ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਤੋਂ ਇਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਘਰ ਚ ਪਿੰਗਵਾੜੇ ਦੇ ਸੇਵਾਦਾਰ ਬਣ ਕੇ ਠੱਗੀ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਕ ਕਾਰ ‘ਚ ਸਵਾਰ ਹੋਕੇ ਤਿੰਨ ਲੋਕ ਆਉਂਦੇ ਹਨ ਤੇ ਕਾਰ ਬਜ਼ਾਰ ‘ਚ ਖੜੀ ਕਰਕੇ ਕਸਬੇ ਦੀ ਗਲੀ ‘ਚ ਕੁਲਵਿੰਦਰ ਸਿੰਘ ਦੇ ਘਰ ‘ਚ ਜਾਂਦੇ ਹਨ ਜਿਥੇ ਕੁਲਵਿੰਦਰ ਸਿੰਘ ਦੀ ਮਾਤਾ ਘਰੇ ਇਕੱਲੇ ਹੁੰਦੇ ਹਨ।
ਇਹ ਤਿੰਨੋਂ ਠੱਗ ਆਪਣੇ ਆਪ ਨੂੰ ਪਿੰਗਲਵਾੜੇ ਦੇ ਸੇਵਕ ਦੱਸ ਕੇ ਪੁਰਾਣੇ ਕੱਪੜੇ ਅਤੇ ਦਾਨ ਮੰਗਦੇ ਹਨ ਮਾਤਾ ਜੀ ਜਦੋ ਕੁਝ ਸਮਾਨ ਲੈਣ ਲਈ ਕਮਰੇ ਅੰਦਰ ਗਏ ਤਾਂ ਉਕਤ ਵਿਅਕਤੀ ਵੀ ਉਹਨਾਂ ਦੇ ਪਿੱਛੇ ਜਾ ਕੇ ਮਾਤਾ ਜੀ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੰਦੇ ਹਨ।
ਜਿਸ ਤੋਂ ਬਾਅਦ ਉਹ ਘਟਨਾ ਨੂੰ ਅੰਜਾਮ ਦਿੰਦੇ ਹਨ ਜਿਸ ਦੇ ਤਹਿਤ ਘਰ ਅੰਦਰ ਪਏ 33 ਹਜਾਰ ਦੀ ਨਗਦੀ ਤੇ ਕੁਝ ਸਮਾਨ ਲੈਕੇ ਫਰਾਰ ਹੋ ਜਾਂਦੇ ਹਨ ਇਹਨਾਂ ਦੀ cctv ਵੀ ਸਾਹਮਣੇ ਆਈ ਹੈ।