ਪੰਜਾਬ ‘ਚ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਭਲਕੇ ਕੈਬਿਨੇਟ ਮੀਟਿੰਗ ਬੁਲਾਈ ਹੈ।ਮੀਟਿੰਗ ਮੰਗਲਵਾਰ ਦੁਪਹਿਰ ਇੱਕ ਵਜੇ ਜਲੰਧਰ ‘ਚ ਹੋਵੇਗੀ।ਮੀਟਿੰਗ ‘ਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ।ਕਿਉਂਕਿ ਆਉਣ ਵਾਲੇ ਦਿਨਾਂ ‘ਚ ਚਾਰ ਵਿਧਾਨ ਸਭਾ ਦੇ ਜ਼ਿਮਨੀ ਚੋਣਾਂ ਹੋਣੀਆਂ ਹਨ।ਹਾਲਾਂਕਿ ਮੀਟਿੰਗ ਨੂੰ ਲੈ ਕੇ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।
ਦੂਜੇ ਪਾਸੇ ਕਾਫੀ ਸਮੇਂ ਦੇ ਬਾਅਦ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਹੋਣ ਜਾ ਰਹੀ ਹੈ।ਕਿਉਂਕਿ ਸਰਕਾਰ ਨੇ ਤੈਅ ਕੀਤਾ ਸੀ ਕਿ ਜ਼ਿਲ੍ਹਾ ਪੱਧਰ ‘ਤੇ ਕੈਬਨਿਟ ਮੀਟਿੰਗ ਆਯੋਜਿਤ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਲੁਧਿਆਣਾ ਸਮੇਤ ਕਈ ਜ਼ਿਲਿ੍ਹਆਂ ‘ਚ ਇਹ ਮੀਟਿੰਗ ਹੋ ਚੁੱਕੀ ਹੈ।
ਨਵੇਂ ਮੰਤਰੀਆਂ ਦੀ ਇਹ ਪਹਿਲੀ ਮੀਟਿੰਗ: ਇਹ ਮੀਟਿੰਗ ਆਪ ਜਲੰਧਰ ‘ਚ ਹੋਵੇਗੀ।ਪੰਜਾਬ ਮੰਤਰੀਮੰਡਲ ‘ਚ ਸ਼ਾਮਿਲ ਕੀਤੇ ਗਏ ਪੰਜ ਨਵੇਂ ਮੰਤਰੀਆਂ ਦੀ ਇਹ ਪਹਿਲੀ ਮੀਟਿੰਗ ਹੈ।ਇਸ ਤੋਂ ਪਹਿਲਾਂ ਪੰਜ ਸਤੰਬਰ ਨੂੰ ਮੀਟਿੰਗ ਹੋਈ ਸੀ।ਇਸ ‘ਚ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ‘ਤੇ ਵੈਟ ਵਧਾ ਦਿੱਤਾ ਹੈ।ਜਿਸ ਨਾਲ ਲੋਕਾਂ ਦੀ ਜੇਬ ‘ਤੇ ਬੋਝ ਪਿਆ ਸੀ।ਹਾਲਾਂਕਿ ਹੁਣ ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ ਹੈ।ਅਜਿਹੇ ‘ਚ ਸਰਕਾਰ ਵਲੋਂ ਲੋਕਾਂ ਨੂੰ ਧਿਆਨ ‘ਚ ਰੱਖ ਕੇ ਹੀ ਮੀਟਿੰਗ ‘ਚ ਫੈਸਲੇ ਲਏ ਜਾਣਗੇ।