ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ PRIDE AMRITSAR ਦੇ ਨਾਮ ਤੇ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ 27 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਗੇ ਪਰੇਡ ਭਾਵ ਟਰਾਂਸਜੈਂਡਰ ਲੋਕਾਂ ਦਾ ਇੱਕ ਪ੍ਰੋਗਰਾਮ ਹੋਣਾ ਸੀ।
ਦੱਸ ਦੇਈਏ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਨੇ ਇਸਦਾ ਕਾਫੀ ਵਿਰੋਧ ਕੀਤਾ ਸੀ ਕਿ ਅੰਮ੍ਰਿਤਸਰ ਇੱਕ ਬੇਹੱਦ ਪਾਵਨ ਤੇ ਪਵਿੱਤਰ ਧਰਤੀ ਹੈ। ਇਸ ਤਰਾਂ ਦਾ ਕੋਈ ਵੀ ਪ੍ਰਗਰਾਮ ਨਹੀਂ ਹੋਣਾ ਚਾਹੀਦਾ ਤੇ ਵਿਵਾਦ ਇੰਨਾ ਜ਼ਿਆਦਾ ਵਧਣ ਤੋਂ ਬਾਅਦ ਅੱਜ ਇਸ ਪਰੇਡ ਨੂੰ ਕਰਵਾਉਣ ਵਾਲੇ ਪ੍ਰਬੰਧਕਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਹੈ ਕਿ ਹੁਣ ਇਹ ਪਰੇਡ ਨਹੀਂ ਹੋਵੇਗੀ।