ਵੀਰਵਾਰ, ਨਵੰਬਰ 5, 2026 10:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਜਖ਼ਮੀ ਬੱਚੇ ਨੂੰ ਦੇਖ ਭੁੱਬਾਂ ਮਾਰ ਰੋਈ ਮਹਿਲਾ IAS ਅਫ਼ਸਰ, ਰੋਂਦੀ ਨੇ ਦਿੱਤੇ ਇਹ ਹੁਕਮ : (ਵੀਡੀਓ)

by Gurjeet Kaur
ਸਤੰਬਰ 29, 2022
in Featured News, ਦੇਸ਼
0
ਜਖ਼ਮੀ ਬੱਚੇ ਨੂੰ ਦੇਖ ਭੁੱਬਾਂ ਮਾਰ ਰੋਈ ਮਹਿਲਾ IAS ਅਫ਼ਸਰ, ਰੋਂਦੀ ਨੇ ਦਿੱਤੇ ਇਹ ਹੁਕਮ : (ਵੀਡੀਓ)

ਜਖ਼ਮੀ ਬੱਚੇ ਨੂੰ ਦੇਖ ਭੁੱਬਾਂ ਮਾਰ ਰੋਈ ਮਹਿਲਾ IAS ਅਫ਼ਸਰ, ਰੋਂਦੀ ਨੇ ਦਿੱਤੇ ਇਹ ਹੁਕਮ : (ਵੀਡੀਓ)

ਉਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ‘ਚ ਬੱਸ ਤੇ ਟਰੱਕ ਦੀ ਟੱਕਰ ‘ਚ ਹੋਏ ਹਾਦਸੇ ‘ਚ ਜਖਮੀਆਂ ਨੂੰ ਮਿਲਣ ਪਹੁੰਚੀ ਲਖਨਊ ਮੰਡਲ ਦੀ ਕਮਿਸ਼ਨਰ ਆਈਏਐਸ ਰੋਸ਼ਨ ਜੈਕਬ ਅਚਾਨਕ ਇੱਕ ਬੱਚੇ ਦੀ ਹਾਲਤ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗੀ।ਦਰਅਸਲ 26 ਸਤੰਬਰ ਨੂੰ ਜ਼ਿਲ੍ਹੇ ‘ਚ ਥਾਣਾ ਸਦਰ ਕੋਤਵਾਲੀ ਖੇਤਰ ਦੇ ਬਾਜਪੇਈ ਪਿੰਡ ‘ਚ ਘਰ ਦੇ ਬਾਹਰ ਖੇਡ ਰਹੇ ਬੱਚਿਆਂ ਉਪਰ ਮਿੱਟੀ ਦੀ ਕੰਧ ਡਿੱਗ ਗਈ ਸੀ।
ਹਾਦਸੇ ‘ਚ 5 ਬੱਚੇ ਦੱਬ ਗਏ।

ਜਿਸ 2 ਬiੱਚਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 1 ਬੱਚੇ ਦੀ ਇਲਾਜ ਦੇ ਦੌਰਾਨ ਹਸਪਤਾਲ ‘ਚ ਮੌਤ ਹੋ ਗਈ।ਬਾਕੀ ਦੋ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।ਅੱਜ ਲਖਨਊ ਮੰਡਲ ਦੀ ਕਮਿਸ਼ਨਰ ਰੌਸ਼ਨ ਜੈਕਬ ਲਖੀਮਪੁਰ ਖੀਰੀ ਜ਼ਿਲ੍ਹੇ ‘ਚ ਬੱਸ ਤੇ ਟਰੱਕ ਦੇ ਵਿਚਾਲੇ ਹੋਏ ਹਾਦਸੇ ‘ਚ ਜਖਮੀਆਂ ਦਾ ਹਾਲਚਾਲ ਪੁੱਛਣ ਐਮਸੀਐਚ ਹਸਪਤਾਲ ਪਹੁੰਚੀ ਸੀ।

 

