ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਨੇ ਦੇਸ਼ ਦੇ ਪਹਿਲੇ ਇੰਡੀਅਨ ਏਅਰ ਫ਼ੋਰਸ ਹੈਰੀਟੇਜ ਸੈਂਟਰ ਦੀ ਸਥਾਪਨਾ ਨੂੰ ਅਧਿਕਾਰਤ ਤੌਰ ‘ਤੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਲੋਕਾਂ ਲਈ ਅਗਲੇ ਸਾਲ ਦੇ ਸ਼ੁਰੂ ਤੱਕ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਇਹ ਪ੍ਰਵਾਨਗੀ ਅੱਜ ਯੂ.ਟੀ. ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ ਗਈ।
ਸੈਕਟਰ 18 ਦੇ ਸਰਕਾਰੀ ਪ੍ਰੈਸ ਭਵਨ ਵਿਖੇ ਸਥਾਪਿਤ ਕੀਤੇ ਜਾ ਰਹੇ ਇਸ ਕੇਂਦਰ ਵਿੱਚ, ਹਵਾਈ ਜਹਾਜ਼ ਦੇ ਮਾਡਲਾਂ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਸਮੇਤ ਅੱਠ ਆਕਰਸ਼ਣ ਹੋਣਗੇ। ਇਸ ਕੇਂਦਰ ਦੀ ਵੱਡੀ ਖਿੱਚ ਹੋਵੇਗਾ 1971-ਪ੍ਰਸਿੱਧ Gnat ਪੁਰਾਤਨ ਏਅਰਕ੍ਰਾਫ਼ਟ ਦਾ ਫ਼ਲਾਈਟ ਸਿਮੂਲੇਟਰ, ਜੋ ਪਾਕਿਸਤਾਨ ਦੇ ਅਨੇਕਾਂ ਸੇਬਰ ਜਹਾਜ਼ਾਂ ਨੂੰ ਮਾਰ ਗਿਰਾਉਣ ਲਈ ਜਾਣਿਆ ਜਾਂਦਾ ਹੈ, ਅਤੇ ਨਾਲ ਹੀ ਇੱਕ ਮਿਗ-27 ਜਹਾਜ਼, ਇਹ ਦੋਵੇਂ ਇਸ ਕੇਂਦਰ ਵਿੱਚ ਪਹਿਲਾਂ ਹੀ ਪਹੁੰਚ ਚੁੱਕੇ ਹਨ।
ਹਵਾਈ ਸੈਨਾ ਵੱਲੋਂ ਵੱਖ-ਵੱਖ ਜੰਗਾਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਮਨੁੱਖਤਾ ਲਈ ਨਿਭਾਈਆਂ ਗਈਆਂ ਸੇਵਾਵਾਂ ਇਸ ਕੇਂਦਰ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ।