ਵੀਰਵਾਰ, ਅਗਸਤ 20, 2026 07:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਬੋਤਲ ਪਿੱਛੇ 5 ਰੁਪਏ ਜ਼ਿਆਦਾ ਕਮਾਉਣ ਦਾ ਲਾਲਚ ਪਿਆ ਭਾਰੀ… ਹੁਣ ਭਰਨੇ ਪੈਣਗੇ 1 ਲੱਖ ਰੁਪਏ

ਰੇਲਵੇ ਨੇ ਪਾਣੀ ਦੀ ਇੱਕ ਲੀਟਰ ਬੋਤਲ (ਰੇਲ ਨੀਰ) ਦੀ ਕੀਮਤ 15 ਰੁਪਏ ਰੱਖੀ ਹੈ। ਇਸ ਤੋਂ ਵੱਧ ਕੀਮਤ 'ਤੇ ਵੇਚਣਾ ਗੈਰਕਾਨੂੰਨੀ ਹੈ। ਇਸ ਦੇ ਬਾਵਜੂਦ ਰੇਲਵੇ ਦੇ ਕੁਝ ਕੇਟਰਿੰਗ ਠੇਕੇਦਾਰ ਮੌਕਾ ਦੇਖ ਕੇ ਵਾਧੂ ਰਕਮ ਵਸੂਲਣ ਤੋਂ ਬਾਜ ਨਹੀਂ ਆਉਂਦੇ।

by Bharat Thapa
ਦਸੰਬਰ 18, 2022
in ਦੇਸ਼
0

ਰੇਲਵੇ ਨੇ ਪਾਣੀ ਦੀ ਇੱਕ ਲੀਟਰ ਬੋਤਲ (ਰੇਲ ਨੀਰ) ਦੀ ਕੀਮਤ 15 ਰੁਪਏ ਰੱਖੀ ਹੈ। ਇਸ ਤੋਂ ਵੱਧ ਕੀਮਤ ‘ਤੇ ਵੇਚਣਾ ਗੈਰਕਾਨੂੰਨੀ ਹੈ। ਇਸ ਦੇ ਬਾਵਜੂਦ ਰੇਲਵੇ ਦੇ ਕੁਝ ਕੇਟਰਿੰਗ ਠੇਕੇਦਾਰ ਮੌਕਾ ਦੇਖ ਕੇ ਵਾਧੂ ਰਕਮ ਵਸੂਲਣ ਤੋਂ ਬਾਜ ਨਹੀਂ ਆਉਂਦੇ। ਅਜਿਹਾ ਹੀ ਮਾਮਲਾ ਕੁਝ ਪਿਛਲੇ ਦਿਨੀਂ ਹਰਿਆਣਾ ਦੇ ਅੰਬਾਲਾ ਡਿਵੀਜ਼ਨ ਵਿੱਚ ਦੇਖਣ ਨੂੰ ਮਿਲਿਆ। ਇੱਕ ਕੈਟਰਿੰਗ ਠੇਕੇਦਾਰ ਨੂੰ ਪਾਣੀ ਦੀ ਇੱਕ ਬੋਤਲ ਲਈ 5 ਰੁਪਏ ਵੱਧ ਵਸੂਲਣ ‘ਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਜਾਣੋ ਕੀ ਹੈ ਮਾਮਲਾ
ਇਹ ਘਟਨਾ ਚੰਡੀਗੜ੍ਹ ਤੋਂ ਲਖਨਊ ਜਾ ਰਹੀ 12232 ਸੁਪਰਫਾਸਟ ਐਕਸਪ੍ਰੈਸ ਦੀ ਹੈ। ਉਸ ਟਰੇਨ ਵਿੱਚ ਪੈਂਟਰੀ ਕਾਰ ਦੀ ਸਹੂਲਤ ਨਹੀਂ ਹੈ। ਇਸੇ ਲਈ ਆਨ ਬੋਰਡ ਵੈਂਡਿੰਗ ਇੰਡੀਅਨ ਰੇਲਵੇਜ਼ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ ਅਧਿਕਾਰਤ ਲਾਇਸੰਸਧਾਰੀ ਠੇਕੇਦਾਰਾਂ ਦੁਆਰਾ ਕੀਤੀ ਜਾਂਦੀ ਹੈ। ਇਸੇ ਟਰੇਨ ਵਿਚ ਇਕ ਯਾਤਰੀ ਚੰਡੀਗੜ੍ਹ ਤੋਂ ਸ਼ਾਹਜਹਾਂਪੁਰ ਜਾ ਰਿਹਾ ਸੀ।ਇਕ ਅਧਿਕਾਰਤ ਵਿਕਰੇਤਾ ਵਲੋਂ ਰੇਲ ਨੀਰ ਦੀ ਬੋਤਲ ਲਈ 15 ਰੁਪਏ ਦੀ ਬਜਾਏ 20 ਰੁਪਏ ਚਾਰਜ ਕੀਤਾ ਗਿਆ।

ਸ਼ਿਕਾਇਤ ‘ਤੇ ਗ੍ਰਿਫਤਾਰ
ਯਾਤਰੀ ਨੇ ਟਵਿੱਟਰ ‘ਤੇ ਇਸ ਦੀ ਸ਼ਿਕਾਇਤ ਕੀਤੀ। ਉਸ ਵਿਕਰੇਤਾ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ। ਇਸ ਸ਼ਿਕਾਇਤ ‘ਤੇ ਉੱਤਰੀ ਰੇਲਵੇ ਤੁਰੰਤ ਹਰਕਤ ‘ਚ ਆ ਗਿਆ ਅਤੇ ਉਸ ਠੇਕੇਦਾਰ ਨੂੰ ਲੱਭ ਲਿਆ ਜੋ ਉਸ ਟਰੇਨ ‘ਚ ਵੈਂਡਿੰਗ ਕਰ ਰਿਹਾ ਸੀ। ਪਤਾ ਲੱਗਾ ਕਿ ਚੰਡੀਗੜ੍ਹ ਲਖਨਊ ਸੁਪਰਫਾਸਟ ਐਕਸਪ੍ਰੈਸ ਦਾ ਲਾਇਸੈਂਸਸ਼ੁਦਾ ਠੇਕੇਦਾਰ ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਚੰਦਰ ਮੌਲੀ ਮਿਸ਼ਰਾ ਹੈ। ਇਸ ਦੇ ਮੈਨੇਜਰ ਰਵੀ ਕੁਮਾਰ ਨੂੰ ਰੇਲਵੇ ਐਕਟ ਦੀ ਧਾਰਾ 144 (1) ਦੇ ਤਹਿਤ ਲਖਨਊ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਅੰਬਾਲਾ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਮਨਦੀਪ ਸਿੰਘ ਭਾਟੀਆ ਨੂੰ ਉਸ ਵਿਕਰੇਤਾ ‘ਤੇ ਜੁਰਮਾਨਾ ਲਗਾਉਣ ਦੀ ਸਿਫਾਰਸ਼ ਕੀਤੀ ਗਈ ਸੀ।

ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਹਰੀ ਮੋਹਨ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਆਰਆਰਸੀਟੀਸੀ ਦੇ ਖੇਤਰੀ ਮੈਨੇਜਰ ਨੂੰ ਵੀ ਤਲਬ ਕੀਤਾ ਗਿਆ ਸੀ। ਜਾਂਚ ਵਿੱਚ ਕੇਟਰਿੰਗ ਠੇਕੇਦਾਰ ਦੋਸ਼ੀ ਪਾਇਆ ਗਿਆ। ਇਸ ਤੋਂ ਬਾਅਦ ਅੰਬਾਲਾ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਉਸ ਠੇਕੇਦਾਰ ‘ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: 5 rupeespay 1 lakh rupeesper bottlepropunjabtv
Share222Tweet139Share56

Related Posts

ਚੰਡੀਗੜ੍ਹ ਯੂਨੀਵਰਸਿਟੀ ਨੇ ਇਸਰੋ ਨਾਲ ਮਿਲ ਕੇ ਕੀਤੀ ਰਾਸ਼ਟਰੀ ਪੁਲਾੜ ਤਕਨਾਲੋਜੀ ਕਨਕਲੇਵ ਦੀ ਮੇਜ਼ਬਾਨੀ; 30 ਉੱਘੇ ਪੁਲਾੜ ਆਗੂਆਂ ਅਤੇ ਵਿਗਿਆਨੀਆਂ ਨੇ ਭਾਰਤ ਦੇ ਭਵਿੱਖੀ ਪੁਲਾੜ ਮਿਸ਼ਨਾਂ ’ਤੇ ਕੀਤਾ ਵਿਚਾਰ-ਵਟਾਂਦਰਾ

ਅਗਸਤ 18, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਲਾਲ ਕਿਲ੍ਹੇ ‘ਤੇ ਪਹਿਲੀ ਵਾਰ ਵੰਦੇ ਮਾਤਰਮ, 5 ਹਜ਼ਾਰ ਵਿਸ਼ੇਸ਼ ਮਹਿਮਾਨ… ਜਾਣੋ ਇਸ ਵਾਰ 15 ਅਗਸਤ ਨੂੰ ਹੋਰ ਕੀ-ਕੀ ਹੋਵੇਗਾ ?

ਅਗਸਤ 14, 2026

ਕੱਲ੍ਹ ਰਾਤ 9:04 ਵਜੇ ਸ਼ੁਰੂ ਹੋਵੇਗਾ ਸੂਰਜ ਗ੍ਰਹਿਣ … ਕੀ ਇਹ ਭਾਰਤ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ?

ਅਗਸਤ 11, 2026

ਵਿਦੇਸ਼ੀ ਸੈਲਾਨੀਆਂ ਲਈ ਭਾਰਤ ਆਉਣਾ ਹੋਇਆ ਆਸਾਨ, ਸਰਕਾਰ ਨੇ ਖੋਲ੍ਹੇ 11 ਨਵੇਂ ਇਮੀਗ੍ਰੇਸ਼ਨ ਪੁਆਇੰਟ

ਅਗਸਤ 11, 2026
Load More

Recent News

ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ

ਅਗਸਤ 19, 2026

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਚੇਤਾਵਨੀ; 18-19 ਅਗਸਤ ਨੂੰ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਅਗਸਤ 19, 2026

ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫ਼ੈਸਲਾ : ਸਤੀਸ਼ ਪੂਨੀਆ ਨੂੰ ਕੀਤਾ ਪੰਜਾਬ ਇੰਚਾਰਜ ਨਿਯੁਕਤ

ਅਗਸਤ 18, 2026

ਕੈਨੇਡਾ ਦਾ ਪਰਿਵਾਰਕ ਵੀਜ਼ਾ ਦਿਵਾਉਣ ਦੇ ਬਹਾਨੇ 20 ਲੱਖ ਰੁਪਏ ਦੀ ਠੱਗੀ, ਦੋਸ਼ੀ ਫਰਾਰ

ਅਗਸਤ 18, 2026

ਜਲੰਧਰ ਵਿੱਚ ਇੱਕ ਲੋਹੇ ਦੇ ਵਪਾਰੀ ਤੋਂ ਲੱਖਾਂ ਰੁਪਏ ਲੁੱਟੇ ਗਏ; ਬਦਮਾਸ਼ ਕਾਰ ਦੀ ਖਿੜਕੀ ਤੋੜ ਕੇ ਨਕਦੀ ਨਾਲ ਭਰੇ ਦੋ ਬੈਗ ਲੈ ਗਏ

ਅਗਸਤ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.