ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਸੁਲਤਾਨਵਿੰਡ ਪੱਤੀ ਇਲਾਕੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੁਲਹਨ ਦੇ ਪਹਿਰਾਵੇ ਵਿੱਚ ਸਜੀ ਇੱਕ ਕੁੜੀ ਦੀ ਤਸਵੀਰ ਵਿਆਹ ਤੋਂ ਬਾਅਦ ਦੀ ਨਹੀਂ ਬਲਕਿ ਵਿਆਹ ਵਾਲੇ ਦਿਨ ਦੀ ਹੈ ਜਿਸਦੇ ਹੱਥਾਂ ਵਿੱਚ ਵਿਆਹ ਵਾਲ਼ਾ ਚੂੜਾ ਪਿਆ ਹੌਇਆ ਹੈ, ਜਿਸਦਾ ਵਿਆਹ ਹੋਣਾ ਸੀ ਪਰ ਲਾੜਾ ਬਾਰਾਤ ਲੇਕੇ ਪੁੱਜਾ ਹੀ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪੱਤੀ ਇਲਾਕੇ ਵਿੱਚ ਇੱਕ ਕੁੜੀ ਦੇ ਵਿਆਹ ਦੀ ਤਰੀਕ ਸੀ ਪਰ ਵਿਆਹ ਵਾਲ਼ਾ ਮੁੰਡਾ ਬਰਾਤ ਲੈਕੇ ਪੁਹੰਚਿਆ ਨਹੀਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸਭ ਕੁੱਝ ਧਰਿਆ ਰਹਿ ਗਿਆ ਕੁੜੀ ਸਜਧਜ ਕੇ ਦੁਲਹਨ ਦੇ ਲਿਬਾਸ ਵਿੱਚ ਵਿਆਹ ਵਾਲੀ ਜਗ੍ਹਾ ਤੇ ਬੈਠੀ ਰਹੀ ਪਰਿਵਾਰ ਤੇ ਰਿਸ਼ਤੇਦਾਰ ਬਰਾਤ ਦਾ ਆਉਣ ਇੰਤਜਾਰ ਕਰ ਰਹੇ ਸਨ। ਪੀੜਿਤ ਕੁੜੀ ਤੇ ਉਸ ਦਾ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਦਰਅਸਲ ਮਾਮਲਾ ਇਹ ਹੈ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਤੀ ਇਲਾਕੇ ਦੇ ਵਿੱਚ ਇੱਕ ਲੜਕੀ ਨੂੰ ਇੱਕ ਮੁੰਡੇ ਦੇ ਨਾਲ ਪਿਆਰ ਹੋ ਗਿਆ ਉਹਨਾਂ ਦੇ ਆਪਸ ਵਿੱਚ ਪ੍ਰੇਮ ਸੰਬੰਧ ਬਣ ਗਏ ਜੋ ਕਾਫੀ ਲੰਬੇ ਸਮੇਂ ਤੱਕ ਚੱਲਦੇ ਰਹੇ ਲੜਕੀ ਦੇ ਕਹਿਣ ਦੇ ਮੁਤਾਬਿਕ ਲੜਕਾ ਉਸ ਨੂੰ ਬਹੁਤ ਪਸੰਦ ਕਰਦਾ ਸੀ। ਉਹ ਸਕੂਲ ਜਾਂਦੇ ਸਮੇਂ ਉਸਦਾ ਪਿੱਛਾ ਕਰਦਾ ਹੁੰਦਾ ਸੀ ਜਿੱਥੇ ਵੀ ਉਹ ਜਾਂਦੀ ਸੀ ਉਸ ਦਾ ਪਿੱਛਾ ਕਰਦਾ ਸੀ ਉਸ ਦੇ ਮਨਾਂ ਕਰਨ ਤੇ ਵੀ ਉਹ ਪਿੱਛੇ ਨਹੀਂ ਹਟਿਆ ਜਿਸ ਦੇ ਚਲਦੇ ਉਸ ਨੇ ਉਸ ਨੂੰ ਕਈ ਵਾਰ ਰੋਕਿਆ ਤੇ ਲੜਕੇ ਦਾ ਕਹਿਣਾ ਸੀ ਕਿ ਉਹ ਨਾਲ ਵਿਆਹ ਕਰਨਾ ਚਾਹੁੰਦਾ ਹੈ।
