Jio Fiber’s servers Down: ਜਿਓ ਫਾਈਬਰ ਦਾ ਸਰਵਰ ਪੂਰੇ ਭਾਰਤ ‘ਚ ਕੁਝ ਸਮੇਂ ਲਈ ਡਾਊਨ ਰਿਹਾ। ਬੁੱਧਵਾਰ ਸਵੇਰੇ ਉਪਭੋਗਤਾਵਾਂ ਨੂੰ ਇੰਟਰਨੈਟ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕਰੀਬ 11:30 ਵਜੇ ਜਿਓ ਬਰਾਡਬੈਂਡ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ।
ਕੰਪਨੀ ਨੇ ਸਰਵਰ ਸਮੱਸਿਆ ਨੂੰ ਹੱਲ ਕਰ ਲਿਆ ਹੈ। ਇਸ ਸਮੱਸਿਆ ਕਾਰਨ ਪੂਰੇ ਦੇਸ਼ ‘ਚ ਜੀਓ ਦੀ ਸੇਵਾ ਪ੍ਰਭਾਵਿਤ ਹੋ ਰਹੀ ਹੈ। DownDetector ਮੁਤਾਬਕ, ਜਿਓ ਆਊਟੇਜ ਦੇ ਮਾਮਲੇ ਦੇਸ਼ ਵਿੱਚ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਏ। ਸਵੇਰੇ 11:05 ਵਜੇ ਤੱਕ, 300 ਤੋਂ ਵੱਧ ਉਪਭੋਗਤਾਵਾਂ ਨੇ ਜੀਓ ਦੀ ਕੁਨੈਕਟੀਵਿਟੀ ਸਮੱਸਿਆਵਾਂ ਬਾਰੇ ਸ਼ਿਕਾਇਤ ਕੀਤੀ। ਲਗਭਗ 59 ਪ੍ਰਤੀਸ਼ਤ ਉਪਭੋਗਤਾਵਾਂ ਨੇ ਮੋਬਾਈਲ ਇੰਟਰਨੈਟ ਕਨੈਕਟੀਵਿਟੀ ਵਿੱਚ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ।
ਜਿਓ ਫਾਈਬਰ ਸਵੇਰ ਤੋਂ ਬੰਦ ਹੋ ਰਿਹਾ
ਅਜੇ ਵੀ ਲਗਪਗ 400 ਉਪਭੋਗਤਾਵਾਂ ਨੇ ਡਾਊਨਡਿਟੈਕਟਰ ‘ਤੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਟਵਿਟਰ ‘ਤੇ JioDown ਵੀ ਟ੍ਰੈਂਡ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ‘ਮੇਰਾ ਜੀਓ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਹੈ। ਸਵੇਰ ਤੋਂ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ।
ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ‘Jio Fiber ਕੰਮ ਨਹੀਂ ਕਰ ਰਿਹਾ ਹੈ। ਰਾਊਟਰ ਵਿੱਚ ਹਰੀ ਦੀ ਬਜਾਏ ਲਾਲ ਬੱਤੀ ਬਲ ਰਹੀ ਹੈ। ਮੋਬਾਈਲ ‘ਤੇ ਇੰਟਰਨੈੱਟ ਕੰਮ ਕਰ ਰਿਹਾ ਹੈ, ਪਰ ਲੈਪਟਾਪ ਜਾਂ ਟੀਵੀ ‘ਤੇ ਨੈੱਟਵਰਕ ਦਿਖਾਈ ਨਹੀਂ ਦੇ ਰਿਹਾ ਹੈ।
ਇਨ੍ਹਾਂ ਸ਼ਹਿਰਾਂ ‘ਚ ਆਈ ਸਮੱਸਿਆਵਾਂ
ਜਿਓ ਫਾਈਬਰ ਕਈ ਵੱਡੇ ਸ਼ਹਿਰਾਂ ਵਿੱਚ ਕੰਮ ਨਹੀਂ ਕਰ ਰਿਹਾ ਹੈ। ਚੰਡੀਗੜ੍ਹ, ਦਿੱਲੀ-ਐਨਸੀਆਰ, ਮੁੰਬਈ, ਚੇਨਈ, ਬੈਂਗਲੁਰੂ, ਕੋਲਕਾਤਾ ਸਮੇਤ ਕਈ ਸ਼ਹਿਰਾਂ ਵਿੱਚ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੀਓ ਦੀਆਂ ਟੀਮਾਂ ਸਰਵਰ ਦੀ ਸਮੱਸਿਆ ਨੂੰ ਹੱਲ ਕਰਨ ‘ਤੇ ਕੰਮ ਕਰ ਰਹੀਆਂ ਹਨ ਅਤੇ ਕੁਝ ਘੰਟਿਆਂ ਵਿੱਚ ਸੇਵਾਵਾਂ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h