ਪੰਜਾਬੀ ਫ਼ਿਲਮ “ ਮੌੜ” ਦੀ ਟੀਮ ਨੇ ਫਿਲਮ ਦੀ ਰਿਲੀਜ ਤੋਂ ਪਹਿਲਾਂ ਜਿਊਂਣਾ ਮੌੜ ਦੀ ਸਮਾਧ ‘ਤੇ ਪੁਹੰਚ ਕੇ ਉਹਨਾਂ ਨੂੰ ਸੱਜਦਾ ਕੀਤਾ ਅਤੇ ਜਿਉਂਣਾ ਮੌੜ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। 9 ਜੂਨ ਨੂੰ ਰਿਲੀਜ ਹੋ ਰਹੀ ਇਹ ਫ਼ਿਲਮ ਮੌੜ ਪੰਜਾਬ ਦੇ ਰੌਬਿਨ ਹੁੱਡ ਜਿਉਂਣਾ ਮੌੜ ਦੀ ਜ਼ਿੰਦਗੀ ‘ਤੇ ਅਧਾਇਤ ਹੈ,,,, ਸੁਨਾਮ ਦੇ ਪਿੰਡ ਮੌੜ ਵਿਖੇ ਪੁਹੰਚੀ ਫ਼ਿਲਮ ਦੀ ਟੀਮ ਨੇ ਮੀਡੀਆ ਅਤੇ ਪਿੰਡ ਵਾਸੀਆਂ ਨਾਲ ਫ਼ਿਲਮ ਦੇ ਤਜਰਬੇ ਸਾਂਝੇ ਕੀਤੇ,,,, ਇਸ ਮੌਕੇ ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਜਰਨੈਲ਼ ਸਿੰਘ, ਫ਼ਿਲਮ ਦੀ ਹੀਰੋਇਨ ਨਾਇਕਰਾ ਅਤੇ ਰਿਚਾ ਭੱਟ ਨੇ ਆਪਣੇ ਕਿਰਦਾਰਾਂ ਅਤੇ ਫ਼ਿਲਮ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਫ਼ਿਲਮ ਪੰਜਾਬੀ ਸਿਨਮਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਇਹ ਫ਼ਿਲਮ ਪੰਜਾਬ ਦੇ ਇਸ ਰੌਬਨ ਹੁੱਡ ਦੀ ਕਹਾਣੀ ਪੂਰੀ ਦੁਨੀਆਂ ਅੱਗੇ ਰੱਖੇਂਗੀ,,,,
ਮੌੜ ਪਿੰਡ ਦੇ ਲੋਕਾਂ ਵਿੱਚ ਵੀ ਫ਼ਿਲਮ ਪ੍ਰਤੀ ਭਾਰੀ ਉਤਸ਼ਾਹ ਹੈ,, ਉਹ ਵੀ ਆਪਣੇ ਪਿੰਡ ਦੇ ਇਸ ਨਾਇਕ ਦੀ ਕਹਾਣੀ ਵੱਡੇ ਪਰਦੇ ‘ਤੇ ਦੇਖਣ ਲਈ ਬੇਸਬਰੇ ਹਨ,,,,
ਦੱਸ ਦਈਏ ਕਿ ਜਤਿੰਦਰ ਮੌਹਰ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਐਮੀ ਵਿਰਕ ਅਤੇ ਦੇਵ ਖਰੌੜ ਦੇ ਮੁੱਖ ਭੂਮਿਕਾ ਨਿਭਾਈ ਹੈ,,, ਪੰਜਾਬੀ ਦੀਆਂ ਸਭ ਤੋੰ ਮਹਿੰਗੀਆਂ ਫ਼ਿਲਮਾਂ ਵਿੱਚੋਂ ਇੱਕ ਇਸ ਫਿਲਮ ਦੀ ਸੋਸ਼ਲ ਮੀਡੀਆ ਤੇ ਖ਼ੂਬ ਚਰਚਾ ਹੋ ਰਹੀ ਹੈ,,,, ਪੰਜਾਬੀ ਇੰਡਸਟਰੀ ਦੀਆਂ ਨਜ਼ਰਾਂ ਵੀ ਇਸ ਫ਼ਿਲਮ ਤੇ ਟਿਕੀਆਂ ਹੋਈਆਂ ਹਨ,,, ਇਹ ਫ਼ਿਲਮ ਪੰਜਾਬੀ ਸਿਨਮਾ ਨੂੰ ਹੋਰ ਉੱਚੇ ਮੁਕਾਮ ਤੇ ਲੈ ਕੇ ਜਾਵੇਗੀ,,
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h