ਇਸ ਦੌਰਾਨ ਮੌਜੂਦ ਕੰਧ ਡਿੱਗਣ ਨਾਲ ਜਖਮੀ ਹੋਏ ਬੱਚੇ ਦੇ ਪਰਿਵਾਰ ਵੀ ਕਮਿਸ਼ਨਰ ਕੋਲ ਪਹੁੰਚ ਗਏ ਤੇ ਬੱਚੇ ਦਾ ਹਸਪਤਾਲ ‘ਚ ਸਹੀ ਇਲਾਜ ਨਾ ਹੋਣ ਦੀ ਸ਼ਿਕਾਇਤ ਕਰਨ ਲੱਗੇ।ਇਸ ‘ਤੇ ਲਖਨਊ ਮੰਡਲ ਦੀ ਕਮਿਸ਼ਨਰ ਰੋਸ਼ਨ ਜੈਕਬ ਦੇ ਪਰਿਵਾਰ ਜਖਮੀ 14 ਸਾਲਾ ਕਫੀਲ ਦਾ ਹਾਲਚਾਲ ਪੁਛਣ ਉਸਦੇ ਬੈੱਡ ‘ਤੇ ਪਹੁੰਚ ਗਈ

ਇਸ ਲਈ ਉੱਥੇ ਮੌਜੂਦ 14 ਸਾਲਾ ਜ਼ਖਮੀ ਕਫੀਲ ਦੀ ਮਾਂ ਆਸਮਾ ਨੇ ਕਮਿਸ਼ਨਰ ਰੋਸ਼ਨ ਜੈਕਬ ਨੂੰ ਜ਼ਿਲਾ ਹਸਪਤਾਲ ‘ਚ 3 ਦਿਨਾਂ ਤੋਂ ਸਹੀ ਇਲਾਜ ਨਾ ਹੋਣ ਦੀ ਜਾਣਕਾਰੀ ਦਿੱਤੀ ਅਤੇ ਰੋਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲਖਨਊ ਡਿਵੀਜ਼ਨਲ ਕਮਿਸ਼ਨਰ ਰੋਸ਼ਨ ਜੈਕਬ ਵੀ ਆਪਣੇ ਹੰਝੂ ਨਾ ਰੋਕ ਸਕੇ ਅਤੇ ਉਹ ਵੀ ਰੋਣ ਲੱਗ ਪਏ। ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਰੋਸ਼ਨ ਜੈਕਬ ਨੇ ਭਾਵੁਕ ਹੋ ਕੇ ਬੱਚੇ ਦੀ ਪਿੱਠ ‘ਤੇ ਹੱਥ ਰੱਖ ਕੇ ਕਿਹਾ ਕਿ ਤੁਸੀਂ ਜਲਦੀ ਠੀਕ ਹੋ ਜਾਓਗੇ ਅਤੇ ਅਸੀਂ ਤੁਹਾਨੂੰ ਠੀਕ ਕਰਵਾ ਦੇਵਾਂਗੇ।

ਲਖਨਊ ਡਿਵੀਜ਼ਨਲ ਕਮਿਸ਼ਨਰ ਰੋਸ਼ਨ ਜੈਕਬ ਨੇ ਆਪਣੇ ਨਾਲ ਮੌਕੇ ‘ਤੇ ਮੌਜੂਦ ਜ਼ਿਲੇ ਦੇ ਏ.ਡੀ.ਐੱਮ., ਸੀ.ਡੀ.ਓ., ਸੀ.ਐੱਮ.ਓ. ਅਤੇ ਡੀ.ਐੱਮ. ਨੂੰ ਹਦਾਇਤ ਕੀਤੀ ਕਿ ਬੱਚੇ ਦਾ ਤੁਰੰਤ ਸਰਕਾਰੀ ਜਾਂ ਗੈਰ-ਸਰਕਾਰੀ ਸਹਾਇਤਾ ਨਾਲ ਲਖਨਊ ‘ਚ ਇਲਾਜ ਕਰਵਾਇਆ ਜਾਵੇ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਪੈਸਾ ਖਰਚ ਨਹੀਂ ਕੀਤਾ ਜਾਵੇਗਾ ਅਤੇ ਰੈੱਡ ਕਰਾਸ ਸੋਸਾਇਟੀ ਤੋਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਮਿੱਟੀ ਦੀ ਕੰਧ ਡਿੱਗਣ ਕਾਰਨ 12 ਸਾਲਾ ਕਫੀਲ ਦੀ ਰੀੜ੍ਹ ਦੀ ਹੱਡੀ ‘ਚ ਕਾਫੀ ਸੱਟ ਲੱਗ ਗਈ ਹੈ, ਜਿਸ ਦਾ ਲਖੀਮਪੁਰ ‘ਚ ਇਲਾਜ ਸੰਭਵ ਨਹੀਂ ਹੈ। ਕਫੀਲ ਦੀ ਮਾਂ ਆਸਮਾ ਨੇ ਦੱਸਿਆ ਕਿ ਕਮਿਸ਼ਨਰ ਮੈਡਮ ਸਾਨੂੰ ਕਹਿ ਰਹੇ ਸਨ ਕਿ ਅਸੀਂ ਇਲਾਜ ਕਰਵਾ ਲਵਾਂਗੇ, ਉਹ ਵੀ ਰੋ ਰਹੀ ਸੀ, ਬਹੁਤ ਰੋ ਰਹੀ ਸੀ।

