Wine News: ਪੂਰੀ ਦੁਨੀਆ ਵਿਚ ਵਾਈਨ ਦੇ ਸ਼ੌਕੀਨ ਹਨ ਅਤੇ ਉਹ ਵਾਈਨ ਨੂੰ ਬਹੁਤ ਪਸੰਦ ਕਰਦੇ ਹਨ। ਵਾਈਨ ਲਈ ਇਹ ਕਿਹਾ ਜਾਂਦਾ ਹੈ ਕਿ ਇਹ ਜਿੰਨੀ ਪੁਰਾਣੀ ਹੁੰਦੀ ਹੈ, ਇਸਦਾ ਸੁਆਦ ਉੱਨਾ ਹੀ ਵਧੀਆ ਹੁੰਦਾ ਹੈ। ਅਜਿਹਾ ਕਿਸੇ ਕੈਮੀਕਲ ਰਿਐਕਸ਼ਨ ਕਾਰਨ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਬਾਰੇ ਨਹੀਂ ਸਗੋਂ ਵਾਈਨ ਨਾਲ ਜੁੜੀ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਸੀਂ ਦੇਖਿਆ ਹੋਵੇਗਾ ਪਰ ਤੁਸੀਂ ਇਸ ਦਾ ਕਾਰਨ ਨਹੀਂ ਜਾਣਦੇ ਹੋਵੋਗੇ।
ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਵਾਈਨ ਦੀਆਂ ਬੋਤਲਾਂ ਆਮ ਤੌਰ ‘ਤੇ 750 ਮਿਲੀ ਹੁੰਦੀਆਂ ਹਨ, 1 ਲੀਟਰ ਜਾਂ 500 ਮਿਲੀ ਦੀ ਰਾਉਂਡ ਫੀਗਰ ‘ਚ ਕਿਉਂ ਨਹੀਂ ਬਣਾਈ ਜਾਂਦੀਆਂ। ਆਓ ਜਾਣਦੇ ਹਾਂ ਇਸ ਦਾ ਕਾਰਨ।
ਬਿਜ਼ਨਸ ਸਟੈਂਡਰਡ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਕੱਚ ਦੀਆਂ ਬੋਤਲਾਂ ਪਹਿਲੀ ਸਦੀ ਦੇ ਰੋਮਨ ਸਾਮਰਾਜ ਦੇ ਸਮੇਂ ਤੋਂ ਪ੍ਰਚਲਨ ‘ਚ ਸੀ ਪਰ ਉਦੋਂ ਇਹ ਬਹੁਤ ਮਹਿੰਗੀਆਂ ਸੀ ਇਸ ਲਈ ਆਮ ਲੋਕ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਦੇ ਸੀ। 18ਵੀਂ ਸਦੀ ਤੱਕ ਕੱਚ ਦੀ ਬੋਤਲ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਅਤੇ ਉਤਪਾਦਨ ਵਧਣ ਨਾਲ ਇਸਦੀ ਲਾਗਤ ਵੀ ਬਹੁਤ ਘੱਟ ਹੋ ਗਈ।
ਕੋਲੇ ਨਾਲ ਚੱਲਣ ਵਾਲੀਆਂ ਭੱਠੀਆਂ ‘ਚ ਵੀ ਮਜ਼ਬੂਤ ਕੱਚ ਦੀਆਂ ਬੋਤਲਾਂ ਬਣਾਈਆਂ ਜਾ ਰਹੀਆਂ ਸੀ। ਡਿਸਟਿਲਰੀਆਂ ਵਿੱਚ ਕੱਚ ਦੀਆਂ ਬੋਤਲਾਂ ਗੋਲ ਦੀ ਬਜਾਏ ਲੰਬੀਆਂ ਹੋਣ ਲੱਗੀਆਂ, ਜਿਸ ਨਾਲ ਵਾਈਨ ਨੂੰ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਆਵਾਜਾਈ ਵਿੱਚ ਆਸਾਨ ਹੋ ਜਾਂਦਾ ਹੈ।
ਇਸ ਕਰਕੇ ਵਾਈਨ ਦੀਆਂ ਬੋਤਲਾਂ ਹੁੰਦੀਆਂ 750 ਮਿਲੀ
ਉਸੇ ਸਮੇਂ ਦੌਰਾਨ ਹਰ ਬੋਤਲ ਕਾਰੀਗਰਾਂ ਵਲੋਂ ਬਣਾਈ ਜਾਂਦੀ ਸੀ। ਇਸ ਨੂੰ ਆਕਾਰ ਦੇਣ ਲਈ, ਇਸ ਨੂੰ ਮੂੰਹ ਚੋਂ ਹਵਾ ਛੱਡ ਕੇ ਫੁੱਲਿਆ ਜਾਂਦਾ ਸੀ। ਆਮ ਆਦਮੀ ਦੇ ਫੇਫੜਿਆਂ ਵਿਚ ਸਿਰਫ 700 ਮਿਲੀਲੀਟਰ ਤੋਂ 800 ਮਿਲੀਲੀਟਰ ਹਵਾ ਭਰੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਕਾਰੀਗਰ ਬੋਤਲ ਵਿੱਚ 750 ਮਿਲੀਲੀਟਰ ਤੱਕ ਹਵਾ ਛੱਡਦੇ ਸੀ।
ਅੱਜ ਵੀ ਨਹੀਂ ਬਦਲਿਆ ਸ਼ਰਾਬ ਦੀਆਂ ਬੋਤਲਾਂ ਦਾ ਆਕਾਰ
ਅੱਜ ਦੇ ਸਮੇਂ ਵਿੱਚ ਜਦੋਂ ਬੋਤਲਾਂ ਮਸ਼ੀਨਾਂ ਨਾਲ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਆਕਾਰ ਆਪਣੀ ਮਰਜ਼ੀ ਮੁਤਾਬਕ ਰੱਖਿਆ ਜਾ ਸਕਦਾ ਹੈ, ਫਿਰ ਵੀ ਕੰਪਨੀਆਂ ਨੇ ਪੁਰਾਣੀ ਦਿੱਖ ਦੇਣ ਲਈ 750 ਮਿਲੀਲੀਟਰ ਦੀਆਂ ਬੋਤਲਾਂ ਬਣਾਉਣੀਆਂ ਜਾਰੀ ਰੱਖੀਆਂ ਹਨ। ਅਮਰੀਕਾ ਵਿੱਚ ਬੋਤਲ ਵਿੱਚ 750 ਮਿਲੀਲੀਟਰ ਵਾਈਨ ਰੱਖਣ ਦਾ ਨਿਯਮ ਬਣ ਗਿਆ ਸੀ। ਇਸ ਕਰਕੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਇਹੀ ਆਕਾਰ ਅਪਣਾਇਆ ਗਿਆ।