ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਆਦਮੀ ਪਿਛਲੇ 20 ਸਾਲ ਤੋਂ ਲਾਟਰੀ ਪਾ ਰਿਹਾ ਸੀ। ਪਰ ਉਸਦਾ ਨੰਬਰ ਕਦੇ ਨਹੀਂ ਆਇਆ।
ਬੀਤੇ ਦਿਨੀ ਹੀ ਵਿਅਕਤੀ ਨੇ ਹਰ ਵਾਰ ਦੀ ਤਰਾਂ ਲਾਟਰੀ ਪਾਈ ਸੀ ਇਸ ਵਾਰ ਉਸ ਨਾਲ ਕੁਝ ਅਜਿਹਾ ਹੋਇਆ ਕਿ ਉਹ ਖੁਦ ਵੀ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਪੰਜਾਬ ਸਟੇਟ ਲਾਟਰੀਜ ਦੇ ਮਹੀਨਾਵਾਰ ਲਾਟਰੀ ‘ਚ ਪਟਿਆਲਾ ਦੇ ਪਿੰਡ ਹਿਰਦਾਪੁਰ( ਬਖਸ਼ੀਵਾਲਾ) ਦੇ ਕਿਸਾਨ ਸੁਖਦੇਵ ਸਿੰਘ ਦੀ 1.5 ਕਰੋੜ ਦੀ ਲਾਟਰੀ ਨਿਕਲ ਗਈ। ਜਿਸਦਾ ਪਤਾ ਲੱਗਦਿਆਂ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਛਾ ਗਈ।
ਦੱਸ ਦੇਈਏ ਕਿ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ ਅਤੇ ਇਸ ਵਾਰ ਉਸਦੀ ਕਿਸਮਤ ਚਮਕ ਗਈ ਹੈ। ਉਸਨੇ ਦੱਸਿਆ ਕਿ ਉਸਦੇ ਤਿੰਨ ਧੀਆਂ ਹਨ ਅਤੇ ਤਿੰਨੋ ਵਿਆਈਆਂ ਹੋਈਆਂ ਹਨ ਅਤੇ ਉਹ ਪਿਛਲੇ 30 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਠੇਕੇਦਾਰੀ ਸਿਸਟਮ ਉੱਪਰ ਨੌਕਰੀ ਕਰਦਾ ਰਿਹਾ ਹੈ ਅਤੇ ਉਹ ਇਸ ਲਾਟਰੀ ਦੇ ਵਿੱਚੋਂ ਗੁਰਦੁਆਰੇ ਵਿੱਚ ਵੀ ਮੌਤਵਰ ਲੋਕਾਂ ਦੀ ਸੋਚ ਮੁਤਾਬਿਕ ਦਸਵੰਧ ਜਰੂਰ ਕੱਢੇਗਾ।