ਮੁਕਤਸਰ ਜ਼ਿਲ੍ਹਾ ਪਾਣੀ ਦੀ ਗੁਣਵੱਤਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੱਸ ਦੇਈਏ ਕਿ ਕਾਰਨ ਚਾਲੂ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਟੈਸਟ ਕੀਤੇ ਗਏ ਪਾਣੀ ਦੇ ਨਮੂਨਿਆਂ ਵਿੱਚੋਂ ਲਗਭਗ 65 ਫੀਸਦੀ ਨਮੂਨੇ ਪੀਣ ਯੋਗਤਾ ਟੈਸਟ ਵਿੱਚ ਫੇਲ ਹੋ ਗਏ ਹਨ।
ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਵਿੱਚੋਂ ਕੁੱਲ 51 ਨਮੂਨੇ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ, ਜਿਨ੍ਹਾਂ ਵਿੱਚੋਂ ਕੇਵਲ 18 ਹੀ ਮਨੁੱਖੀ ਸੇਵਨ ਲਈ ਯੋਗ ਪਾਏ ਗਏ। ਬਾਕੀ 33 ਨਮੂਨੇ ਬੈਕਟੀਰੀਆਲ ਸੰਕਰਮਣ ਜਾਂ ਹੋਰ ਅਸ਼ੁੱਧਤਾਵਾਂ ਕਾਰਨ ਗੈਰ ਪੀਣਯੋਗ ਪਾਏ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਹਰਕੀਰਤ ਨੇ ਦੱਸਿਆ ਕਿ ਸਾਡੇ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪਾਣੀ ਦੇ ਸੈਂਪਲ ਭਰੇ ਗਏ ਸਨ। ਇਹ ਸੈਂਪਲ ਜਨਵਰੀ ਫਰਵਰੀ ਮਾਰਚ ਤਿੰਨ ਮਹੀਨਿਆਂ ਦੇ ਦੌਰਾਨ ਭਰੇ ਗਏ 51 ਸੈਂਪਲ ਭਰੇ ਗਏ ਸਨ।
ਲਬੋਟਰੀ ਦੇ ਵਿੱਚੋਂ ਟੈਸਟ ਕਰਾਉਣ ਤੇ 33 ਸੈਂਪਲ ਫੇਲ ਹੋ ਗਏ ਤੇ 18 ਸੈਂਪਲ ਹੀ ਪਾਸ ਹੋਏ ਹਨ ਉਹਨਾਂ ਨੇ ਕਿਹਾ ਕਿ ਕਈ ਥਾਵਾਂ ਤੇ ਜੇਕਰ ਜਰੂਰਤ ਪੈਂਦੀ ਹੈ ਤਾਂ ਅਸੀਂ ਕਰੋਨਿਟ ਕਰਕੇ ਉਸ ਥਾਂ ਦਾ ਸੈਂਪਲ ਦੁਬਾਰਾ ਭਰਦੇ ਹਾਂ ਤੇ ਜਿੱਥੇ ਸਾਨੂੰ ਪਾਣੀ ਦੇ ਸਰੋਤ ਬਦਲਣ ਦੀ ਜਰੂਰਤ ਪੈਂਦੀ ਹੈ ਤਾਂ ਉੱਥੇ ਸਰੋਤ ਬਦਲਣ ਦੇ ਹੁਕਮ ਵੀ ਜਾਰੀ ਕੀਤੇ ਜਾਂਦੇ ਹਨ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਕਿਸੇ ਵੀ ਥਾਂ ਤੋਂ ਪਾਣੀ ਪੀ ਰਹੇ ਹੋ ਤਾਂ ਉਸ ਦੀ ਜਾਂਚ ਜਰੂਰ ਕੀਤੀ ਜਾਵੇ ਤੇ ਉਬਲਿਆ ਹੋਇਆ ਹੀ ਪਾਣੀ ਜਿਆਦਾ ਇਸਤੇਮਾਲ ਕੀਤਾ ਜਾ ਸਕੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ।