ਇੰਡੀਗੋ ਫਲਾਈਟ ‘ਚ ਪਾਇਲਟ ਨਾਲ ਬਦਸਲੂਕੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।ਉਡਾਣ ‘ਚ ਦੇਰੀ ਨਾਲ ਨਾਰਾਜ਼ ਇਕ ਪੈਸੇਂਜਰ ਨੇ ਪਾਇਲਟ ਨੂੰ ਥੱਪੜ ਮਾਰ ਦਿੱਤਾ।ਮਾਰਕੁੱਟ ਦਾ ਇਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਰਿਪੋਰਟ ਮੁਤਾਬਕ ਮਾਮਲਾ ਐਤਵਾਰ 14 ਜਨਵਰੀ ਸ਼ਾਮ ਦਾ ਹੈ।
ਇਹ ਪੂਰਾ ਮਾਮਲਾ ਉਸ ਸਮੇਂ ਹੋਇਆ, ਜਦੋਂ ਪਾਇਲਟ ਜਹਾਜ਼ ‘ਚ ਦੇਰੀ ਦੇ ਸਬੰਧ ‘ਚ ਜਾਣਕਾਰੀ ਦੇ ਰਹੇ ਸੀ।ਇਸ ਤੋਂ ਇੱਕ ਯਾਤਰੀ ਨੂੰ ਗੁੱਸਾ ਆਇਆ ਤੇ ਪਾਇਲਟ ਨਾਲ ਮਾਰਕੁੱਟ ਕਰਨ ਲੱਗਾ।ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਸ਼ਿਕਾਇਤ ਮਿਲੀ ਹੈ।ਇਸ ‘ਤੇ ਐਕਸ਼ਨ ਲਿਆ ਜਾਵੇਗਾ।
ਦੋਸ਼ੀ ਪੈਸੇਂਜ਼ਰ ਸੀਟ ਤੋਂ ਉੱਠ ਕੇ ਪਾਇਲਟ ਦੇ ਕੋਲ ਗਿਆ ਤੇ ਥੱਪੜ ਮਾਰਨ ਤੋਂ ਬਾਅਦ ਕਿਹਾ, ਜੇਕਰ ਫਲਾਈਟ ਨਹੀਂ ਉਡਾ ਰਹੇ ਤਾਂ ਗੇਟ ਖੋਲ੍ਹ ਦਿਓ।ਪੈਸੈਂਜਰ ਦੀ ਹਰਕਤ ‘ਤੇ ਏਅਰ ਹੋਸਟੈਸ ਨੇ ਕਿਹਾ, ਸਰ , ਇਹ ਗਲਤ ਹੈ।ਤੁਸੀਂ ਅਜਿਹਾ ਨਹੀਂ ਕਰ ਸਕਦੇ।
ਪਾਇਲਟ ਦੇ ਨਾਲ ਮਾਰਕੁੱਟ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ‘ਤੇ ਯੂਜ਼ਰਸ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।ਇਕ ਯੂਜ਼ਰਸ ਨੇ ਬਦਸਲੂਕੀ ਕਰਨ ਵਾਲੇ ਪੈਂਸੇਜਰ ਨੂੰ ਨੋ-ਫਲਾਈ ਸੂਚੀ ‘ਚ ਪਾਉਣ ਨੂੰ ਕਿਹਾ।ਯੂਜ਼ਰ ਨੇ ਲਿਖਿਆ ਕਿ ਪਾਇਲਟ ਜਾਂ ਕੈਬਿਨ ਕ੍ਰੂ ਨੂੰ ਦੇਰੀ ਨਾਲ ਕੀ ਲੈਣਾ ਦੇਣਾ ਹੈ? ਉਸ ਬੱਸ ਆਪਣਾ ਕੰਮ ਕਰ ਰਹੇ ਸੀ।ਇਸ ਆਦਮੀ ਨੂੰ ਗ੍ਰਿਫਤਾਰ ਕਰੋ ਤੇ ਉਸ ਨੂੰ ਨੋ-ਫਲਾਈ ਲਿਸਟ ‘ਚ ਪਾ ਦਿਓ।ਉਸਦੀ ਫੋਟੋ ਪਬਲਿਸ਼ ਕਰੋ ਤਾਂ ਕਿ ਲੋਕਾਂ ਨੂੰ ਜਨਤਕ ਰੂਪ ਨਾਲ ਉਸਦੇ ਬੁਰੇ ਸੁਭਾਅ ਦੇ ਬਾਰੇ ‘ਚ ਪਤਾ ਲੱਗੇ।