ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਹੁਣ ਵਿਕਿਆ ਕਰੇਗੀ ਆਲੂਆ ਦੀ ਫਸਲ, ਨਾਭਾ ਮੰਡੀ ਪੰਜਾਬ ਦੀ ਪਹਿਲੀ ਮੰਡੀ ਹੋਵੇਗੀ ਜਿੱਥੇ ਆਲੂਆਂ ਦੀ ਫਸਲ ਦਾ ਹੋਵੇਗਾ ਮੰਡੀਕਰਨ। ਵਪਾਰੀਆਂ ਅਤੇ ਕਿਸਾਨਾਂ ਨੂੰ ਮਿਲੇਗਾ ਸਾਂਝਾ ਪਲੇਟਫਾਰਮ, ਆੜਤੀਆ ਦੇ ਇਸ ਉਪਰਾਲੇ ਨੂੰ ਵੇਖ ਕੇ ਕਿਸਾਨ ਵੀ ਹੋਈ ਖੁਸ਼। ਨਾਭਾ ਮੰਡੀ ‘ਚ ਕਣਕ, ਜੀਰੀ, ਬਾਸਮਤੀ ਝੋਨੇ, ਸੂਰਜਮੁਖੀ ਅਤੇ ਮੱਕੀ ਦੀਆਂ ਫਸਲਾਂ ਨਾਲ ਆਲੂਆ ਦੀ ਫਸਲ ਵਿੱਕਦੀ ਨਜਰ ਆਵੇਗੀ।
ਖੇਤਰਫਲ ਪੱਖੋ ਏਸ਼ੀਆ ਦੀ ਪਹਿਲੇ ਨੰਬਰ ‘ਤੇ ਗਿਣੀ ਜਾਂਦੀ ਨਾਭਾ ਦੀ ਅਨਾਜ ਮੰਡੀ ‘ਚ ਹੁਣ ਆਲੂਆ ਦੇ ਢੇਰ ਲੱਗੇ ਦੇਖ ਹੁਣ ਹੈਰਾਨ ਨਾ ਹੋਇਉ ਕਿਉਂਕਿ ਨਾਭਾ ਮੰਡੀ ‘ਚ ਹੁਣ ਆਲੂਆ ਦੀ ਫਸਲ ਵੀ ਵਿਕਿਆ ਕਰੇਗੀ। ਅਜਿਹੇ ਵਿਲੱਖਣ ਉਪਰਾਲੇ ਨੂੰ ਪ੍ਰਧਾਨ ਜਤਿੰਦਰ ਸਿੰਘ ਜੱਤੀ ਅਤੇ ਆੜਤੀਆ ਐਸੋਸੀਏਸ਼ਨ ਨਾਭਾ ਦੇ ਸਹਿਯੋਗ ਨਾਲ ਅਮਲ ‘ਚ ਲਿਆਉਣ ਦੇ ਯਤਨ ਤੇਜ ਹੋ ਗਏ ਹਨ। ਇਸੇ ਕ੍ਰਮ ‘ਚ ਪ੍ਰਧਾਨ ਜਤਿੰਦਰ ਸਿੰਘ ਜੱਤੀ ਦੀ ਅਗਵਾਈ ‘ਚ ਸਮੂਹ ਆੜਤੀਆ ਦੀ ਅਹਿਮ ਮੀਟਿੰਗ ਦੋਰਾਨ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚੋਂ ਨਾਭਾ ਮੰਡੀ ਦਾ ਪਹਿਲਾ ਉਪਰਾਲਾ ਹੋਵੇਗਾ ਜਿੱਥੇ ਹੁਣ ਆਲੂਆਂ ਦੀ ਫ਼ਸਲ ਦਾ ਮੰਡੀਕਰਨ ਹੋਵੇਗਾ ਅਤੇ ਹੁਣ ਆਲੂ ਪੰਜਾਬ ਦੇ ਕੋਨੇ-ਕੋਨੇ ਵਿਚੋਂ ਕਿਸਾਨ ਨਾਭਾ ਮੰਡੀ ਵਿੱਚ ਲੈ ਕੇ ਆਉਣਗੇ।
ਇਸ ਮੌਕੇ ਤੇ ਨਾਭਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਜੱਤੀ ਅਭੇਪੂਰ ਨੇ ਦੱਸਿਆ ਕਿ ਨਾਭਾ ਮੰਡੀ ਦੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਆਲੂਆ ਦੀ ਫਸਲ ਦੇ ਮੰਡੀਕਰਣ ਨੂੰ ਉਤਸ਼ਾਹਿਤ ਕਰਨ ਲਈ ਪੂਰੇ ਪੰਜਾਬ ‘ਚ ਪਹਿਲੀ ਵਾਰ ਇਹ ਉਪਰਾਲਾ ਨਾਭਾ ਮੰਡੀ ਵਿਖੇ ਕੀਤਾ ਜਾ ਰਿਹਾ ਹੈ ਜਿਸ ਅਧੀਨ ਆਲੂਆ ਦੀ ਖਰੀਦ ਵੇਚ ਲਈ ਕਿਸਾਨਾਂ ਅਤੇ ਵਪਾਰੀਆਂ ਨੂੰ ਇੱਕ ਸਾਂਝਾ ਪਲੇਟਫਾਰਮ ਮਹੁੱਈਆ ਕਰਾਉਣ ਲਈ ਉਪਰਾਲਾ ਕੀਤਾ ਗਿਆ ਹੈ। ਹੁਣ ਨਾਭਾ ਮੰਡੀ ‘ਚ ਕਣਕ, ਜੀਰੀ, ਬਾਸਮਤੀ ਝੋਨੇ, ਸੂਰਜਮੁਖੀ ਅਤੇ ਮੱਕੀ ਦੀਆਂ ਫਸਲਾਂ ਨਾਲ ਆਲੂਆ ਦੀ ਫਸਲ ਵਿੱਕਦੀ ਨਜਰ ਆਏਗੀ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ‘ਚ ਆਲੂਆ ਦੇ ਮੰਡੀਕਰਣ ਲਈ ਨਾਭਾ ਮੰਡੀ ਵਿਖੇ ਆਲੂਆ ਦੀ ਫਸਲ ਪਹਿਲੀ ਵਾਰ ਵਿਕੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h