ਬੀਤੇ ਦਿਨੀ ਸੀਬੀਐਸਈ (cbse result) ਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਰੋਪੜ ਤੋਂ ਮੰਦਭਾਗੀ ਖਬਰ ਆਈ ਹੈ, ਜਿੱਥੇ ਇੱਕ ਵਿਦਿਆਰਥੀ ਨੇ 12ਵੀਂ ਜਮਾਤ ਵਿਚੋਂ ਘੱਟ ਨੰਬਰ ਆਉਣ ਉਤੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਦਾ ਪਿਤਾ ਦੁਬਈ (dubai) ਵਿੱਚ ਕੰਮ ਕਰਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਨਯਾ ਨੰਗਲ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਐਲਾਨੇ ਗਏ ਨਤੀਜਿਆਂ ਵਿੱਚ ਘੱਟ ਅੰਕਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।ਸਬ-ਡਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਅੱਜ ਖੁਦਕੁਸ਼ੀ (suicide) ਕਰ ਲਈ। ਵਿਦਿਆਰਥੀ ਦਾ ਪਿਤਾ ਦੁਬਈ ‘ਚ ਕੰਮ ਕਰਦਾ ਹੈ ਜਦਕਿ ਘਟਨਾ ਸਮੇਂ ਉਹ ਘਰ ‘ਚ ਇਕੱਲਾ ਸੀ। ਜਾਣਕਾਰੀ ਅਨੁਸਾਰ ਸੇਂਟ ਸੋਲਜਰ ਸਕੂਲ ਨਵਾਂ ਨੰਗਲ ਦੇ ਵਿਦਿਆਰਥੀ ਹਰਮਨ ਨੇ ਅੱਜ ਆਪਣੇ 12ਵੀਂ ਦੇ ਨਤੀਜੇ ਵਿੱਚ ਘੱਟ ਅੰਕ ਆਉਣ ਕਾਰਨ ਇਹ ਕਦਮ ਚੁੱਕਿਆ ਹੈ।
ਨਵਾਂ ਨੰਗਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਰਜਿੰਦਰ ਅਨੁਸਾਰ ਇਸ ਹੱਸਮੁੱਖ ਸੁਭਾਅ ਦੇ ਵਿਦਿਆਰਥੀ ਨੇ ਸਕੂਲ ਦੇ ਨਤੀਜਿਆਂ ਨੂੰ ਲੈ ਕੇ ਤਣਾਅ ਵਿਚ ਆ ਕੇ ਉਕਤ ਕਦਮ ਚੁੱਕਿਆ।