ਇਸ ਲਈ ਉਸਦਾ ਪਿੱਛਾ ਕਰਦਾ ਹੈ ਜਿਸ ਤੋਂ ਬਾਅਦ ਕੋਈ ਸਮੇਂ ਵਿੱਚ ਇਹਨਾਂ ਦੋਵਾਂ ਪ੍ਰੇਮ ਸੰਬੰਧ ਬਣ ਗਏ ਵਿਆਹ ਵਾਲੀ ਲੜਕੀ ਨੇ ਇਹ ਵੀ ਦੱਸਿਆ ਕਿ ਉਹ ਲੜਕੇ ਨਾਲ ਘੁੰਮਣ ਫਿਰ ਹੋਟਲਾਂ ਚ ਵੀ ਜਾਂਦੀ ਸੀ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਤੇ ਉਸ ਨੇ ਮਨਾ ਕਰ ਦਿੱਤਾ ਨਲਕੇ ਦੇ ਮਨਾ ਕਰਨ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤੇ ਪੁਲਿਸ ਦੇ ਡਰ ਤੋਂ ਲੜਕਾ ਵਿਆਹ ਲਈ ਰਾਜ਼ੀ ਹੋ ਗਿਆ ਤੇ ਉਹਨਾ ਨੇ ਅੱਜ 30 ਮਾਰਚ ਨੂੰ ਵਿਆਹ ਦੀ ਤਰੀਕ ਮਿੱਥ ਲਈ।
ਜਦੋਂ ਅੱਜ ਇਹਨਾਂ ਦੋਵਾਂ ਦਾ ਵਿਆਹ ਹੋਣਾ ਸੀ ਤੇ ਲੜਕੀ ਦੁਲਹਨ ਦੇ ਲਿਬਾਸ ਦੇ ਵਿੱਚ ਸੱਜ ਧੱਜ ਕੇ ਆਪਣੇ ਕੱਪੜੇ ਵਿਆਹ ਵਾਲੇ ਪਾ ਕੇ ਦੇ ਹੱਥਾਂ ਵਿੱਚ ਲਾਲ ਚੂੜਾ ਪਾ ਕੇ ਉਸ ਜਗਹਾ ਤੇ ਪੁੱਜੀ ਜਿੱਥੇ ਇਸ ਦਾ ਵਿਆਹ ਹੋਣਾ ਸੀ ਤੇ ਆਪਣੇ ਨਾਲ ਦਾਜ ਦਾ ਥੋੜਾ ਬਹੁਤਾ ਸਮਾਨ ਵੀ ਲੈ ਕੇ ਉਸ ਜਗਹਾ ਤੇ ਪਹੁੰਚ ਗਏ ਪਰ ਅੱਗੋਂ ਲੜਕਾ ਆਪਣੇ ਘਰੋਂ ਹੀ ਨਹੀਂ ਆਇਆ ਉਸ ਤੋਂ ਬਾਅਦ ਉਸ ਨੇ ਚਰਚ ਵਿੱਚ ਜਾ ਕੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਤੇ ਹੰਗਾਮਾ ਕੀਤਾ ਕਿਉਂਕਿ ਚਰਚ ਵਿੱਚ ਹੀ ਦੋਨਾਂ ਲੜਕੇ ਲੜਕੀ ਦਾ ਪਹਿਲੀ ਵਾਰ ਮਿਲਣ ਹੋਇਆ ਸੀ। ਉਸਨੇ ਦੱਸਿਆ ਕਿ ਇਹ ਚਰਚ ਵਿੱਚ ਆਉਂਦਾ ਸੀ ਤੇ ਉੱਥੇ ਚੂੜੇ ਦਾ ਕੰਮ ਕਰਦਾ ਸੀ ਜਿਸ ਤੇ ਚਲਦੇ ਇਹਨਾਂ ਦੇ ਪ੍ਰੇਮ ਸੰਬੰਧ ਬਣ ਗਏ ਪਰ ਅੱਜ ਉਹ ਵਿਆਹ ਵਾਲਾ ਲੜਕਾ ਬਰਾਤ ਲੈ ਕੇ ਨਹੀਂ ਪੁੱਜਾ ਜਿਹਦੇ ਲੜਕੀ ਉਸ ਤੋਂ ਕਾਫੀ ਨਾਰਾਜ਼ ਨਜ਼ਰ ਆਈ ਉੱਥੇ ਹੀ ਲੜਕੀ ਨੇ ਕਿਹਾ ਕਿ ਹੁਣ ਉਹ ਉਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਕਿਉਂਕਿ ਉਸਨੇ ਉਸ ਨੂੰ ਇਸਤੇਮਾਲ ਕਰਕੇ ਛੱਡ ਦਿੱਤਾ ਉੱਥੇ ਹੀ ਉਹਨੇ ਪੁਲਿਸ ਪ੍ਰਸ਼ਾਸਨ ਕੋਲ ਲੜਕੇ ਦੇ ਖਿਲਾਫ ਸਖਤ ਕਾਰਵਾਈ ਦੀ ਗੁਹਾਰ ਲਗਾਈ।