Tags: cryingGovernmentOfficerhospitaliaslatest punjabi newsLucknowpropunjabtvWomenOfficer
Share254Tweet159Share64

Related Posts

‘ਆਪ’ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਨੂੰ ਦਿੱਤੀ ਚੁਣੌਤੀ

ਨਵੰਬਰ 4, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਸੁਖਨਾ ਝੀਲ ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਇਆਕਿੰਗ ਚੈਂਪੀਅਨਸ਼ਿਪ 2026 ਦਾ ਆਯੋਜਨ

ਨਵੰਬਰ 4, 2026

ਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਮੜ੍ਹਨਾ ਬੰਦ ਕਰਨ, ਏਕਿਊਆਈ ਕੰਟਰੋਲ ਕਰਨ ‘ਚ ਆਪਣੀ ਨਾਕਾਮੀ ਦਾ ਜਵਾਬ ਦੇਣ: ਬਲਤੇਜ ਪੰਨੂ

ਨਵੰਬਰ 4, 2026

ਮਸ਼ਹੂਰ ਗਾਇਕ ਹਨੀ ਸਿੰਘ ਦੇ ਭਤੀਜੇ ਨੂੰ ਅਲਵਿਦਾ ਕਹਿਣ ਲਈ ਨਾਮਵਰ ਹਸਤੀਆਂ ਪਹੁੰਚੀਆਂ

ਨਵੰਬਰ 3, 2026

ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ : ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਕਾਬੂ

ਨਵੰਬਰ 3, 2026

ਅਕਾਲੀ ਦਲ ਨੂੰ ਵੱਡਾ ਝਟਕਾ : ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ‘ਆਪ’ ‘ਚ ਸ਼ਾਮਿਲ

ਨਵੰਬਰ 3, 2026
Load More

Recent News

‘ਆਪ’ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਨੂੰ ਦਿੱਤੀ ਚੁਣੌਤੀ

ਨਵੰਬਰ 4, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਸੁਖਨਾ ਝੀਲ ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਇਆਕਿੰਗ ਚੈਂਪੀਅਨਸ਼ਿਪ 2026 ਦਾ ਆਯੋਜਨ

ਨਵੰਬਰ 4, 2026

ਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਮੜ੍ਹਨਾ ਬੰਦ ਕਰਨ, ਏਕਿਊਆਈ ਕੰਟਰੋਲ ਕਰਨ ‘ਚ ਆਪਣੀ ਨਾਕਾਮੀ ਦਾ ਜਵਾਬ ਦੇਣ: ਬਲਤੇਜ ਪੰਨੂ

ਨਵੰਬਰ 4, 2026

ਮਸ਼ਹੂਰ ਗਾਇਕ ਹਨੀ ਸਿੰਘ ਦੇ ਭਤੀਜੇ ਨੂੰ ਅਲਵਿਦਾ ਕਹਿਣ ਲਈ ਨਾਮਵਰ ਹਸਤੀਆਂ ਪਹੁੰਚੀਆਂ

ਨਵੰਬਰ 3, 2026

ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ : ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਕਾਬੂ

ਨਵੰਬਰ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.