ਪਟਿਆਲਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ 16 ਸਾਲ ਦੇ ਮੁੰਡੇ ਨੇ I PHONE ਦੇ ਲਾਲਚ ਦੇ ਵਿੱਚ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਅਤੇ ਇਥੋਂ ਤੱਕ ਕਿ ਕਤਲ ਦੀ ਸਾਜ਼ਿਸ਼ ਨੂੰ ਛੁਪਾਉਣ ਲਈ, ਲੜਕੇ ਨੇ ਦੋਸਤ ਦੀ ਲਾਸ਼ ਰੇਲਵੇ ਟਰੈਕ ‘ਤੇ ਸੁੱਟ ਦਿੱਤੀ।
ਜਾਣਕਾਰੀ ਅਨੁਸਾਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਦੱਸ ਦੇਈਏ ਕਿ 16 ਸਾਲਾ ਦੋਸ਼ੀ ਨਾਬਾਲਗ ਵੀ ਨਸ਼ੇ ਦਾ ਆਦੀ ਹੈ ਅਤੇ ਉਸਨੇ ਪਹਿਲਾਂ ਆਪਣੇ ਦੋਸਤ ਨਵਜੋਤ ਨੂੰ ਮਾਰ ਦਿੱਤਾ। ਜੋ ਕਿ ਆਪਣੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਉਣ ਆਇਆ ਸੀ ਅਤੇ ਫਿਰ ਉਸਦੀ ਲਾਸ਼ ਰਾਜਪੁਰਾ ਵਿੱਚ ਰੇਲਵੇ ਟਰੈਕ ‘ਤੇ ਸੁੱਟ ਦਿੱਤੀ ਤਾਂ ਜੋ ਇਹ ਇੱਕ ਹਾਦਸਾ ਜਾਪ ਸਕੇ।
ਮਾਮਲਾ ਦਰਜ ਕਰਨ ਤੋਂ ਬਾਅਦ, ਰੇਲਵੇ ਪੁਲਿਸ ਵੱਲੋਂ ਦੋਸ਼ੀ ਨੂੰ ਫੜ ਲਿਆ ਅਤੇ ਉਸਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।