ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਭੁੱਲਰ ਵਿਖੇ ਦੇਰ ਰਾਤ ਮਾਮੂਲੀ ਵਿਵਾਦ ਉਪਰੰਤ ਚੱਲੀ ਗੋਲੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਇਕ ਗੰਭੀਰ ਜਖਮੀ ਹੋ ਗਿਆ। ਮਿਰਤਕ ਦੀ ਪਛਾਣ ਬੂਟਾ ਸਿੰਘ (50) ਵਜੋਂ ਹੋਈ ਜਦਕਿ ਮਿਰਤਕ ਦਾ ਛੋਟਾ ਭਰਾ ਮਨਦੀਪ ਸਿੰਘ ਜਖਮੀ ਹੈ ਜਿਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਬੇਹੱਦ ਦੇ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਜਿਸ ਵਿੱਚ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਭੁੱਲਰ ਵਿਖੇ ਦੇਰ ਰਾਤ ਇਕ ਮਾਮੂਲੀ ਵਿਵਾਦ ਹੋਇਆ ਜਿਸ ਦੇ ਉਪਰੰਤ ਫਾਇਰਿੰਗ ਹੋਣ ‘ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਛੋਟਾ ਭਰਾ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਜਿਸਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਚਲਾਈ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਕਾਤਲ ਅਤੇ ਮਿਰਤਕ ਦਾ ਘਰ ਥੋੜੀ ਦੂਰੀ ਤੇ ਹੀ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਤੌਰ ਤੇ ਪਿੰਡ ਵਾਸੀ ਬੂਟਾ ਸਿੰਘ ਦੀ ਬੇਟੀ ਅਤੇ ਪਿੰਡ ਦੇ ਨੌਜਵਾਨ ਬਲਵਲ ਦੇ ਆਪਸੀ ਕਥਿਤ ਸਬੰਧਾਂ ਨੂੰ ਲੈ ਕਿ ਪੁਰਾਣਾ ਝਗੜਾ ਚੱਲ ਰਿਹਾ ਸੀ। ਬੁਟਾ ਸਿੰਘ ਅਤੇ ਉਸਦਾ ਭਰਾ ਮਨਦੀਪ ਸਿੰਘ ਉਸਦੇ ਘਰ ਗਏ ਤਾਂ ਇਹਨਾਂ ਦੀ ਬਹਿਸ ਹੋ ਗਈ।
ਜਿਸ ਉਪਰੰਤ ਬਲਵਲ ਨੇ 12 ਬੋਰ ਨਾਲ ਦੋ ਗੋਲੀਆਂ ਚਲਾਈਆ ਜਿਸ ਚੋਂ ਇਕ ਗੋਲੀ ਬੂਟਾ ਸਿੰਘ ਦੇ ਲੱਗੀ ਅਤੇ ਦੂਜੀ ਮਨਦੀਪ ਸਿੰਘ ਦੇ ਲੱਗੀ। ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮਨਦੀਪ ਸਿੰਘ ਜਖਮੀ ਹੋ ਗਿਆ ਜਿਸਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਿਆਂਦਾ ਗਿਆ ਜਿੱਥੋਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਮਿਰਤਕ ਬੂਟਾ ਸਿੰਘ ਦੀ ਪਤਨੀ ਅਨੁਸਾਰ ਕਥਿਤ ਦੋਸ਼ੀ ਬਿਲਵਲ ਸਿੰਘ ਉਸਦੀ ਦਰਾਣੀ ਦੇ ਫੋਨ ਤੇ ਗਲਤ ਮੈਸੇਜ ਕਰ ਰਿਹਾ ਸੀ, ਉਸਦਾ ਦਿਓਰ, ਪਤੀ ਉਸਦੇ ਘਰ ਮੋਬਾਇਲ ਲੈ ਕੇ ਇਸ ਸਬੰਧੀ ਉਲਾਂਭਾ ਦੇਣ ਗਏ ਕਿ ਉਸਨੇ ਅੱਗੋ ਗੋਲੀ ਚਲਾ ਦਿੱਤੀ।
ਉਧਰ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵਾਂ ਦਾ ਆਪਸੀ ਝਗੜਾ ਕੀ ਸੀ ਇਸ ਸਬੰਧੀ ਕੋਈ ਵੀ ਪਿੰਡ ਵਾਸੀ ਬੋਲਣ ਲਈ ਤਿਆਰ ਨਹੀਂ ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।