਟ ਬਣਾ ਕੇ ਠਹਿਰੇ ਹੋਏ ਹਨ।
ਦੱਸ ਦਈਏ ਕਿ ਇਸ ਮੋਰਚੇ ਨੂੰ ਸਿੰਘੂ ਬਾਰਡਰ ਦੀ ਤਰਜ਼ ‘ਤੇ ਅੱਗੇ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਮੋਰਚੇ ‘ਚ ਲੰਗਰ ਵੀ ਲਗਾਏ ਜਾ ਰਹੇ ਹਨ। ਜਦੋਂਕਿ ਟਰਾਲੀਆਂ ਇੱਥੇ ਪੁੱਜ ਗਈਆਂ ਹਨ। ਖਾਣ-ਪੀਣ ਦਾ ਪ੍ਰਬੰਧ ਖਾਲਸਾ ਏਡ ਵੱਲੋਂ ਕੀਤਾ ਗਿਆ ਹੈ।
ਅੰਬ ਸਾਹਿਬ ਗੁਰਦੁਆਰੇ ਨੇੜੇ ਸਿੱਖ ਜਥੇਬੰਦੀਆਂ ਨਾਲ ਜੁੜੇ ਲੋਕ ਇਕੱਠੇ ਹੋ ਗਏ ਹਨ। ਮੋਹਾਲੀ ਵਿੱਚ ਪੱਕਾ ਮੋਰਚਾ ਲਾਇਆ ਗਿਆ ਹੈ। ਇਹ ਪ੍ਰਦਰਸ਼ਨ ਕੌਮੀ ਇਨਸਾਫ ਮੋਰਚਾ ਦੇ ਬੈਨਰ ਹੇਠ ਹੋ ਰਿਹਾ ਹੈ। ਸਿੱਖ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਮੋਰਚਾ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।
ਬੇਅਦਬੀ ਦੇ ਮਾਮਲਿਆਂ ਵਿੱਚ UAPA ਲਾਗੂ ਕਰਨ ਦੀ ਮੰਗ
ਇਸ ਦੇ ਨਾਲ ਹੀ ਮੰਗ ਉਠਾਈ ਜਾ ਰਹੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ‘ਚ ਯੂਏਪੀਏ ਲਗਾਣੀ ਚਾਹਿਦੀ ਹੈ। ਇਸ ਵਿੱਚ ਘੱਟੋ-ਘੱਟ ਉਮਰ ਕੈਦ ਦੀ ਮੰਗ ਕੀਤੀ ਗਈ। ਪੰਜਾਬ ਵਿੱਚ ਸਾਲ 2015 ਵਿੱਚ ਹੋਈ ਬੇਅਦਬੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਸਮੇਤ ਬੇਅਦਬੀ ਦੀਆਂ ਹੋਰ ਘਟਨਾਵਾਂ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਮੰਗ ਵੀ ਕਰ ਰਹੀਆਂ ਹਨ।
ਸਮਰਥਕਾਂ ਦੀ ਵੱਡੀ ਗਿਣਤੀ
ਮੋਹਾਲੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇੱਥੇ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇੱਥੇ ਸਿੱਖ ਕੈਦੀਆਂ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਲਗਾਏ ਗਏ ਹਨ। ਅਜਿਹੇ ‘ਚ ਇੱਥੇ ਪ੍ਰਦਰਸ਼ਨਕਾਰੀ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਬਾਬਾ ਲਾਭ ਸਿੰਘ ਵੀ ਇੱਥੇ ਪਹੁੰਚ ਗਏ ਹਨ। ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੌਰਾਨ ਮਟਕਾ ਚੌਂਕ ਸੈਕਟਰ 16/17 ਚੰਡੀਗੜ੍ਹ ਵਿਖੇ ਲੰਮਾ ਸਮਾਂ ਧਰਨਾ ਦਿੱਤਾ। ਹੁਣ ਉਹ ਵਾਈਪੀਐਸ ਚੌਕ ਵਿਖੇ ਬੰਦੀ ਸਿੰਘ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h