ਮੱਧ ਪ੍ਰਦੇਸ਼ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਡਾਕਟਰ ਵਜੋਂ ਪੇਸ਼ ਕਰਨ ਲਈ ਨਕਲੀ ਦਸਤਾਵੇਜ ਬਣਾ ਲਏ।
ਨਕਲੀ ਦਸਤਾਵੇਜ ਬਣਾਉਣ ਦੇ ਨਾਲ ਨਾਲ ਡਾਕਟਰ ਬਣ ਵੀ ਗਿਆ ਅਤੇ ਡਾਕਟਰ ਬਣ ਕੇ ਕਈ ਲੋਕਾਂ ਦੇ ਦਿਲ ਦੇ ਅਪ੍ਰੇਸ਼ਨ ਵੀ ਕਰ ਦਿੱਤੇ। ਇਸੇ ਮਾਮਲੇ ਦੇ ਵਿੱਚ ਜਿਲੇ ਦੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।
ਨਕਲੀ ਡਾਕਟਰ ਬਣੇ ਵਿਅਕਤੀ ਤੇ ਦੋਸ਼ ਲੱਗੇ ਹਨ ਕਿ ਉਸਨੇ ਇਕ ਹਸਪਤਾਲ ਵਿਖੇ ਆਪਣੇ ਆਪ ਨੂੰ ਵਿਦੇਸ਼ੀ ਕਾਰਡੀਓਲੋਜਿਸਟ ਹੋਣ ਦਾ ਦਾਅਵਾ ਕੀਤਾ ਅਤੇ ਇਸੇ ਤਹਿਤ ਹਸਪਤਾਲ ਵਿੱਚ ਕਈ ਲੋਕਾਂ ਦੇ ਅਪ੍ਰੇਸ਼ਨ ਕਰ ਦਿੱਤੇ, ਇੱਕ ਮਹੀਨੇ ਦੇ ਅੰਦਰ 7 ਲੋਕਾਂ ਦੀ ਮੌਤ ਹੋ ਗਈ।
ਜਦੋਂ ਲਗਾਤਾਰ ਇੱਕੋ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਏ ਗਏ 7 ਲੋਕਾਂ ਦੀ ਅਚਾਨਕ ਮੌਤ ਹੋ ਗਈ। ਪੁਲਿਸ ਲਈ ਇਹ ਮੁੱਦਾ ਗੰਭੀਰ ਬਣ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇੱਕ ਵਿਅਕਤੀ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਇਹ ਵਿਅਕਤੀ ਐਨ ਜੌਨ ਕੇਮ ਨੇ ਈਸਾਈ ਮਿਸ਼ਨਰੀ ਹਸਪਤਾਲ ਵਿਚ ਨੌਕਰੀ ਕਰਦਿਆਂ ਇਕ ਮਸ਼ਹੂਰ ਬ੍ਰਿਟਿਸ਼ ਡਾਕਟਰ ਵਜੋਂ ਪੇਸ਼ ਆਉਂਦਿਆ ਕਾਰਡੀਓਲੋਜਿਸਟ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਜਾਂਚ ਤੋਂ ਬਾਅਦ ਪਤਾ ਲੱਗਾ ਕਿ ਵਿਅਕਤੀ ਦਾ ਅਸਲੀ ਨਾਮ ਨਰਿੰਦਰ ਵਿਕਰਮਾ ਦਿਤੇਆ ਯਾਦਵ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁਝ ਮਰੀਜ਼, ਸਾਡੇ ਕੋਲ ਆਏ ਅਤੇ ਇਸ ਘਟਨਾ ਬਾਰੇ ਦੱਸਿਆ, ਫਿਰ ਸਾਨੂੰ ਪਤਾ ਲੱਗਾ ਕਿ ਹਸਪਤਾਲ ਵਿਚ ਇਕ ਨਕਲੀ ਡਾਕਟਰ ਕੰਮ ਕਰ ਰਿਹਾ ਹੈ, ਅਸਲੀ ਵਿਅਕਤੀ ਬ੍ਰਿਟੇਨ ਵਿੱਚ ਹੈ ਅਤੇ ਇਸ ਵਿਅਕਤੀ ਦਾ ਨਾਮ ਨਰਿੰਦਰ ਯਾਦਵ ਹੈ। ਉਸ ਵਿਰੁੱਧ ਹੈਦਰਾਬਾਦ ਵਿਚ ਇਕ ਕੇਸ ਹੈ ਅਤੇ ਉਸ ਨੇ ਕਦੇ ਵੀ ਆਪਣੇ ਅਸਲੀ ਦਸਤਾਵੇਜ਼ ਨਹੀਂ ਦਿਖਾਏ।