ਸਭ ਤੋਂ ਪਹਿਲਾਂ ਭਾਰਤ ‘ਚ ਮੰਕੀਪਾਕਸ ਨਾਲ 4 ਲੋਕ ਸੰਕਰਮਿਤ ਪਾਏ ਗਏ।ਕੇਰਲ, ਦਿੱਲੀ ਤੋਂ ਇਹ ਵਿਅਕਤੀ ਪਾਜ਼ੇਟਿਵ ਪਾਏ ਗਏ।ਜੋ ਕਿ ਵਿਦੇਸ਼ ਵੀ ਨਹੀਂ ਗਏ ਸਨ।ਇਨ੍ਹਾਂ ਚਾਰਾਂ ਮਾਮਲਿਆਂ ‘ਚ ਸੰਕਰਮਿਤ ਮਰਦ ਹਨ ਅਤੇ ਸਾਰਿਆਂ ਦੀ ਉਮਰ 35 ਸਾਲ ਜਾਂ ਉਸ ਤੋਂ ਘੱਟ ਹੈ।ਦੂਜੇ ਪਾਸੇ ਦਿੱਲੀ ‘ਚ ਬਿਨ੍ਹਾਂ ਵਿਦੇਸ਼ ਯਾਤਰਾ ਦੇ ਕੇਸ ਮਿਲਣ ਤੋਂ ਬਾਅਦ ਲੋਕਾਂ ‘ਚ ਡਰ ਵੱਧ ਗਿਆ ਹੈ।
- ਮੰਕੀਪਾਕਸ ਬੀਮਾਰੀ ਕੀ ਹੈ?
ਛੂਤ ਰੋਗਾਂ ਦੇ ਮਾਹਿਰ ਡਾਕਟਰ ਚੰਦਰਕਾਂਤ ਲਹਿਰੀਆ ਅਨੁਸਾਰ ਇਹ ਬਿਮਾਰੀ ਮੰਕੀਪਾਕਸ ਨਾਂ ਦੇ ਵਾਇਰਸ ਕਾਰਨ ਹੁੰਦੀ ਹੈ। ਮੰਕੀਪਾਕਸ ਆਰਥੋਪੋਕਸ ਵਾਇਰਸ ਪਰਿਵਾਰ ਦਾ ਹਿੱਸਾ ਹੈ। ਇਸ ਵਿਚ ਵੀ ਸਰੀਰ ‘ਤੇ ਚੇਚਕ ਵਰਗੇ ਧੱਫੜ ਹੋ ਜਾਂਦੇ ਹਨ। ਦਰਅਸਲ, ਚੇਚਕ ਨੂੰ ਫੈਲਾਉਣ ਵਾਲਾ ਵੈਰੀਓਲਾ ਵਾਇਰਸ ਵੀ ਆਰਥੋਪੌਕਸ ਪਰਿਵਾਰ ਦਾ ਹਿੱਸਾ ਹੈ।ੰ
ਹਾਲਾਂਕਿ ਮੰਕੀਪਾਕਸ ਦੇ ਲੱਛਣ ਚੇਚਕ ਦੀ ਤਰ੍ਹਾਂ ਗੰਭੀਰ ਨਹੀਂ ਹਨ, ਸਗੋਂ ਹਲਕੇ ਹੁੰਦੇ ਹਨ।ਇਹ ਬਹੁਤ ਘੱਟ ਮਾਮਲਿਆਂ ‘ਚ ਹੀ ਖਤਰਨਾਕ ਹੁੰਦਾ ਹੈ।ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਇਸਦਾ ਚੇਚਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਬਿਜਲੀ ਸੋਧ ਬਿੱਲ-2022 ਵਾਪਸ ਲੈਣ – ਸੁਖਬੀਰ ਬਾਦਲ
- ਕੀ ਮੰਕੀਪਾਕਸ ਥੁੱਕ, ਛਿੱਕ, ਖੂਨ ਅਤੇ ਸਪਰਮ ਨਾਲ ਵੀ ਫੈਲਦਾ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਮੰਕੀਪਾਕਸ ਇੱਕ ਕਾਂਟੈਕਟ ਡਿਜ਼ੀਜ਼ ਹੈ, ਜੋ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਨਾਲ ਫੈਲਦਾ ਹੈ… - ਪਹਿਲਾ: ਸਕਿਨ ਟੂ ਸਕਿਨ ਕਾਂਟੈਕਟ ਨਾਲ ਆਉਣ ਨਾਲ ਭਾਵ ਜਦੋਂ ਕੋਈ ਵਿਅਕਤੀ ਸੰਕਰਮਿਤ ਵਿਅਕਤੀ ਦੇ ਸੰਪਰਕ ‘ਚ ਆਉਂਦਾ ਹੈ।
ਦੂਜਾ: ਬਾਡੀ ਫਲ਼ੂੲਡ ਦੇ ਰਾਹੀਂ।ਭਾਵ ਵਿਅਕਤੀ ਦੇ ਥੁੱਕ ਤੋਂ, ਛਿੱਕ, ਪਸੀਨੇ ਆਦਿ ਇਹ ਬੀਮਾਰੀ ਫੈਲਦੀ ਹੈ।
ਤੀਜਾ: ਰੈਸ਼ੇਜ਼ ਦੇ ਸੰਪਰਕ ‘ਚ ਆਉਣ ਨਾਲ ਵੀ ਮੰਕੀਪਾਕਸ ਬੀਮਾਰੀ ਫੈਲਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਖੂਨ ਨਾਲ ਮੰਕੀਪਾਕਸ ਫੈਲਣ ਦੇ ਸਬੂਤ ਨਹੀਂ ਮਿਲੇ, ਬਾਕੀ ਸਰੀਰ ਤੋਂ ਨਿਕਲਣ ਵਾਲੇ ਹਰ ਤਰ੍ਹਾਂ ਦੇ ਫਲੂੲਡ ਤੋਂ ਇਹ ਬੀਮਾਰੀ ਫੈਲਦੀ ਹੈ।
ਇਹ ਵੀ ਪੜ੍ਹੋ : Punjab Buses Srtike:ਪ੍ਰਾਈਵੇਟ ਬੱਸਾਂ ਦੇ ਟਾਇਰ ਦੀਆਂ ਬਰੇਕਾਂ 9 ਅਗੱਸਤ ਨੂੰ ਪੰਜਾਬ ‘ਚ ਲੱਗਣਗੀਆਂ