ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ ਇੱਕ ਨੌਜਵਾਨ ਜਿਸ ਦਾ ਨਾਮ ਰੋਬਿਨ ਦੱਸਿਆ ਜਾ ਰਿਹਾ ਹੈ ਨੇ ਕੁਝ ਦਿਨ ਪਹਿਲਾਂ ਜਹਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਜਿਸ ਤੋਂ ਬਾਅਦ ਦੱਸ ਦੇਈਏ ਕਿ ਸੋਹਰੇ ਪਰਿਵਾਰ ਨੇ ਆਪਣੀ ਨੂੰਹ ਤੇ ਉਹਨਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜਾਮ ਲਗਾਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਮੁੰਡੇ ਨੂੰ ਸਾਡੀ ਨੂੰਹ ਵੱਲੋਂ ਲੜਾਈ ਝਗੜਾ ਕਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਉੱਥੇ ਹੀ ਮ੍ਰਿਤਕ ਰੋਬਿਨ ਦੀ ਪਤਨੀ ਨੇ ਦੱਸਿਆ ਕਿ ਨੌ ਸਾਲ ਬਾਅਦ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਸੀ ਪਰ ਮੇਰਾ ਸੋਹਰਾ ਪਰਿਵਾਰ ਜਾਇਦਾਦ ਨੂੰ ਲੈ ਕੇ ਮੈਨੂੰ ਤੇ ਮੇਰੇ ਪਤੀ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ ਜਿਸ ਦੇ ਚਲਦੇ ਦੁਖੀ ਹੋ ਕੇ ਮੇਰੇ ਪਤੀ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ।
ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਤਨੀ ਦੀਪਿਕਾ ਨੇ ਦੱਸਿਆ ਕਿ ਮੇਰਾ ਵਿਆਹ ਰੋਬਿਨ ਨਾਲ ਹੋਇਆ ਅਤੇ 9 ਸਾਲਾਂ ਬਾਅਦ ਸਾਡੇ ਘਰ ਬੇਟੇ ਨੇ ਜਨਮ ਲਿਆ ਹੈ, ਉੱਥੇ ਪਤਨੀ ਦੀਪਿਕਾ ਨੇ ਕਿਹਾ ਕਿ ਮੇਰੇ ਸੋਹਰੇ ਪਰਿਵਾਰ ਮੇਰੇ ਝੂਠੇ ਇਲਜ਼ਾਮ ਲਗਾ ਰਹੇ ਨੇ, ਕਿਉਂਕਿ ਬੇਟੇ ਦੇ ਜਨਮ ਤੋਂ ਬਾਅਦ ਮੈਂ ਆਪਣੇ ਪੇਕੇ ਘਰੇ ਚਲੀ ਗਈ ਸੀ।
ਇਸ ਮੌਕੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਦੋਵੇਂ ਧਿਰਾਂ ਵਲੋਂ ਸਾਡੇ ਕੋਲ਼ ਸ਼ਿਕਾਇਤਾ ਆਈ ਹੈ ਮ੍ਰਿਤਕ ਰੌਬਿਨ ਵਲੋ ਸੁਸਾਇਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਸਦੀ ਪਤਨੀ ਦਾ ਕਹਿਣਾ ਹੈ ਉਸਦੇ ਸੋਹਰੇ ਪਰੀਵਾਰ ਨਾਲ਼ ਜਾਇਦਾਦ ਦਾ ਝਗੜਾ ਹੈ।
ਜਿਸਦੇ ਚਲਦੇ ਉਸਦੇ ਪਤੀ ਨੇ ਸੁਸਾਇਡ ਕੀਤਾ ਤੇ ਰੋਬਿਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਦਾ ਆਪਣੀ ਧੀ ਨਾਲ਼ ਝਗੜਾ ਚਲਦਾ ਸੀ ਜਿਸ ਦੇ ਕਾਰਨ ਉਸਦੀ ਜਾਨ ਗਈ। ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਏਗੀ।